Banner
Banner

ਲੁਧਿਆਣਾ ਦੇ ਪਿੰਡ ਸੰਗੋਵਾਲ ਵਿੱਚ ਕਰੰਟ ਲੱਗਣ ਨਾਲ ਦੋ ਭਰਾਵਾਂ ਦੀ ਮੌਤ, ਪਿੰਡ ਵਿੱਚ ਛਾਇਆ ਸੋਗ

Ludhiana News: ਸੰਗੋਵਾਲ ਪਿੰਡ ਵਿੱਚ ਇਕ ਮੰਦਭਾਗੀ ਘਟਨਾ ‘ਚ ਦੋ ਸਗੇ ਭਰਾਵਾਂ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਇਹ ਦਿਲ ਦਹਿਲਾ ਦੇਣ ਵਾਲਾ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਘਰ ਦੀ ਛੱਤ ਤੋਂ ਪਾਣੀ ਕੱਢਣ ਦੀ ਕੋਸ਼ਿਸ਼ ਕਰ ਰਹੇ ਛੋਟੇ ਭਰਾ ਨੂੰ ਕਰੰਟ ਲੱਗ ਗਿਆ ਅਤੇ ਉਸਨੂੰ ਬਚਾਉਣ ਲਈ ਦੌੜਿਆ ਵੱਡਾ ਭਰਾ ਵੀ ਕਰੰਟ ਦੀ […]
Khushi
By : Updated On: 02 Sep 2025 12:37:PM
ਲੁਧਿਆਣਾ ਦੇ ਪਿੰਡ ਸੰਗੋਵਾਲ ਵਿੱਚ ਕਰੰਟ ਲੱਗਣ ਨਾਲ ਦੋ ਭਰਾਵਾਂ ਦੀ ਮੌਤ, ਪਿੰਡ ਵਿੱਚ ਛਾਇਆ ਸੋਗ

Ludhiana News: ਸੰਗੋਵਾਲ ਪਿੰਡ ਵਿੱਚ ਇਕ ਮੰਦਭਾਗੀ ਘਟਨਾ ‘ਚ ਦੋ ਸਗੇ ਭਰਾਵਾਂ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਇਹ ਦਿਲ ਦਹਿਲਾ ਦੇਣ ਵਾਲਾ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਘਰ ਦੀ ਛੱਤ ਤੋਂ ਪਾਣੀ ਕੱਢਣ ਦੀ ਕੋਸ਼ਿਸ਼ ਕਰ ਰਹੇ ਛੋਟੇ ਭਰਾ ਨੂੰ ਕਰੰਟ ਲੱਗ ਗਿਆ ਅਤੇ ਉਸਨੂੰ ਬਚਾਉਣ ਲਈ ਦੌੜਿਆ ਵੱਡਾ ਭਰਾ ਵੀ ਕਰੰਟ ਦੀ ਚਪੇਟ ਵਿੱਚ ਆ ਗਿਆ।

ਦੋਹਾਂ ਭਰਾਵਾਂ ਦੀ ਮੌਤ ਮੌਕੇ ‘ਤੇ ਹੀ ਹੋ ਗਈ। ਘਟਨਾ ਤੋਂ ਬਾਅਦ ਪੂਰੇ ਪਰਿਵਾਰ ਤੇ ਪਿੰਡ ਵਿੱਚ ਸੋਗ ਦੀ ਲਹਿਰ ਛਾ ਗਈ ਹੈ। ਮ੍ਰਿਤਕ ਭਰਾਵਾਂ ਦੇ ਮਾਂ-ਪਿਉ ਬੁਜ਼ੁਰਗ ਹਨ ਅਤੇ ਹੁਣ ਉਹਨਾ ਦਾ ਇਕੋ-ਇਕ ਸਹਾਰਾ ਵੀ ਖਤਮ ਹੋ ਗਿਆ ਹੈ।

ਪਿੰਡ ਵਾਸੀਆਂ ਵੱਲੋਂ ਮਦਦ ਦੀ ਅਪੀਲ

ਪਿੰਡ ਦੇ ਨਿਵਾਸੀਆਂ ਨੇ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਪੀੜਤ ਪਰਿਵਾਰ ਦੀ ਆਰਥਿਕ ਸਹਾਇਤਾ ਕੀਤੀ ਜਾਵੇ ਤਾਂ ਜੋ ਉਹ ਇਸ ਦੁਖ ਦੀ ਘੜੀ ਵਿੱਚ ਥੋੜਾ ਬਹੁਤ ਹੌਂਸਲਾ ਮਿਲ ਸਕੇ।

Read Latest News and Breaking News at Daily Post TV, Browse for more News

Ad
Ad