LPG Price Reduced: ਦੇਸ਼ ‘ਚ ਆਮ ਬਜਟ ਤੋਂ ਪਹਿਲਾਂ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਰਾਹਤ ਮਿਲੀ ਹੈ ਤੇ ਉਹ ਸਸਤੇ ਹੋ ਗਏ ਹਨ। ਇਸ ਦੇ ਨਾਲ ਹੀ ਕੁਝ ਹੋਰ ਬਦਲਾਅ ਹੋਏ ਹਨ।
LPG Gas Cylinder Price Reduced: ਦੇਸ਼ ਦਾ ਆਮ ਬਜਟ ਹੁਣ ਤੋਂ ਕੁਝ ਘੰਟੇ ਬਾਅਦ ਪੇਸ਼ ਕੀਤਾ ਜਾਵੇਗਾ ਅਤੇ ਇਸ ਤੋਂ ਠੀਕ ਪਹਿਲਾਂ ਗੈਸ ਸਿਲੰਡਰ ਦੀਆਂ ਕੀਮਤਾਂ ‘ਤੇ ਜਨਤਾ ਨੂੰ ਰਾਹਤ ਮਿਲੀ ਹੈ। ਇਹ ਘਟੀਆਂ ਕੀਮਤਾਂ ਸ਼ਨੀਵਾਰ ਅੱਧੀ ਰਾਤ ਤੋਂ ਲਾਗੂ ਹੋ ਗਈਆਂ ਹਨ ਤੇ 1 ਫਰਵਰੀ ਤੋਂ ਨਵੀਆਂ ਘੱਟ ਦਰਾਂ ‘ਤੇ ਗੈਸ ਸਿਲੰਡਰ ਮਿਲੇਗਾ। ਤੇਲ ਮਾਰਕੀਟਿੰਗ ਕੰਪਨੀਆਂ ਨੇ 19 ਕਿਲੋ ਦੇ ਕਮਰਸ਼ੀਅਲ ਐਲਪੀਜੀ ਸਿਲੰਡਰ ਦੀ ਕੀਮਤ ‘ਚ 7 ਰੁਪਏ ਦੀ ਕਟੌਤੀ ਕੀਤੀ ਹੈ।
ਜਾਣੋ ਕੀਮਤਾਂ ‘ਚ ਕਟੌਤੀ ਤੋਂ ਬਾਅਦ ਗੈਸ ਸਿਲੰਡਰ ਦੀਆਂ ਨਵੀਆਂ ਕੀਮਤਾਂ
- ਦਿੱਲੀ: ਇੱਥੇ ਐਲਪੀਜੀ ਦੀ ਕੀਮਤ 1804 ਰੁਪਏ ਤੋਂ ਘੱਟ ਕੇ 1797 ਰੁਪਏ ਪ੍ਰਤੀ ਸਿਲੰਡਰ ਹੋ ਗਈ ਹੈ।
- ਮੁੰਬਈ: ਇੱਥੇ ਐਲਪੀਜੀ ਦੀ ਕੀਮਤ 1756 ਰੁਪਏ ਤੋਂ ਘੱਟ ਕੇ 1749.50 ਰੁਪਏ ਪ੍ਰਤੀ ਸਿਲੰਡਰ ਹੋ ਗਈ ਹੈ।
- ਕੋਲਕਾਤਾ: ਐਲਪੀਜੀ ਦੀ ਕੀਮਤ 1911 ਰੁਪਏ ਤੋਂ ਘੱਟ ਕੇ 1907 ਰੁਪਏ ਪ੍ਰਤੀ ਸਿਲੰਡਰ ਹੋ ਗਈ ਹੈ।
- ਚੇਨਈ: ਐਲਪੀਜੀ ਦੀ ਕੀਮਤ 1959.50 ਰੁਪਏ ਪ੍ਰਤੀ ਸਿਲੰਡਰ ‘ਤੇ ਆ ਗਈ ਹੈ।
- ਮਾਰੂਤੀ ਕਾਰਾਂ 32,500 ਰੁਪਏ ਤੱਕ ਮਹਿੰਗੀਆਂ: ਮਾਰੂਤੀ ਸੁਜ਼ੂਕੀ ਨੇ ਆਪਣੇ ਵੱਖ-ਵੱਖ ਮਾਡਲਾਂ ਦੀਆਂ ਕੀਮਤਾਂ ‘ਚ 32,500 ਰੁਪਏ ਤੱਕ ਦਾ ਵਾਧਾ ਕੀਤਾ ਹੈ। ਜਿਨ੍ਹਾਂ ਮਾਡਲਾਂ ਦੀਆਂ ਕੀਮਤਾਂ ਵਿੱਚ ਬਦਲਾਅ ਹੋਵੇਗਾ। ਇਨ੍ਹਾਂ ‘ਚ ਆਲਟੋ K10, S-Presso, Celerio, Wagon R, Swift, DZire, Brezza, Ertiga, Ignis, Baleno, Ciaz, XL6, FrontX, Invicto, Jimny ਅਤੇ Grand Vitara ਸ਼ਾਮਲ ਹਨ।
- ਹਵਾਈ ਸਫਰ ਹੋ ਸਕਦਾ ਮਹਿੰਗਾ: ਤੇਲ ਮਾਰਕੀਟਿੰਗ ਕੰਪਨੀਆਂ ਨੇ ਏਅਰ ਟਰੈਫਿਕ ਫਿਊਲ (ATF) ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਇਸ ਨਾਲ ਹਵਾਈ ਸਫਰ ਮਹਿੰਗਾ ਹੋ ਸਕਦਾ ਹੈ। ਇੰਡੀਅਨ ਆਇਲ ਦੀ ਵੈੱਬਸਾਈਟ ਮੁਤਾਬਕ ਦਿੱਲੀ ‘ਚ ATF 5078.25 ਰੁਪਏ ਮਹਿੰਗਾ ਹੋ ਕੇ 95,533.72 ਰੁਪਏ ਪ੍ਰਤੀ ਕਿਲੋਲੀਟਰ (1000 ਲੀਟਰ) ਹੋ ਗਿਆ ਹੈ।
- ਕੋਟਕ ਮਹਿੰਦਰਾ ਬੈਂਕ ਨੇ ਸਰਵਿਸ ਚਾਰਜ ‘ਚ ਕੀਤਾ ਵਾਧਾ: ਕੋਟਕ ਮਹਿੰਦਰਾ ਬੈਂਕ ਨੇ ਕੁਝ ਚੀਜ਼ਾਂ ‘ਤੇ ਸਰਵਿਸ ਚਾਰਜ ਵਧਾ ਦਿੱਤਾ ਹੈ, ਇਹ ਬਦਲਾਅ ਖਾਸ ਤੌਰ ‘ਤੇ 811 ਬਚਤ ਖਾਤਾ ਧਾਰਕਾਂ ‘ਤੇ ਲਾਗੂ ਹੋਵੇਗਾ। ਕੋਟਕ ਬੈਂਕ ਨੇ ਆਪਣੇ ਡੈਬਿਟ ਕਾਰਡ ਧਾਰਕਾਂ ਲਈ ਮੁਫਤ ATM ਲੈਣ-ਦੇਣ ਦੀ ਸੀਮਾ ਬਦਲ ਦਿੱਤੀ ਹੈ। ਬੈਂਕ ਨੇ ਆਪਣੇ ਗਾਹਕਾਂ ਨੂੰ ਈਮੇਲ ਰਾਹੀਂ ਇਸ ਬਦਲਾਅ ਦੀ ਜਾਣਕਾਰੀ ਦਿੱਤੀ ਹੈ।
ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ: 1 ਫਰਵਰੀ ਨੂੰ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ। ਇਸ ਸਮੇਂ ਦਿੱਲੀ ‘ਚ ਪੈਟਰੋਲ 94.72 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 87.62 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਉਥੇ ਹੀ ਮੁੰਬਈ ‘ਚ ਪੈਟਰੋਲ 103.44 ਰੁਪਏ ਅਤੇ ਡੀਜ਼ਲ 89.97 ਰੁਪਏ ਪ੍ਰਤੀ ਲੀਟਰ ‘ਤੇ ਮਿਲ ਰਿਹਾ ਹੈ।