Drug Smuggler Sandeep Shah: ਪੁਲਿਸ ਇਸ ਮਾਮਲੇ ਵਿੱਚ ਕਿੰਗਪਿਨ ਸੰਦੀਪ ਸ਼ਾਹ ਸਮੇਤ 26 ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।
Report By: ਰੇਸ਼ਮਾ ਕਸ਼ਿਯੱਪ
Drug network exposed in Himachal : ਹਰ ਸੂਬੇ ਦੀ ਪੁਲਿਸ ਲਈ ਨਸ਼ਾ ਇੱਕ ਵੱਡੀ ਸਮੱਸਿਆ ਬਣ ਗਿਆ ਹੈ। ਜਿਸ ਤੋਂ ਨਜਿੱਠਣ ਲਈ ਸੂਬਿਆਂ ਦੀ ਸਰਕਾਰਾਂ ਤੇ ਪੁਲਿਸ ਵਲੋਂ ਪੂਰੀ ਸਖ਼ਤੀ ਵਰਤੀ ਜਾ ਰਹੀ ਹੈ। ਅਜਿਹੇ ‘ਚ ਹੁਣ ਹਿਮਾਚਲ ਪ੍ਰਦੇਸ਼ ਦੀ ਸ਼ਿਮਲਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ ਅੰਤਰਰਾਜੀ ਚਿੱਟੇ ਦੇ ਸਮੱਗਲਰ ਸੰਦੀਪ ਸ਼ਾਹ ਅਤੇ ਉਸਦੇ ਗਿਰੋਹ ਦੇ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਗੈਂਗ ਦੇ 51 ਬੈਂਕ ਅਕਾਊਂਟਸ ਨੂੰ ਸੀਲ ਕਰ ਦਿੱਤਾ ਹੈ।
5 ਕਰੋੜ ਰੁਪਏ ਦੇ ਸ਼ੱਕੀ ਲੈਣ-ਦੇਣ ਦੇ ਮਿਲੇ ਸਬੂਤ
ਹਾਸਲ ਜਾਣਕਾਰੀ ਮੁਤਾਬਕ ਪੁਲਿਸ ਨੂੰ ਇਨ੍ਹਾਂ ਖਾਤਿਆਂ ‘ਚ ਕਰੋੜਾਂ ਰੁਪਏ ਜਮ੍ਹਾ ਸੀ, ਜਿਨ੍ਹਾਂ ਦੀ ਵਰਤੋਂ ਨਸ਼ੇ ਦੀ ਖਰੀਦ-ਵੇਚ ਲਈ ਕੀਤੀ ਜਾ ਰਹੀ ਸੀ। ਪੁਲਿਸ ਜਾਂਚ ਵਿੱਚ ਹੁਣ ਤੱਕ 5 ਕਰੋੜ ਰੁਪਏ ਦੇ ਸ਼ੱਕੀ ਲੈਣ-ਦੇਣ ਦੇ ਸਬੂਤ ਮਿਲੇ ਹਨ। ਸ਼ਾਹ ਗੈਂਗ ਡਿਜੀਟਲੀ ਨਸ਼ਿਆਂ ਦਾ ਕਾਰੋਬਾਰ ਚਲਾ ਰਿਹਾ ਸੀ। ਗ੍ਰਾਹਕ ਯੂਪੀਆਈ ਪੇਮੈਂਟ ਰਾਹੀਂ ਪੈਸੇ ਟਰਾਂਸਫਰ ਕਰਦੇ ਸੀ, ਜਿਸ ਤੋਂ ਬਾਅਦ ਇਹ ਗਿਰੋਹ ਵ੍ਹੱਟਸਐਪ ਰਾਹੀਂ ਨਸ਼ੇ ਦੀ ਲੋਕੇਸ਼ਨ ਅਤੇ ਵੀਡੀਓ ਭੇਜਦਾ ਸੀ। ਪੁਲਿਸ ਮੁਤਾਬਕ ਸ਼ਿਮਲਾ ਵਿੱਚ 40 ਫੀਸਦੀ ਚਿੱਟਾ ਤਸਕਰੀ ਇਸ ਗਰੋਹ ਰਾਹੀਂ ਹੁੰਦਾ ਸੀ।
ਕਿੰਗਪਿਨ ਸੰਦੀਪ ਸ਼ਾਹ ਸਮੇਤ 26 ਗ੍ਰਿਫ਼ਤਾਰ
ਹੁਣ ਤੱਕ ਪੁਲਿਸ ਇਸ ਮਾਮਲੇ ਵਿੱਚ ਕਿੰਗਪਿਨ ਸੰਦੀਪ ਸ਼ਾਹ ਸਮੇਤ 26 ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਗਰੋਹ ਦੇ ਮੈਂਬਰ ਵੱਖ-ਵੱਖ ਸੂਬਿਆਂ ਵਿੱਚ ਬੈਂਕ ਖਾਤਿਆਂ ਦੀ ਵਰਤੋਂ ਕਰਕੇ ਪੈਸੇ ਟਰਾਂਸਫਰ ਕਰਦੇ ਸਨ, ਤਾਂ ਜੋ ਪੁਲਿਸ ਨੂੰ ਸਬੂਤ ਨਾ ਮਿਲ ਸਕਣ। ਹੁਣ ਤੱਕ 400 ਬੈਂਕ ਖਾਤਿਆਂ ਦੀ ਪਛਾਣ ਕੀਤੀ ਗਈ ਹੈ, ਜਿਸ ਵਿੱਚ ਸ਼ਾਹ ਨਾਲ ਲੱਖਾਂ ਰੁਪਏ ਦਾ ਲੈਣ-ਦੇਣ ਹੋਇਆ ਹੈ।
ਸੰਦੀਪ ਸ਼ਾਹ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਕਿ ਉਹ ਦਿੱਲੀ ‘ਚ ਨਾਈਜੀਰੀਅਨ ਸਮੱਗਲਰਾਂ ਤੋਂ ਨਸ਼ੇ ਖਰੀਦ ਕੇ ਵੱਖ-ਵੱਖ ਸ਼ਹਿਰਾਂ ‘ਚ ਸਪਲਾਈ ਕਰਦਾ ਸੀ। ਪੁਲਿਸ ਹੁਣ ਵਿਦੇਸ਼ੀ ਤਸਕਰਾਂ ਤੱਕ ਪਹੁੰਚਣ ਲਈ ਰਣਨੀਤੀ ਬਣਾ ਰਹੀ ਹੈ।
ਸ਼ਿਮਲਾ ਪੁਲਸ ਮੁਤਾਬਕ ਸੰਦੀਪ ਸ਼ਾਹ ਨੇ ਪਿਛਲੇ ਚਾਰ ਸਾਲਾਂ ‘ਚ 25 ਤੋਂ 30 ਕਰੋੜ ਰੁਪਏ ਦੀ ਕਰੰਸੀ ਦੀ ਤਸਕਰੀ ਕੀਤੀ ਹੈ। ਉਸ ਦੇ ਮੋਬਾਈਲ, ਲੈਪਟਾਪ ਅਤੇ ਹੋਰ ਡਿਜ਼ੀਟਲ ਡਿਵਾਈਸਾਂ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਤੋਂ ਇਸ ਮਾਮਲੇ ‘ਚ ਵੱਡੇ ਖੁਲਾਸੇ ਹੋ ਸਕਦੇ ਹਨ।
ਐਸਪੀ ਸ਼ਿਮਲਾ ਸੰਜੀਵ ਕੁਮਾਰ ਗਾਂਧੀ ਨੇ ਦੱਸਿਆ ਕਿ ਪੁਲੀਸ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਲਦੀ ਹੀ ਇਸ ਗਰੋਹ ਨਾਲ ਜੁੜੇ ਹੋਰ ਵਿਅਕਤੀਆਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
read also ;- ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂਅ ‘ਤੇ ਠੱਗਣ ਵਾਲਿਆਂ ਖਿਲਾਫ਼ ਹੁਣ ਹੋਵੇਗੀ ਸਖ਼ਤੀ, ਪੰਜਾਬ ‘ਚ ਸਿਰਫ਼ 212 ਇਮੀਗ੍ਰੇਸ਼ਨ ਏਜੰਟ ਰਜਿਸਟਰਡ