ਈਰਾਨ-ਇਜ਼ਰਾਈਲ ਜੰਗ ‘ਚ ਵੱਡਾ ਝਟਕਾ: IRGC ਬੁਲਾਰੇ ਅਲੀ ਮੁਹੰਮਦ ਨੈਨੀ ਦੀ ਹਮਲੇ ‘ਚ ਮੌਤ
Breaking News: ਮੱਧ ਪੂਰਬ ਵਿੱਚ ਚੱਲ ਰਹੀ ਜੰਗ ਦੇ ਦਰਮਿਆਨ Iran ਨੂੰ ਇੱਕ ਵੱਡਾ ਝਟਕਾ ਲੱਗਿਆ ਹੈ। Islamic Revolutionary Guard Corps (IRGC) ਦੇ ਬੁਲਾਰੇ Ali Mohammad Naeini ਦੀ ਮੌਤ ਦੀ ਪੁਸ਼ਟੀ ਹੋ ਗਈ ਹੈ।
ਤਾਜ਼ਾ ਜਾਣਕਾਰੀ ਅਨੁਸਾਰ, Israel ਵੱਲੋਂ ਕੀਤੇ ਗਏ ਹਮਲੇ ਵਿੱਚ ਨੈਨੀ ਦੀ ਮੌਤ ਹੋਈ। ਉਹ IRGC ਦੇ ਇੱਕ ਮਹੱਤਵਪੂਰਨ ਚਿਹਰੇ ਸਨ ਅਤੇ ਸੰਗਠਨ ਦੀ ਸੰਚਾਰ ਰਣਨੀਤੀ ਵਿੱਚ ਕੇਂਦਰੀ ਭੂਮਿਕਾ ਨਿਭਾਉਂਦੇ ਸਨ। ਸਾਰੇ ਅਧਿਕਾਰਤ ਬਿਆਨ ਅਤੇ ਸੰਦੇਸ਼ ਉਨ੍ਹਾਂ ਦੀ ਮਨਜ਼ੂਰੀ ਤੋਂ ਬਾਅਦ ਹੀ ਜਾਰੀ ਹੁੰਦੇ ਸਨ।ਇਹੀ ਕਾਰਨ ਸੀ ਕਿ ਉਹ ਨਾ ਸਿਰਫ਼ ਬੁਲਾਰੇ ਸਨ, ਸਗੋਂ IRGC ਦੀ ਰਣਨੀਤਕ ਸੰਚਾਰ ਪ੍ਰਣਾਲੀ ਦੇ ਕੇਂਦਰ ਵੀ ਸਨ।
ਉਨ੍ਹਾਂ ਨੂੰ ਖ਼ਾਸ ਤੌਰ ‘ਤੇ ਮਨੋਵਿਗਿਆਨਕ ਯੁੱਧ ਅਤੇ ਜਨਤਕ ਸਬੰਧਾਂ ਦਾ ਮਾਸਟਰਮਾਈਂਡ ਮੰਨਿਆ ਜਾਂਦਾ ਸੀ। ਦੇਸ਼ ਅਤੇ ਦੁਨੀਆ ਵਿੱਚ IRGC ਦਾ ਅਕਸ ਬਣਾਉਣ, ਸੰਦੇਸ਼ਾਂ ਨੂੰ ਸਹੀ ਤਰੀਕੇ ਨਾਲ ਪੇਸ਼ ਕਰਨ ਅਤੇ ਵਿਰੋਧੀਆਂ ਦੇ ਬਿਰਤਾਂਤ ਦਾ ਜਵਾਬ ਦੇਣ ਵਿੱਚ ਉਨ੍ਹਾਂ ਦੀ ਵੱਡੀ ਭੂਮਿਕਾ ਸੀ।
ਦੱਸ ਦੇਈਏ ਕਿ ਮਿਡਲ ਈਸਟ ਵਿੱਚ ਜਾਰੀ ਜੰਗ ਦਾ ਅੱਜ 21ਵਾਂ ਦਿਨ ਹੈ। ਹਰ ਦਿਨ ਇਹ ਜੰਗ ਹੋਰ ਭਿਆਨਕ ਹੁੰਦੀ ਜਾ ਰਹੀ ਹੈ। ਇਜ਼ਰਾਈਲ ਨੇ ਤੇਹਰਾਨ ‘ਤੇ ਇੱਕ ਤੋਂ ਬਾਅਦ ਇੱਕ ਕਈ ਹਮਲੇ ਕੀਤੇ ਹਨ, ਜਿਸ ਨਾਲ ਪੂਰਾ ਤੇਹਰਾਨ ਕੰਬ ਗਿਆ ਹੈ। ਦਾਅਵਾ ਹੈ ਕਿ ਇਜ਼ਰਾਈਲੀ ਮਿਜ਼ਾਈਲਾਂ ਲਗਾਤਾਰ ਤੇਹਰਾਨ ਨੂੰ ਨਿਸ਼ਾਨਾ ਬਣਾ ਰਹੀਆਂ ਹਨ, ਜਿੱਥੇ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ।
ਇਸ ਤੋਂ ਪਹਿਲਾਂ ਵੀਰਵਾਰ ਰਾਤ ਈਰਾਨ ਨੇ 4 ਖਾੜੀ ਦੇਸ਼ਾਂ ‘ਤੇ ਜ਼ਬਰਦਸਤ ਸਟ੍ਰਾਈਕ ਕੀਤੀ। ਈਰਾਨ ਨੇ ਦੁਬਈ, ਬਹਿਰੀਨ, ਕੁਵੈਤ ਅਤੇ UAE ‘ਤੇ ਹਮਲੇ ਕੀਤੇ । ਦੁਬਈ ਸਰਕਾਰ ਨੇ ਇਨ੍ਹਾਂ ਹਮਲਿਆਂ ਦੀ ਪੁਸ਼ਟੀ ਕਰ ਦਿੱਤੀ ਹੈ। ਉੱਥੇ ਹੀ ਬਹਿਰੀਨ ਵਿੱਚ ਈਰਾਨ ਦੇ ਹਮਲੇ ਨਾਲ ਇੱਕ ਗੋਦਾਮ ਸੜ ਕੇ ਸੁਆਹ ਹੋ ਗਿਆ। ਖਾੜੀ ਦੇਸ਼ਾਂ ਵਿੱਚ ਲੱਗਾ ਅਮਰੀਕੀ ਏਅਰ ਡਿਫੈਂਸ ਸਿਸਟਮ ਇਨ੍ਹਾਂ ਹਮਲਿਆਂ ਨੂੰ ਨਾਕਾਮ ਕਰਨ ਵਿੱਚ ਜੁਟਿਆ ਹੋਇਆ ਹੈ।