Mahakumbh 2025 ;- ਮਹਾਕੁੰਭ ਮੇਲੇ ਦੌਰਾਨ ਵਧ ਰਹੀ ਭੀੜ ਨੂੰ ਧਿਆਨ ਵਿੱਚ ਰੱਖਦਿਆਂ, ਰੇਲਵੇ ਨੇ ਯਾਤਰੀਆਂ ਦੀ ਸੁਵਿਧਾ ਲਈ ਖਾਸ ਇੰਤਜ਼ਾਮ ਕੀਤੇ ਹਨ। ਪ੍ਰਯਾਗਰਾਜ ਅਤੇ ਵਾਰਾਣਸੀ ਵਿਚਕਾਰ ਵਾਧੂ ਰੇਲਗੱਡੀਆਂ ਚਲਾਉਣ ਦਾ ਫੈਸਲਾ ਲਿਆ ਗਿਆ ਹੈ, ਤਾਂ ਜੋ ਸ਼ਰਧਾਲੂਆਂ ਨੂੰ ਆਸਾਨੀ ਨਾਲ ਸੰਗਮ ’ਚ ਸਨਾਨ ਕਰਨ ਦਾ ਮੌਕਾ ਮਿਲ ਸਕੇ। ਸੂਤਰਾਂ ਮੁਤਾਬਕ, ਰੇਲਵੇ ਸਟੇਸ਼ਨਾਂ ’ਤੇ ਸੁਰੱਖਿਆ ਪ੍ਰਬੰਧ ਵੀ ਵਧਾ ਦਿੱਤੇ ਗਏ ਹਨ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਨਾ ਹੋਵੇ। ਇਨ੍ਹਾਂ ਪ੍ਰਬੰਧਾਂ ਦੇ ਨਾਲ-ਨਾਲ, ਬੱਸ ਸੇਵਾ, ਹਵਾਈ ਸਫ਼ਰ ਅਤੇ ਹੋਰ ਆਵਾਜਾਈ ਸਾਧਨਾਂ ਵਿੱਚ ਵੀ ਵਿਸ਼ੇਸ਼ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ।
ਵੰਦੇ ਭਾਰਤ ਰੇਲਗੱਡੀਆਂ
ਉੱਤਰੀ ਰੇਲਵੇ ਨੇ ਮਹਾਕੁੰਭ ਦੌਰਾਨ ਸ਼ਰਧਾਲੂਆਂ ਲਈ ਖਾਸ ਵੰਦੇ ਭਾਰਤ ਟ੍ਰੇਨਾਂ ਚਲਾਉਣ ਦੀ ਘੋਸ਼ਣਾ ਕੀਤੀ ਹੈ। ਇਹ ਟ੍ਰੇਨਾਂ 15, 16 ਅਤੇ 17 ਫ਼ਰਵਰੀ ਨੂੰ ਨਵੀਂ ਦਿੱਲੀ ਅਤੇ ਵਾਰਾਣਸੀ ਵਿਚਕਾਰ ਚਲਣਗੀਆਂ।
• ਟ੍ਰੇਨ ਨੰਬਰ 02252 ਨਵੀਂ ਦਿੱਲੀ ਤੋਂ ਸਵੇਰੇ 5:30 ਵਜੇ ਚੱਲੇਗੀ ਅਤੇ ਪ੍ਰਯਾਗਰਾਜ ਰਾਹੀਂ 14:20 ਵਜੇ ਵਾਰਾਣਸੀ ਪਹੁੰਚੇਗੀ।
• ਵਾਪਸੀ ਟ੍ਰੇਨ 02251 ਵਾਰਾਣਸੀ ਤੋਂ 15:15 ਵਜੇ ਚੱਲੇਗੀ, ਜੋ ਪ੍ਰਯਾਗਰਾਜ ਰਾਹੀਂ ਰਾਤ 11:50 ਵਜੇ ਨਵੀਂ ਦਿੱਲੀ ਪਹੁੰਚੇਗੀ।
ਹੋਰ ਵਿਸ਼ੇਸ਼ ਰੇਲਗੱਡੀਆਂ:
ਮਹਾਕੁੰਭ ਦੌਰਾਨ ਵੱਖ-ਵੱਖ ਸਥਾਨਾਂ ਤੋਂ ਵਿਸ਼ੇਸ਼ ਰੇਲਗੱਡੀਆਂ ਚਲਾਈਆਂ ਜਾਣਗੀਆਂ:
• ਟ੍ਰੇਨ ਨੰਬਰ 04210: ਪ੍ਰਯਾਗਰਾਜ ਸੰਗਮ ਤੋਂ 11:15 ਵਜੇ ਨਿਕਲੇਗੀ ਅਤੇ ਜੌਨਪੁਰ ਜੰ. 14:00 ਵਜੇ ਪਹੁੰਚੇਗੀ।
• ਟ੍ਰੇਨ ਨੰਬਰ 04209: ਜੌਨਪੁਰ ਜੰ. ਤੋਂ 14:15 ਵਜੇ ਚੱਲੇਗੀ ਅਤੇ ਪ੍ਰਯਾਗਰਾਜ ਸੰਗਮ 17:15 ਵਜੇ ਪਹੁੰਚੇਗੀ।
• ਟ੍ਰੇਨ ਨੰਬਰ 04202: ਪ੍ਰਯਾਗਰਾਜ ਸੰਗਮ ਤੋਂ 12:20 ਵਜੇ ਨਿਕਲੇਗੀ ਅਤੇ ਆਲਮਨਗਰ 17:00 ਵਜੇ ਪਹੁੰਚੇਗੀ।
• ਟ੍ਰੇਨ ਨੰਬਰ 04201: ਆਲਮਨਗਰ ਤੋਂ 19:15 ਵਜੇ ਨਿਕਲੇਗੀ ਅਤੇ ਪ੍ਰਯਾਗਰਾਜ ਸੰਗਮ 23:25 ਵਜੇ ਪਹੁੰਚੇਗੀ।
• ਟ੍ਰੇਨ ਨੰਬਰ 04206: ਪ੍ਰਯਾਗਰਾਜ ਸੰਗਮ ਤੋਂ 13:30 ਵਜੇ ਚੱਲੇਗੀ ਅਤੇ ਅਯੋਧਿਆ ਕੈਂਟ 17:00 ਵਜੇ ਪਹੁੰਚੇਗੀ।
• ਟ੍ਰੇਨ ਨੰਬਰ 04205: ਅਯੋਧਿਆ ਕੈਂਟ ਤੋਂ 08:45 ਵਜੇ ਨਿਕਲੇਗੀ ਅਤੇ ਪ੍ਰਯਾਗਰਾਜ ਸੰਗਮ 12:15 ਵਜੇ ਪਹੁੰਚੇਗੀ।
• ਟ੍ਰੇਨ ਨੰਬਰ 04251: ਪ੍ਰਯਾਗ ਜੰ. ਤੋਂ 20:30 ਵਜੇ ਨਿਕਲੇਗੀ ਅਤੇ ਅਯੋਧਿਆ ਕੈਂਟ 23:55 ਵਜੇ ਪਹੁੰਚੇਗੀ।
• ਟ੍ਰੇਨ ਨੰਬਰ 04252: ਅਯੋਧਿਆ ਕੈਂਟ ਤੋਂ 15:45 ਵਜੇ ਨਿਕਲੇਗੀ ਅਤੇ ਪ੍ਰਯਾਗ ਜੰ. 19:55 ਵਜੇ ਪਹੁੰਚੇਗੀ।
• ਟ੍ਰੇਨ ਨੰਬਰ 04253: ਫਾਫਾਮਾਉ ਜੰ. ਤੋਂ 11:15 ਵਜੇ ਚੱਲੇਗੀ ਅਤੇ ਅਯੋਧਿਆ ਕੈਂਟ 14:45 ਵਜੇ ਪਹੁੰਚੇਗੀ।
• ਟ੍ਰੇਨ ਨੰਬਰ 04254: ਅਯੋਧਿਆ ਕੈਂਟ ਤੋਂ 06:15 ਵਜੇ ਨਿਕਲੇਗੀ ਅਤੇ ਫਾਫਾਮਾਉ ਜੰ. 10:15 ਵਜੇ ਪਹੁੰਚੇਗੀ।
ਇਹ ਵਿਸ਼ੇਸ਼ ਟ੍ਰੇਨਾਂ ਅਤੇ ਆਵਾਜਾਈ ਪ੍ਰਬੰਧ ਸ਼ਰਧਾਲੂਆਂ ਦੀ ਯਾਤਰਾ ਨੂੰ ਹੋਰ ਵੀ ਆਸਾਨ ਅਤੇ ਆਰਾਮਦਾਇਕ ਬਣਾਉਣ ਵਿੱਚ ਮਦਦਗਾਰ ਸਾਬਤ ਹੋਣਗੇ।