My yuva bharat; ਮੇਰਾ ਯੁਵਾ ਭਾਰਤ (ਐੱਮਵਾਈ ਭਾਰਤ/MY Bharat), ਚੰਡੀਗੜ੍ਹ, ਜੋ ਕਿ ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਤਹਿਤ ਇੱਕ ਖ਼ੁਦਮੁਖਤਿਆਰ ਸੰਸਥਾ ਹੈ, ਨੇ ਚੰਡੀਗੜ੍ਹ ਦੇ ਚਾਰ ਪ੍ਰਮੁੱਖ ਜਨ ਔਸ਼ਧੀ ਕੇਂਦਰਾਂ ਵਿੱਚ 15-ਦਿਨਾਂ ਐਕਸਪਿਰੀਐਂਸ਼ਲ ਲਰਨਿੰਗ ਪ੍ਰੋਗਰਾਮ ਸਫ਼ਲਤਾਪੂਰਵਕ ਚਲਾਇਆ। ਇਸ ਪਹਿਲ ਦਾ ਉਦੇਸ਼ ਨੌਜਵਾਨਾਂ ਨੂੰ ਜ਼ਮੀਨੀ ਪੱਧਰ ‘ਤੇ ਸਿਹਤ ਸੰਭਾਲ਼ ਸੇਵਾ ਪ੍ਰਦਾਨ ਕਰਨ ਅਤੇ ਸੰਚਾਲਨ ਅਭਿਆਸਾਂ ਦਾ ਅਸਲ-ਸੰਸਾਰ ਅਨੁਭਵ ਪ੍ਰਦਾਨ ਕਰਨਾ ਸੀ।
ਇਹ ਪ੍ਰੋਗਰਾਮ ਪੀਜੀਆਈਐੱਮਈਆਰ (PGIMER) ਸੈਕਟਰ 12, ਜੀਐੱਮਐੱਸਐੱਚ (GMSH) ਸੈਕਟਰ 16, ਬੁੜੈਲ ਸੈਕਟਰ 45, ਅਤੇ ਸੈਕਟਰ 40 ਸੀ (40 C) ਦੇ ਜਨ ਔਸ਼ਧੀ ਕੇਂਦਰਾਂ ਵਿਖੇ ਆਯੋਜਿਤ ਕੀਤਾ ਗਿਆ।
ਇਸ ਪ੍ਰੋਗਰਾਮ ਨੇ 20 ਨੌਜਵਾਨ ਪ੍ਰਤੀਭਾਗੀਆਂ ਨੂੰ ਢਾਂਚਾਗਤ ਵਿਵਹਾਰਿਕ ਅਨੁਭਵ ਪ੍ਰਦਾਨ ਕੀਤਾ, ਜਿਸ ਨਾਲ ਉਨ੍ਹਾਂ ਨੂੰ ਜਨ ਔਸ਼ਧੀ ਕੇਂਦਰਾਂ ਦੇ ਰੋਜ਼ਾਨਾ ਸੰਚਾਲਨ ਵਿੱਚ ਯੋਗਦਾਨ ਦੇਣ ਅਤੇ ਸਿੱਖਣ ਦਾ ਮੌਕਾ ਮਿਲਿਆ। ਇਸ ਸ਼ਮੂਲੀਅਤ ਦੇ ਜ਼ਰੀਏ, ਪ੍ਰਤੀਭਾਗੀਆਂ ਨੇ ਆਪਣੇ ਕੌਸ਼ਲ ਅਤੇ ਦਕਸ਼ਤਾਵਾਂ ਨੂੰ ਵਧਾਉਂਦੇ ਹੋਏ ਜਨਤਕ ਸਿਹਤ ਪਹਿਲਾਂ ਦੇ ਕੰਮਕਾਜ ਬਾਰੇ ਬਹੁਮੁੱਲੀ ਅੰਤਰਦ੍ਰਿਸ਼ਟੀ ਪ੍ਰਾਪਤ ਕੀਤੀ।
ਪ੍ਰੋਗਰਾਮ ਤੋਂ ਮੁੱਖ ਸਿੱਖਿਆਵਾਂ:
- ਇਨਵੈਂਟਰੀ ਪ੍ਰਬੰਧਨ: ਮੈਡੀਕਲ ਸਟਾਕ ਨੂੰ ਕੁਸ਼ਲਤਾਪੂਰਵਕ ਟ੍ਰੈਕ ਕਰਨ ਅਤੇ ਪ੍ਰਬੰਧਨ ਕਰਨ ਵਿੱਚ ਟ੍ਰੇਨਿੰਗ ਪ੍ਰਾਪਤ।
- ਬੁਨਿਆਦੀ ਰਿਕਾਰਡ ਰੱਖਣਾ: ਸਟੀਕ ਅਤੇ ਜ਼ਰੂਰੀ ਦਸਤਾਵੇਜ਼ਾਂ ਨੂੰ ਬਣਾਈ ਰੱਖਣ ਦੇ ਤਰੀਕਿਆਂ ਨਾਲ ਜਾਣੂ ਕਰਵਾਇਆ।
- ਗ੍ਰਾਹਕ ਸੇਵਾ: ਗ੍ਰਾਹਕ ਸੰਪਰਕ ਦੇ ਜ਼ਰੀਏ ਵਿਵਹਾਰਿਕ ਸੰਚਾਰ ਅਤੇ ਸੇਵਾ ਕੌਸ਼ਲ ਵਿਕਸਿਤ ਕਰਨਾ।
- ਕਮਿਊਨਿਟੀ ਆਊਟਰੀਚ: ਕਿਫ਼ਾਇਤੀ ਸਿਹਤ ਸੰਭਾਲ਼ ਅਤੇ ਦਵਾਈਆਂ ਬਾਰੇ ਜਾਗਰੂਕਤਾ ਫੈਲਾਉਣ ਵਿੱਚ ਹਿੱਸਾ ਲਿਆ।
- ਜਨਤਕ ਸਿਹਤ ਸਮਝ: ਕਮਿਊਨਿਟੀ ਵੈਲਫੇਅਰ ਵਿੱਚ ਜਨਤਕ ਸਿਹਤ ਪ੍ਰਣਾਲੀਆਂ ਦੇ ਪ੍ਰਭਾਵ ਅਤੇ ਮਹੱਤਵ ਬਾਰੇ ਸਿੱਖਿਆ।
ਪ੍ਰੋਗਰਾਮ ਦੇ ਪੂਰਾ ਹੋਣ ‘ਤੇ, ਸਾਰੇ ਪ੍ਰਤੀਭਾਗੀਆਂ ਨੂੰ ਮਾਈ ਭਾਰਤ(MY Bharat) ਪੋਰਟਲ ਦੇ ਜ਼ਰੀਏ ਭਾਗੀਦਾਰੀ ਦਾ ਸਰਟੀਫਿਕੇਟ ਦਿੱਤਾ ਗਿਆ, ਜਿਸ ਨਾਲ ਉਨ੍ਹਾਂ ਦੀ ਪ੍ਰਤੀਬੱਧਤਾ ਨੂੰ ਮਾਨਤਾ ਮਿਲੀ ਅਤੇ ਉਨ੍ਹਾਂ ਦੇ ਨਿਰੰਤਰ ਵਿਅਕਤੀਗਤ ਅਤੇ ਪੇਸ਼ੇਵਰ ਵਿਕਾਸ ਨੂੰ ਪ੍ਰੋਤਸਾਹਿਤ ਕੀਤਾ ਗਿਆ।
ਇਹ ਪਹਿਲ ਨੌਜਵਾਨਾਂ ਨੂੰ ਵਿਵਹਾਰਿਕ ਅਨੁਭਵਾਂ ਨਾਲ ਲੈਸ ਕਰਨ, ਨਾਗਰਿਕ ਸ਼ਮੂਲੀਅਤ ਨੂੰ ਹੁਲਾਰਾ ਦੇਣ ਅਤੇ ਰਾਸ਼ਟਰੀ ਸਿਹਤ ਸੰਭਾਲ਼ ਬੁਨਿਆਦੀ ਢਾਂਚੇ ਦੀ ਬਿਹਤਰ ਸਮਝ ਨੂੰ ਹੁਲਾਰਾ ਮਿਲਿਆ ਦੇ ਮਾਈ ਭਾਰਤ (MY Bharat) ਦੇ ਮਿਸ਼ਨ ਨੂੰ ਹੋਰ ਮਜ਼ਬੂਤ ਕਰਦੀ ਹੈ। ਪ੍ਰੋਗਰਾਮ ਦਾ ਸਫ਼ਲ ਸਮਾਪਨ ਇੱਕ ਕੁਸ਼ਲ, ਜ਼ਿੰਮੇਦਾਰ ਅਤੇ ਸਿਹਤ ਪ੍ਰਤੀ ਜਾਗਰੂਕ ਯੁਵਾ ਪੀੜ੍ਹੀ ਬਣਾਉਣ ਦੀ ਦਿਸ਼ਾ ਵਿੱਚ ਇੱਕ ਹੋਰ ਕਦਮ ਹੈ।