ਆਪ ਦੀ ਧੱਕੇਸ਼ਾਹੀ ਦੇ ਖਿਲਾਫ ਜ਼ਿਲ੍ਹਾ ਪ੍ਰੀਸ਼ਦ ਤੇ ਸੰਮਤੀ ਚੋਣਾਂ ਵਿੱਚ ਲੋਕ ਫਤੱਵਾ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਰਿਹਾ: ਰਾਜੂ ਖੰਨਾ

Latest News: ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਹੋਈਆਂ ਚੋਣਾਂ ਵਿੱਚ ਆਪ ਸਰਕਾਰ ਤੇ ਪ੍ਰਸ਼ਾਸਨ ਦੀ ਧੱਕੇਸ਼ਾਹੀ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਲੋਕਾਂ ਵਲੋਂ ਦਿੱਤੇ ਗਏ ਵੱਡੇ ਫਤਵੇ ਨੂੰ ਲੈ ਕੇ ਸੰਮਤੀ ਜੋਨ ਭਰਪੂਰਗੜ ਦੇ ਵਰਕਰਾਂ ਤੇ ਆਗੂਆਂ ਦੀ ਪਿੰਡ ਕਪੂਰਗੜ੍ਹ ਵਿਖੇ ਧੰਨਵਾਦੀ ਮੀਟਿੰਗ ਕੀਤੀ ਗਈ । ਇਸ ਮੌਕੇ ਤੇ ਰਾਜੂ ਖੰਨਾ […]
Khushi
By : Updated On: 05 Jan 2026 17:15:PM
ਆਪ ਦੀ ਧੱਕੇਸ਼ਾਹੀ ਦੇ ਖਿਲਾਫ ਜ਼ਿਲ੍ਹਾ ਪ੍ਰੀਸ਼ਦ ਤੇ ਸੰਮਤੀ ਚੋਣਾਂ ਵਿੱਚ ਲੋਕ ਫਤੱਵਾ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਰਿਹਾ: ਰਾਜੂ ਖੰਨਾ

Latest News: ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਹੋਈਆਂ ਚੋਣਾਂ ਵਿੱਚ ਆਪ ਸਰਕਾਰ ਤੇ ਪ੍ਰਸ਼ਾਸਨ ਦੀ ਧੱਕੇਸ਼ਾਹੀ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਲੋਕਾਂ ਵਲੋਂ ਦਿੱਤੇ ਗਏ ਵੱਡੇ ਫਤਵੇ ਨੂੰ ਲੈ ਕੇ ਸੰਮਤੀ ਜੋਨ ਭਰਪੂਰਗੜ ਦੇ ਵਰਕਰਾਂ ਤੇ ਆਗੂਆਂ ਦੀ ਪਿੰਡ ਕਪੂਰਗੜ੍ਹ ਵਿਖੇ ਧੰਨਵਾਦੀ ਮੀਟਿੰਗ ਕੀਤੀ ਗਈ ।

ਇਸ ਮੌਕੇ ਤੇ ਰਾਜੂ ਖੰਨਾ ਨੇ ਕਿਹਾ ਕਿ ਚੋਣਾਂ ਵਿੱਚ ਜੋ ਧੱਕੇਸ਼ਾਹੀ ਆਪ ਸਰਕਾਰ ਵੱਲੋਂ ਚੋਣਾਂ ਜਿੱਤਣ ਲਈ ਆਪਣਾ ਇਹ ਗਏ ਹੱਥ ਕੰਡਿਆਂ ਨੂੰ ਲੋਕਾਂ ਨੇ ਮੂੰਹ ਤੋੜਵਾਂ ਜਵਾਬ ਦਿੱਤਾ, ਜਿਸ ਢੰਗ ਨਾਲ ਕਾਗਜ਼ ਭਰਨ ਸਮੇਂ ਸੂਬੇ ਦੇ ਵੱਖ ਵੱਖ ਹਲਕਿਆਂ ਵਿੱਚ ਆਪ ਦੇ ਨੁਮਾਇੰਦਿਆਂ ਵੱਲੋਂ ਚੋਣ ਲੜਨ ਵਾਲੇ ਉਮੀਦਵਾਰਾਂ ਦੀਆਂ ਫਾਇਲਾਂ ਖੋਹ ਖੋਹ ਕਿ ਫਾੜੀਆਂ ਗਈਆ।

ਕਈ ਉਮੀਦਵਾਰਾਂ ਨੂੰ ਧਮਕੀਆਂ ਦਿੱਤੀਆਂ ਗਈਆਂ। ਕਾਗਜ਼ ਭਰਨ ਤੋਂ ਰੋਕਣ ਲਈ ਘਰਾਂ ਵਿੱਚ ਨਜ਼ਰਬੰਦ ਕੀਤਾ ਗਿਆ ਤੇ ਵੱਡੇ ਪੱਧਰ ਤੇ ਉਮੀਦਵਾਰਾਂ ਦੇ ਕਾਗਜ਼ ਰੱਦ ਕੀਤੇ। ਐਨੀ ਧੱਕੇਸ਼ਾਹੀ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿਥੇ ਵੱਡੇ ਪੱਧਰ ਤੇ ਵੋਟਾਂ ਪਈਆ। ਉਥੇ ਵੱਡੇ ਪੱਧਰ ਤੇ ਉਮੀਦਵਾਰਾਂ ਨੇ ਜਿੱਤਾ ਦਰਜ਼ ਕਰਕੇ ਆਪ ਤੇ ਕਾਂਗਰਸ ਦੇ ਉਮੀਦਵਾਰਾਂ ਦੀਆਂ ਜਮਾਨਤਾਂ ਵੀ ਜ਼ਬਤ ਕਰਵਾਈਆ, ਜੋ 2027 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਵੱਡੀ ਜਿੱਤ ਦੀ ਨਿਸ਼ਾਨੀ ਹੈ।

ਰਾਜੂ ਖੰਨਾ ਨੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਹਰਸ਼ਦੀਪ ਸਿੰਘ ਕੁੰਜਾਰੀ ਵੱਲੋਂ ਚੰਗੇ ਢੰਗ ਤਰੀਕੇ ਨਾਲ ਚੋਣ ਲੜਨ ਤੇ ਜਿੱਥੇ ਸ਼ਲਾਘਾ ਕੀਤੀ, ਉਥੇ ਭਰਪੂਰਗੜ ਸੰਮਤੀ ਜੋਨ ਤੋਂ ਚੋਣ ਜਿੱਤੇ ਉਮੀਦਵਾਰਾਂ ਅਮਨਦੀਪ ਕੁਮਾਰ ਕਪੂਰਗੜ੍ਹ ਨੂੰ ਵਧਾਈ ਦਿੰਦੇ ਹੋਏ 2027 ਵਿੱਚ ਵੱਡੀਆਂ ਜਿੱਤਾਂ ਦਰਜ਼ ਕਰਨ ਲਈ ਹੁਣ ਤੋਂ ਹੀ ਕਮਰਕਸੇ ਕਰਨ ਦੀ ਅਪੀਲ ਵੀ ਕੀਤੀ।

Read Latest News and Breaking News at Daily Post TV, Browse for more News

Ad
Ad