Ludhiana; ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ‘ਚ ਖਿੱਚ ਦਾ ਕੇਂਦਰ ਬਣੀ ‘ਗੁਰਬਾਜ ਫਾਰਮਾ’ ਮਸ਼ੀਨਰੀ
Ludhiana Kissan Mela; ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ‘ਚ ਹਾੜੀ ਦੀਆਂ ਫ਼ਸਲਾਂ ਨੂੰ ਲੈ ਕੇ ਦੋ ਰੋਜਾ ਕਿਸਾਨ ਮੇਲੇ ਦੀ ਸ਼ੁਰੂਆਤ ਹੋਈ।

ਜਿੱਥੇ ਯੂਨੀਵਰਸਿਟੀ ਵੱਲੋਂ ਨਵੀਂ ਤਕਨੀਕ ਨਾਲ ਖੇਤੀ ਕਰਨ ਲਈ ਤਿਆਰ ਕੀਤੀ ਮਸ਼ੀਨਰੀ ਦੀ ਪ੍ਰਦਰਸ਼ਨੀ ਲਗਾਈ, ਉਥੇ ਹੀ ਵੱਖ-ਵੱਖ ਕੰਪਨੀਆਂ ਵੱਲੋਂ ਨਵੀਂ ਤਕਨੀਕ ਨਾਲ ਤਿਆਰ ਕੀਤੀ ਖੇਤੀ ਮਸ਼ੀਨਰੀ ਦੀ ਪ੍ਰਦਰਸ਼ਨੀ ਲਗਾਈ ਗਈ।

ਇਸ ਪ੍ਰਦਰਸ਼ਨੀ ਵਿੱਚ ਗੁਰਬਾਜ ਮਸ਼ੀਨਰੀ ਪ੍ਰਾਈਵੇਟ ਲਿਮਿਟਡ ਵੱਲੋਂ ਤਿਆਰ ਕੀਤੀ ਗਈਆਂ,

ਵੱਖ ਵੱਖ ਮਸ਼ੀਨਰੀ ਬੇਲਰ ਰੋਟਾਵੇਟਰ ਸੁਪਰ ਸੀਡਰ ਮਲਚਰ ਲੋਡਰ ਮਸ਼ੀਨਾਂ ਦੀ ਪ੍ਰਦਰਸ਼ਨੀ ਲਗਾਈ ਗਈ।
ਜਿਸ ਸਬੰਧੀ ਕੰਪਨੀ ਦੇ ਐਮਡੀ ਜਗਤਾਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਉਹਨਾਂ ਵੱਲੋਂ ਪਰਾਲੀ ਨਾਲ ਵੱਧ ਰਿਹਾ ਪ੍ਰਦੂਸ਼ਣ ਨੂੰ ਘਟਾਉਣ ਲਈ ਬੇਲਰ ਮਸ਼ੀਨ ਲਾਂਚ ਕੀਤੀ ਗਈ ਸੀ।

ਜੋ ਕਿ ਪਰਾਲੀ ਦੇ ਪ੍ਰਦੂਸ਼ਣ ਰੋਕਣ ਵਿੱਚ ਕਾਫੀ ਸਹਾਈ ਸਿੱਧ ਹੋਈ ਹੈ।
ਇਸ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੀਆਂ ਮਸ਼ੀਨਾਂ ਖੇਤੀ ਕਰਨ ਲਈ ਲਗਾਤਾਰ ਗੁਰਬਾਜ ਫਾਰਮ ਮਸ਼ੀਨਰੀ ਵੱਲੋਂ ਤਿਆਰ ਕੀਤੀ ਜਾ ਰਹੀ ਹੈ।

ਕਿਸਾਨ ਮੇਲੇ ਤੇ ਆਏ ਕਿਸਾਨਾਂ ਨੇ ਵੀ ਗੁਰਬਾਜ਼ ਫਾਰਮ ਮਸ਼ੀਨਰੀ ਤੋਂ ਲਈਆਂ ਮਸ਼ੀਨਾਂ ਦੀ ਸ਼ਲਾਘਾ ਕੀਤੀਉਹਨਾਂ ਨੇ ਕਿਹਾ ਕਿ ਸਭ ਤੋਂ ਵੱਡੀ ਗੱਲ ਚੰਗੀ ਕਿਸਮ ਦੀਆਂ ਮਸ਼ੀਨਾਂ ਹਨ ਅਤੇ ਸਰਵਿਸ ਬਹੁਤ ਚੰਗੀ ਹੈ ਜਿਸ ਕਾਰਨ ਕਿਸਾਨਾਂ ਨੂੰ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪੈਂਦਾ