Punjab News: ਲੁਧਿਆਣਾ ਦੇ ਸ਼ੇਰਪੁਰ ਅਤੇ ਗੈਸਪੁਰ ਇਲਾਕਿਆਂ ਵਿੱਚ ਚੋਰੀ ਅਤੇ ਡਕੈਤੀ ਦੀਆਂ ਵਧਦੀਆਂ ਘਟਨਾਵਾਂ ਨੇ ਲੋਕਾਂ ਵਿੱਚ ਬਹੁਤ ਗੁੱਸਾ ਪੈਦਾ ਕਰ ਦਿੱਤਾ ਹੈ। ਹਾਲ ਹੀ ਵਿੱਚ, ਦੋ ਵੱਖ-ਵੱਖ ਘਟਨਾਵਾਂ ਦੌਰਾਨ, ਲੋਕਾਂ ਨੇ ਇੱਕ ਚੋਰ ਅਤੇ ਮੋਬਾਈਲ ਖੋਹਣ ਵਾਲਿਆਂ ਨੂੰ ਰੰਗੇ ਹੱਥੀਂ ਫੜ ਲਿਆ ਜੋ ਮੋਟਰਸਾਈਕਲ ਚੋਰੀ ਕਰਨ ਆਏ ਸਨ ਅਤੇ ਉਨ੍ਹਾਂ ਨੂੰ ਸਜ਼ਾ ਦੇਣ ਦੀ ਕੋਸ਼ਿਸ਼ ਵਿੱਚ ਉਨ੍ਹਾਂ ਦੀ ਕੁੱਟਮਾਰ ਕੀਤੀ।
ਮੋਟਰਸਾਈਕਲ ਚੋਰੀ ਕਰਨ ਦੀ ਕੋਸ਼ਿਸ਼, ਇੱਕ ਚੋਰ ਫਰਾਰ
- ਸ਼ੇਰਪੁਰ ਦੇ ਨੇੜਲੇ ਇਲਾਕੇ ਗਿਆਸਪੁਰ ਵਿੱਚ ਦੋ ਨੌਜਵਾਨ ਮੋਟਰਸਾਈਕਲ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।
- ਜਦੋਂ ਇਲਾਕਾ ਨਿਵਾਸੀਆਂ ਨੂੰ ਸ਼ੱਕ ਹੋਇਆ ਅਤੇ ਉਨ੍ਹਾਂ ਨੂੰ ਰੋਕਿਆ ਤਾਂ ਚੋਰਾਂ ਵਿੱਚੋਂ ਇੱਕ ਮੌਕੇ ‘ਤੇ ਫਰਾਰ ਹੋ ਗਿਆ।
- ਦੂਜੇ ਚੋਰ ਨੂੰ ਮੌਕੇ ‘ਤੇ ਲੋਕਾਂ ਨੇ ਫੜ ਲਿਆ ਅਤੇ ਗੁੱਸੇ ਵਿੱਚ ਕੁੱਟਮਾਰ ਕੀਤੀ।
ਇਸ ਘਟਨਾ ਤੋਂ ਕੁਝ ਸਮੇਂ ਬਾਅਦ, ਉਸੇ ਇਲਾਕੇ ਵਿੱਚ ਦੂਜੇ ਪਾਸੇ ਦੋ ਨੌਜਵਾਨ ਮੋਬਾਈਲ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।
ਪਰ ਇਸ ਵਾਰ ਵੀ ਲੋਕ ਹੁਸ਼ਿਆਰ ਨਿਕਲੇ ਅਤੇ ਉਨ੍ਹਾਂ ਨੇ ਲੁਟੇਰਿਆਂ ਨੂੰ ਰੰਗੇ ਹੱਥੀਂ ਫੜ ਲਿਆ ਅਤੇ ਉਨ੍ਹਾਂ ਦੀ ਚੰਗੀ ਤਰ੍ਹਾਂ ਕੁੱਟਮਾਰ ਕੀਤੀ।
ਲੋਕਾਂ ਵਿਚ ਰੋਸ਼, ਪੁਲਿਸ ਤੋਂ ਨਿਰਾਸ਼ਗੀ
ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਇਨ੍ਹੀਆਂ ਘਟਨਾਵਾਂ ਨੇ ਸੁਰੱਖਿਆ ਪ੍ਰਣਾਲੀ ‘ਤੇ ਸਵਾਲ ਖੜੇ ਕਰ ਦਿੱਤੇ ਹਨ।ਉਨ੍ਹਾਂ ਦਾ ਆਖਣਾ ਹੈ ਕਿ, “ਆਏ ਦਿਨ ਚੋਰੀਆਂ ਤੇ ਲੁੱਟ ਹੋ ਰਹੀ ਹੈ, ਪਰ ਪੁਲਿਸ ਸਿਰਫ਼ ਕਾਰਵਾਈ ਦੀ ਗੱਲ ਕਰਦੀ ਹੈ।”ਇਸ ਕਾਰਨ ਲੋਕ ਖੁਦ ਕਾਨੂੰਨ ਹੱਥ ਵਿਚ ਲੈ ਰਹੇ ਹਨ, ਜੋ ਕਿ ਖਤਰਨਾਕ ਰੁਝਾਨ ਹੈ।
ਪੁਲਿਸ ਵਲੋਂ ਕਾਰਵਾਈ ਦੀ ਗੱਲ
ਸਥਾਨਕ ਪੁਲਿਸ ਨੇ ਦੱਸਿਆ ਕਿ ਫੜੇ ਗਏ ਚੋਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਫਰਾਰ ਹੋਏ ਆਰੋਪੀ ਦੀ ਭਾਲ ਕੀਤੀ ਜਾ ਰਹੀ ਹੈ।
ਪੁਲਿਸ ਨੇ ਲੋਕਾਂ ਨੂੰ ਕਾਨੂੰਨ ਹੱਥ ਵਿਚ ਨਾ ਲੈਣ ਦੀ ਅਪੀਲ ਕੀਤੀ ਹੈ ਅਤੇ ਭਰੋਸਾ ਦਿਵਾਇਆ ਕਿ ਸਖ਼ਤ ਕਾਰਵਾਈ ਕੀਤੀ ਜਾਵੇਗੀ।