Faridkot ‘ਚ ਵੱਡਾ ਸੜਕ ਹਾਦਸਾ, ਬਸ ਨਾਲੇ ‘ਚ ਗਿਰੀ; 5 ਮੌਤਾਂ, 40 ਤੋਂ ਵੱਧ ਜ਼ਖਮੀ

Major road accident in Faridkot ;- ਫਰੀਦਕੋਟ ‘ਚ ਮੰਗਲਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਦੋਂ ਨਿਊ ਦੀਪ ਕੰਪਨੀ ਦੀ ਬਸ ਇੱਕ ਟਰੱਕ ਨਾਲ ਟਕਰਾ ਕੇ ਰੇਲਿੰਗ ਤੋੜਦਿਆਂ ਸੇਮ ਨਾਲੇ ‘ਚ ਜਾ ਵੁੜੀ। 5 ਲੋਕਾਂ ਦੀ ਮੌਤ, 40 ਤੋਂ ਵੱਧ ਜ਼ਖਮੀ ਇਸ ਦੁਰਘਟਨਾ ‘ਚ ਇੱਕ ਔਰਤ ਸਮੇਤ 5 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ […]
ਮਨਵੀਰ ਰੰਧਾਵਾ
By : Updated On: 18 Feb 2025 10:26:AM
Faridkot ‘ਚ ਵੱਡਾ ਸੜਕ ਹਾਦਸਾ, ਬਸ ਨਾਲੇ ‘ਚ ਗਿਰੀ; 5 ਮੌਤਾਂ, 40 ਤੋਂ ਵੱਧ ਜ਼ਖਮੀ

Major road accident in Faridkot ;- ਫਰੀਦਕੋਟ ‘ਚ ਮੰਗਲਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਦੋਂ ਨਿਊ ਦੀਪ ਕੰਪਨੀ ਦੀ ਬਸ ਇੱਕ ਟਰੱਕ ਨਾਲ ਟਕਰਾ ਕੇ ਰੇਲਿੰਗ ਤੋੜਦਿਆਂ ਸੇਮ ਨਾਲੇ ‘ਚ ਜਾ ਵੁੜੀ।

5 ਲੋਕਾਂ ਦੀ ਮੌਤ, 40 ਤੋਂ ਵੱਧ ਜ਼ਖਮੀ

ਇਸ ਦੁਰਘਟਨਾ ‘ਚ ਇੱਕ ਔਰਤ ਸਮੇਤ 5 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ 40 ਤੋਂ ਵੱਧ ਯਾਤਰੀ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ, ਫਰੀਦਕੋਟ ‘ਚ ਦਾਖਲ ਕਰਵਾਇਆ ਗਿਆ।

ਪ੍ਰਸ਼ਾਸਨ ਵਲੋਂ ਬਚਾਅ ਕਾਰਜ ਸ਼ੁਰੂ

ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਬਚਾਅ ਕਾਰਜ ਸ਼ੁਰੂ ਕਰਵਾਇਆ।

ਹਾਦਸੇ ਦਾ ਕਾਰਨ ਤੇ ਜਾਂਚ ਜਾਰੀ

ਪਹਿਲਾਂਦਿਆਂ ਅਨੁਸਾਰ, ਬਸ ਦੀ ਰਫ਼ਤਾਰ ਕਾਫ਼ੀ ਤੇਜ਼ ਸੀ ਅਤੇ ਸੜਕ ‘ਤੇ ਅਚਾਨਕ ਆਏ ਟਰੱਕ ਨਾਲ ਟਕਰਾ ਗਈ। ਹਾਲਾਂਕਿ ਪੂਰੀ ਜਾਂਚ ਜਾਰੀ ਹੈ, ਅਤੇ ਪ੍ਰਸ਼ਾਸਨ ਵਲੋਂ ਹਾਦਸੇ ਦੀ ਜਾਂਚ ਲਈ ਟੀਮ ਤੈਨਾਤ ਕਰ ਦਿੱਤੀ ਗਈ ਹੈ।

Read Latest News and Breaking News at Daily Post TV, Browse for more News

Ad
Ad