Long Weekend Holiday in 2025: ਸਾਲ 2025 ਛੁੱਟੀਆਂ ਮਨਾਉਣ ਲਈ ਵਧੀਆ ਸਾਲ ਹੋਣ ਵਾਲਾ ਹੈ। ਇਸ ਸਾਲ ਕਈ ਲੰਬੇ ਵੀਕਐਂਡ ਹੋਣ ਵਾਲੇ ਹਨ ਜਿਸ ਕਾਰਨ ਤੁਸੀਂ ਬਹੁਤ ਸਾਰੀ ਪਲਾਨਿੰਗ ਕਰ ਸਕਦੇ ਹੋ। ਇਹ ਲੰਬੇ ਵੀਕਐਂਡ ਜਨਵਰੀ ਤੋਂ ਸ਼ੁਰੂ ਹੋ ਕੇ ਸਾਲ ਦੇ ਅੰਤ ਤੱਕ ਰਹਿਣਗੇ। ਅਤੇ ਇਸ ਦੌਰਾਨ ਤੁਸੀਂ ਉਨ੍ਹਾਂ ਥਾਵਾਂ ‘ਤੇ ਜਾ ਸਕਦੇ ਹੋ ਜਿੱਥੇ ਤੁਸੀਂ ਪਹਿਲਾਂ ਕਦੇ ਘੁੰਮਣ ਨਹੀਂ ਗਏ।
ਜਨਵਰੀ:- ਸਾਲ 2025 ਦਾ ਪਹਿਲਾ ਲੌਂਗ ਵੀਕਐਂਡ ਜਨਵਰੀ ਵਿੱਚ ਆਉਣ ਵਾਲਾ ਹੈ। ਇਹ ਵੀਕਐਂਡ 11 ਜਨਵਰੀ ਤੋਂ 14 ਜਨਵਰੀ ਤੱਕ ਦਾ ਹੋਵੇਗਾ। ਸ਼ਨੀਵਾਰ, ਜਨਵਰੀ 11 ਤੋਂ ਵੀਕਐਂਡ ਸ਼ੁਰੂ ਹੋਵੇਗਾ। 12 ਤਰੀਕ ਨੂੰ ਐਤਵਾਰ ਹੈ ਅਤੇ ਤੁਹਾਨੂੰ 13 ਜਨਵਰੀ ਨੂੰ ਹੀ ਛੁੱਟੀ ਲੈਣੀ ਪਵੇਗੀ। ਇਸ ਤੋਂ ਬਾਅਦ 14 ਜਨਵਰੀ ਨੂੰ ਮਕਰ ਸੰਕ੍ਰਾਂਤੀ ਦੀ ਛੁੱਟੀ ਹੋਵੇਗੀ। ਇਸ ਦੌਰਾਨ ਤੁਸੀਂ ਜੈਪੁਰ, ਰਣ ਆਫ਼ ਕੱਛ, ਮਾਊਂਟ ਆਬੂ ਜਾ ਕੇ ਸਰਦੀਆਂ ਦੇ ਮੌਸਮ ਵਿੱਚ ਕੁਝ ਖੂਬਸੂਰਤ ਪੱਲ ਬਿਤਾ ਸਕਦੇ ਹੋ।
ਮਾਰਚ: ਮਾਰਚ ਮਹੀਨੇ ‘ਚ Long Weekend ਦੀ ਗੱਲ ਕਰੀਏ ਤਾਂ ਇਹ 13 ਮਾਰਚ ਵੀਰਵਾਰ ਨੂੰ ਸ਼ੁਰੂ ਹੋ ਰਿਹਾ ਹੈ। ਇਸ ਤੋਂ ਬਾਅਦ 14 ਤਰੀਕ ਨੂੰ ਹੋਲੀ ਤੇ 15-16 ਨੂੰ ਸ਼ਨੀਵਾਰ-ਐਤਵਾਰ ਨੂੰ ਛੁੱਟੀ ਹੈ। ਇਸ ਲੌਂਗ ਵੀਕਐਂਡ ਦਾ ਮਜ਼ਾ ਲੈਣ ਤੁਸੀਂ ਆਪਣੇ ਪਰਿਵਾਰ ਜਾਂ ਦੋਸਤਾਂ ਨਾਲ ਕੀਤੇ ਵੀ ਘੁੰਮਣ ਜਾ ਸਕਦੇ ਹੋ।
ਅਪ੍ਰੈਲ :- ਅਪ੍ਰੈਲ ਦੇ ਮਹੀਨੇ ‘ਚ 10 ਤਰੀਕ ਤੋਂ ਲੌਂਗ ਵੀਕਐਂਡ ਸ਼ੁਰੂ ਹੋ ਰਿਹਾ ਹੈ। ਇਸ ਦੇ ਲਈ ਤੁਹਾਨੂੰ ਸਿਰਫ਼ ਇੱਕ ਦਿਨ ਦੀ ਛੁੱਟੀ ਲੈਣੀ ਪਵੇਗੀ। ਮਹਾਵੀਰ ਜਯੰਤੀ 10 ਤਰੀਕ ਨੂੰ ਹੈ। ਇਸ ਤੋਂ ਬਾਅਦ ਤੁਹਾਨੂੰ 11 ਤਰੀਕ ਸ਼ੁੱਕਰਵਾਰ ਨੂੰ ਛੁੱਟੀ ਲੈਣੀ ਪਵੇਗੀ। ਉਸ ਤੋਂ ਬਾਅਦ ਸ਼ਨੀਵਾਰ-ਐਤਵਾਰ ਹੈ। ਇਸ ਤੋਂ ਬਾਅਦ 18-20 ਅਪ੍ਰੈਲ ਨੂੰ ਲੌਂਗ ਵੀਕਐਂਡ ਵੀ ਆਉਣ ਵਾਲਾ ਹੈ। 18 ਅਪ੍ਰੈਲ ਨੂੰ ਗੁੱਡ ਫਰਾਈਡੇ ਦੀ ਛੁੱਟੀ ਹੁੰਦੀ ਹੈ, ਇਸ ਮਗਰੋਂ ਸ਼ਨੀਵਾਰ ਅਤੇ ਐਤਵਾਰ ਆ ਰਿਹਾ ਹੈ। ਤੁਸੀਂ ਅਪ੍ਰੈਲ ਦੇ ਮਹੀਨੇ ਵਿੱਚ ਮਸੂਰੀ ਜਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਟਿਊਲਿਪ ਫੈਸਟੀਵਲ ‘ਤੇ ਵੀ ਜਾ ਸਕਦੇ ਹੋ।
ਮਈ :- ਮਈ ਮਹੀਨੇ ‘ਚ ਤੁਹਾਨੂੰ 10 ਮਈ ਸ਼ਨੀਵਾਰ ਹੈ ਅਤੇ ਸੋਮਵਾਰ ਨੂੰ ਬੁੱਧ ਪੂਰਨਿਮਾ ਦੀ ਛੁੱਟੀ ਕਰਕੇ ਲੌਂਗ ਵੀਕਐਂਡ ਮਿਲ ਰਿਹਾ ਹੈ। ਮਈ ਦੇ ਮਹੀਨੇ ਵਿੱਚ, ਤੁਸੀਂ ਸਪਿਤੀ ਵੈਲੀ, ਗੰਗਟੋਕ, ਰਿਸ਼ੀਕੇਸ਼ ਦਾ ਦੌਰਾ ਕਰ ਸਕਦੇ ਹੋ। ਇਨ੍ਹਾਂ ਥਾਵਾਂ ‘ਤੇ ਤੁਹਾਨੂੰ ਗਰਮੀ ਘੱਟ ਮਿਲੇਗੀ ਅਤੇ ਤੁਸੀਂ ਖੂਬ ਆਨੰਦ ਵੀ ਲੈ ਸਕੋਗੇ।
ਅਗਸਤ: ਇਸ ਵਾਰ 15 ਅਗਸਤ ਦੌਰਾਨ ਲੌਂਗ ਵੀਕਐਂਡ ਹੋਣ ਵਾਲਾ ਹੈ। 15 ਅਗਸਤ ਸ਼ੁੱਕਰਵਾਰ ਹੈ। ਇਸ ਤੋਂ ਬਾਅਦ ਸ਼ਨੀਵਾਰ-ਐਤਵਾਰ ਨੂੰ ਛੁੱਟੀ ਹੁੰਦੀ ਹੈ ਤੇ ਇਸ ਵੀਕਐਂਡ ‘ਤੇ ਤੁਸੀਂ ਉਦੈਪੁਰ, ਗੋਆ ਜਾ ਸਕਦੇ ਹੋ।
ਸਤੰਬਰ:- 5 ਸਤੰਬਰ ਈਦ ਅਤੇ ਓਨਮ ਦੀ ਛੁੱਟੀ ਹੈ। ਇਸ ਤੋਂ ਬਾਅਦ ਸ਼ਨੀਵਾਰ-ਐਤਵਾਰ ਨੂੰ ਛੁੱਟੀ ਰਹੇਗੀ। ਇਸ ਮਹੀਨੇ ਤੁਸੀਂ ਪੁਰੀ ਅਤੇ ਚਿਕਮਗਲੂਰ ਦੇ ਕੌਫੀ ਦੇ ਬਾਗਾਂ ‘ਚ ਘੁੰਮ ਸਕਦੇ ਹੋ ਜਾਂ ਕੋਡਈਕਨਾਲ ਜਾ ਸਕਦੇ ਹੋ।
ਅਕਤੂਬਰ:- ਅਕਤੂਬਰ ਮਹੀਨੇ ‘ਚ ਇੱਕ ਨਹੀਂ ਸਗੋਂ ਤਿੰਨ ਲੌਂਗ ਵੀਕਐਂਡ ਆ ਰਹੇ ਹਨ। ਪਹਿਲਾ ਲੌਂਗ ਵੀਕਐਂਡ 1 ਅਕਤੂਬਰ ਤੋਂ 5 ਅਕਤੂਬਰ ਤੱਕ ਹੋਣ ਜਾ ਰਿਹਾ ਹੈ। ਤੁਹਾਨੂੰ ਇਸਦੇ ਲਈ ਸ਼ੁੱਕਰਵਾਰ 3 ਅਕਤੂਬਰ ਨੂੰ ਛੁੱਟੀ ਲੈਣੀ ਪਵੇਗੀ। ਇਸ ਤੋਂ ਬਾਅਦ 18-20 ਅਕਤੂਬਰ ਨੂੰ ਲੌਂਗ ਵੀਕਐਂਡ ਮਿਲ ਰਿਹਾ ਹੈ। ਦੀਵਾਲੀ ਦੇ ਮੌਕੇ ‘ਤੇ ਤੁਹਾਨੂੰ ਛੁੱਟੀ ਲੈਣ ਦੀ ਲੋੜ ਨਹੀਂ ਪਵੇਗੀ। ਇਸ ਤੋਂ ਬਾਅਦ ਤੀਜਾ ਵੀਕਐਂਡ 23 ਅਕਤੂਬਰ ਤੋਂ 26 ਅਕਤੂਬਰ ਤੱਕ ਹੋਣ ਜਾ ਰਿਹਾ ਹੈ। ਇਸ ਮਹੀਨੇ ਦੇ ਲੰਬੇ ਵੀਕਐਂਡ ‘ਤੇ ਤੁਸੀਂ ਕਾਜ਼ੀਰੰਗਾ, ਮੁੰਨਾਰ, ਹੰਪੀ ਜਾ ਸਕਦੇ ਹੋ।
ਦਸੰਬਰ:- ਦਸੰਬਰ ਦੇ ਮਹੀਨੇ ਕ੍ਰਿਸਮਿਸ ਦੇ ਮੌਕੇ ‘ਤੇ ਲੌਂਗ ਵੀਕਐਂਡ ਆਉਣ ਵਾਲਾ ਹੈ। ਇਸ ਦੇ ਲਈ ਤੁਹਾਨੂੰ 26 ਦਸੰਬਰ ਸ਼ੁੱਕਰਵਾਰ ਨੂੰ ਹੀ ਛੁੱਟੀ ਲੈਣੀ ਪਵੇਗੀ। ਕ੍ਰਿਸਮਸ ਮੌਕੇ ਤੁਸੀਂ ਚਾਰ ਦਿਨਾਂ ਲਈ ਗੋਆ, ਸ਼ਿਲਾਂਗ ‘ਚ ਘੁੰਮਣ ਦਾ ਮਜ਼ਾ ਲੈ ਸਕਦੇ ਹੋ।