ਰੋਜ਼ਾਨਾ ਖਾਣ ਪੀਣ ਵਾਲੀਆਂ ਚੀਜ਼ਾਂ ਦੀਆਂ ਸਹੀ ਵਰਤੋਂ ਨਾਲ ਹੀ ਕਈ ਬਿਮਾਰੀਆਂ ਦੇ ਇਲਾਜ ਸੰਭਵ

ਮਾਲੇਰਕੋਟਲਾ: ਅਮਾਯਾਹ ਨੇਚੂਰਲ ਕਿਓਰ ਸੈਂਟਰ ਵਲੋਂ ਅੱਜ ਇੱਥੇ ਆਯੁਰਵੈਦਿਕ ਫਰੀ ਚੈੱਕ ਅੱਪ ਕੈਂਪ ਨਾਭਾ ਰੋਡ,ਈਦ ਗਾਹ ਕਾਲੋਨੀ ਨੇੜੇ ਸੀਡੀਪੀਓ ਦਫ਼ਤਰ ਵਿਖੇ ਲਗਾਇਆ ਗਿਆ।ਜਿਸ ਵਿੱਚ ਵੱਡੀ ਗਿਣਤੀ ਵਿੱਚ ਪਹੁੰਚ ਕੇ ਇਲਾਕੇ ਦੇ ਲੋਕਾਂ ਨੇ ਇਸ ਕੈਂਪ ਦਾ ਲਾਹਾ ਲਿਆ।ਕੈਂਪ ਦਾ ਉਦਘਾਟਨ ਹਜ਼ਰਤ ਮੁਹੰਮਦ ਸਾਹਿਬ ਦੀ ਸ਼ਾਨ ਵਿੱਚ ਪੰਜਾਬੀ ਨਾਅਤ ਪੜ੍ਹਕੇ ਅੰਤਰਰਾਸ਼ਟਰੀ ਪੱਧਰ ਤੇ ਨਾਮਣਾ ਖੱਟਣ ਵਾਲੇ […]
Randhir Bansal
By : Updated On: 02 Feb 2025 19:44:PM
ਰੋਜ਼ਾਨਾ ਖਾਣ ਪੀਣ ਵਾਲੀਆਂ ਚੀਜ਼ਾਂ ਦੀਆਂ ਸਹੀ ਵਰਤੋਂ ਨਾਲ ਹੀ ਕਈ ਬਿਮਾਰੀਆਂ ਦੇ ਇਲਾਜ ਸੰਭਵ

ਮਾਲੇਰਕੋਟਲਾ: ਅਮਾਯਾਹ ਨੇਚੂਰਲ ਕਿਓਰ ਸੈਂਟਰ ਵਲੋਂ ਅੱਜ ਇੱਥੇ ਆਯੁਰਵੈਦਿਕ ਫਰੀ ਚੈੱਕ ਅੱਪ ਕੈਂਪ ਨਾਭਾ ਰੋਡ,ਈਦ ਗਾਹ ਕਾਲੋਨੀ ਨੇੜੇ ਸੀਡੀਪੀਓ ਦਫ਼ਤਰ ਵਿਖੇ ਲਗਾਇਆ ਗਿਆ।ਜਿਸ ਵਿੱਚ ਵੱਡੀ ਗਿਣਤੀ ਵਿੱਚ ਪਹੁੰਚ ਕੇ ਇਲਾਕੇ ਦੇ ਲੋਕਾਂ ਨੇ ਇਸ ਕੈਂਪ ਦਾ ਲਾਹਾ ਲਿਆ।ਕੈਂਪ ਦਾ ਉਦਘਾਟਨ ਹਜ਼ਰਤ ਮੁਹੰਮਦ ਸਾਹਿਬ ਦੀ ਸ਼ਾਨ ਵਿੱਚ ਪੰਜਾਬੀ ਨਾਅਤ ਪੜ੍ਹਕੇ ਅੰਤਰਰਾਸ਼ਟਰੀ ਪੱਧਰ ਤੇ ਨਾਮਣਾ ਖੱਟਣ ਵਾਲੇ ਜਨਾਬ ਸਤਨਾਮ ਪੰਜਾਬੀ ਵੱਲੋਂ ਕੀਤਾ ਗਿਆ। ਇਸ ਮੌਕੇ ਤੇ ਉਨ੍ਹਾਂ ਨੇ ਕਿਹਾ ਕਿ ਸਾਨੂੰ ਚਾਹੀਦਾ ਹੈ ਕਿ ਰੱਬ ਨੇ ਸਾਨੂੰ ਸਿਹਤਮੰਦ ਸਰੀਰ ਦਿੱਤਾ ਹੈ ਇਸ ਨੂੰ ਠੀਕ ਰੱਖਣ ਦੀ ਜਿੰਮੇਵਾਰੀ ਵੀ ਸਾਡੀ ਹੈ।ਅਸੀਂ ਆਪਣੀ ਸਿਹਤ ਦਾ ਖਿਆਲ ਰੱਖਦਿਆ ਅਜਿਹੀ ਗਿਜ਼ਾ ਲਈਏ ਜਿਸ ਨਾਲ ਸਾਡੇ ਸਰੀਰ ਵਿੱਚ ਬਿਮਾਰੀਆਂ ਨਾਲ ਲੜਨ ਦੀ ਤਾਕਤ ਪੈਦਾ ਹੋ ਸਕੇ।ਜਿਸ ਲਈ ਅੱਜ ਦੇ ਦੌਰ ਵਿੱਚ ਕੁਦਰਤੀ ਇਲਾਜ ਪ੍ਰਣਾਲੀ ਅਤੇ ਆਯੁਰਵੈਦਿਕ ਬਹੁਤ ਵੱਡੀ ਦੇਣ ਹੈ।

ਕੈਂਪ ਵਿੱਚ ਪਹੁੰਚੇ ਮਰੀਜ਼ਾਂ ਨੂੰ ਡਾਕਟਰ ਮੁਹੰਮਦ ਸ਼ਾਹਿਦ ਪਰਵੇਜ਼ ਅਤੇ ਡਾਕਟਰ ਪੰਕਜ ਸੀਤਲ ਅਤੇ ਡਾਕਟਰ ਗਗਨਦੀਪ ਸਿੰਘ ਨੇ ਪਹੁੰਚੇ ਮਰੀਜ਼ਾਂ ਦਾ ਚੈੱਕ ਅੱਪ ਕਰਕੇ ਉਨ੍ਹਾਂ ਨੂੰ ਮੁਫਤ ਦਵਾਈਆਂ ਦਿੱਤੀਆਂ। ਇਸ ਮੌਕੇ ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਸ਼ਾਹਿਦ ਪ੍ਰਵੇਜ਼ ਨੇ ਦੱਸਿਆ ਕਿ ਅੱਜ ਹਰ ਵਿਅਕਤੀ ਕਿਸੇ ਨਾ ਕਿਸੇ ਬੀਮਾਰੀ ਨਾਲ ਪੀੜਤ ਹੈ,ਪਰ ਉਹਨਾਂ ਨੂੰ ਦਾ ਸਹੀ ਢੰਗ ਨਾਲ ਇਲਾਜ਼ ਨਹੀ ਹੁੰਦਾ। ਪਰ ਆਯੂਰਵੇਦਿਕ ਦਵਾਈਆਂ ਵਿੱਚ ਬਹੁਤ ਸਾਰੇ ਗੁਣ ਹਨ, ਪਰ ਉਹਨਾਂ ਬਾਰੇ ਸਾਡੇ ਲੋਕਾਂ ਨੂੰ ਪਤਾ ਹੀ ਨਹੀਂ,ਸਾਡੇ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਚੀਜ਼ਾਂ ਜਿਨ੍ਹਾਂ ਨੂੰ ਅਸੀਂ ਵਰਤੋਂ ਵਿੱਚ ਲਿਆ ਕਿ ਅਸੀਂ ਆਪਣੀਆਂ ਬਿਮਾਰੀਆਂ ਦਾ ਕੁਦਰਤੀ ਤੌਰ ਤੇ ਇਲਾਜ ਕਰ ਸਕਦੇ ਹਾਂ।

Read Latest News and Breaking News at Daily Post TV, Browse for more News

Ad
Ad