Meta Action: Meta ਨੇ ਹਜ਼ਾਰਾਂ ਜਾਅਲੀ ਫੇਸਬੁੱਕ ਅਕਾਊਂਟਸ ਨੂੰ ਹਟਾ ਕੇ ਭਾਰਤ ਵਿੱਚ ਚੱਲ ਰਹੇ ਇੱਕ ਵੱਡੇ ਨਿਵੇਸ਼ ਘੁਟਾਲੇ ਦੇ ਰੈਕੇਟ ਦਾ ਪਰਦਾਫਾਸ਼ ਕੀਤਾ, ਜਿਸ ਵਿੱਚ ਲੋਕਾਂ ਨੂੰ Deepfake ਵੀਡੀਓ ਅਤੇ ਜਾਅਲੀ ਐਪਸ ਰਾਹੀਂ ਫਸਾਇਆ ਜਾ ਰਿਹਾ ਸੀ।
Meta Action, Remove Fake Facebook Accounts: Meta ਨੇ ਸੋਸ਼ਲ ਮੀਡੀਆ ਪਲੇਟਫਾਰਮ Facebook ‘ਤੇ ਨਿਵੇਸ਼ ਦੇ ਨਾਮ ‘ਤੇ ਲੋਕਾਂ ਨੂੰ ਧੋਖਾ ਦੇਣ ਵਾਲਿਆਂ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ। ਕੰਪਨੀ ਨੇ ਕਿਹਾ ਕਿ ਉਸਨੇ 23,000 ਤੋਂ ਵੱਧ ਫੇਸ ਅਕਾਊਂਟਸ ਤੇ ਪੇਜ਼ ਹਟਾ ਦਿੱਤੇ ਹਨ, ਜੋ ਭਾਰਤ ਅਤੇ ਬ੍ਰਾਜ਼ੀਲ ਦੇ ਯੂਜ਼ਰਸ ਨੂੰ ਨਿਸ਼ਾਨਾ ਬਣਾ ਰਹੇ ਸੀ।
ਇਹਨਾਂ ਘੁਟਾਲੇਬਾਜ਼ਾਂ ਨੇ ਲੋਕਾਂ ਨੂੰ ਧੋਖਾ ਦੇਣ ਲਈ ਮਸ਼ਹੂਰ YouTubers, ਕ੍ਰਿਕਟਰਾਂ ਅਤੇ ਵਪਾਰਕ ਸ਼ਖਸੀਅਤਾਂ ਦੇ ਜਾਅਲੀ ਵੀਡੀਓ (Deepfakes) ਬਣਾਏ। ਇਹਨਾਂ ਵੀਡੀਓਜ਼ ਵਿੱਚ, ਇਹ ਦਿਖਾਇਆ ਗਿਆ ਸੀ ਕਿ ਇਹ ਲੋਕ ਕੁਝ ਨਿਵੇਸ਼ ਐਪਸ ਅਤੇ ਜੂਏ ਦੀਆਂ ਵੈੱਬਸਾਈਟਾਂ ਨੂੰ
ਪ੍ਰਮੋਟ ਕਰ ਰਹੇ ਸੀ।
ਕਿਵੇਂ ਫਸੇ ਲੋਕ ?
ਪਹਿਲਾਂ, ਲੋਕਾਂ ਨੂੰ ਸੋਸ਼ਲ ਮੀਡੀਆ ਪੋਸਟਾਂ ਰਾਹੀਂ ‘ਜਲਦੀ ਪੈਸੇ ਕਮਾਓ’ ਦੇ ਆਫ਼ਰਸ ਦਿਖਾਏ ਜਾਂਦੇ ਸੀ। ਫਿਰ ਉਨ੍ਹਾਂ ਨੂੰ ਚੈਟਿੰਗ ਐਪਸ (ਜਿਵੇਂ WhatsApp ਜਾਂ ਟੈਲੀਗ੍ਰਾਮ) ‘ਤੇ ਲਿਜਾਇਆ ਜਾਂਦਾ ਸੀ ਅਤੇ ਨਿਵੇਸ਼ ਕਰਨ ਦੀ ਸਲਾਹ ਦਿੱਤੀ ਜਾਂਦੀ ਸੀ। ਇਸ ਤੋਂ ਬਾਅਦ, ਉਨ੍ਹਾਂ ਨੂੰ ਇੱਕ ਜਾਅਲੀ ਵੈੱਬਸਾਈਟ ‘ਤੇ ਭੇਜਿਆ ਜੋ ਗੂਗਲ ਪਲੇ ਸਟੋਰ ਵਰਗੀ ਦਿਖਾਈ ਦਿੰਦੀ ਸੀ, ਅਤੇ ਉੱਥੋਂ ਉਨ੍ਹਾਂ ਨੂੰ ਜੂਆ ਜਾਂ ਜਾਅਲੀ ਨਿਵੇਸ਼ ਐਪਸ ਡਾਊਨਲੋਡ ਕਰਨ ਲਈ ਕਿਹਾ ਗਿਆ।
ਕੀ ਕਹਿੰਦਾ ਹੈ ਮੈਟਾ ?
ਮੈਟਾ ਨੇ ਕਿਹਾ, ‘ਇਹ ਘੁਟਾਲੇਬਾਜ਼ ਲੋਕਾਂ ਨੂੰ ਜਾਅਲੀ ਸਕੀਮਾਂ, ਜਿਵੇਂ ਕਿ ਕ੍ਰਿਪਟੋਕਰੰਸੀ, ਸਟਾਕ ਮਾਰਕੀਟ ਜਾਂ ਰੀਅਲ ਅਸਟੇਟ ਵਿੱਚ ਪੈਸੇ ਲਗਾਉਣ ਲਈ ਲੁਭਾਉਂਦੇ ਹਨ, ਅਤੇ ਵੱਡੇ ਰਿਟਰਨ ਦਾ ਵਾਅਦਾ ਕਰਦੇ ਹਨ।’
ਕੰਪਨੀ ਨੇ ਇਹ ਵੀ ਕਿਹਾ ਕਿ ‘ਫੇਸਬੁੱਕ ਮਾਰਕੀਟਪਲੇਸ’ ‘ਤੇ ਬਹੁਤ ਸਾਰੇ ਘੁਟਾਲੇਬਾਜ਼ ਵੀ ਐਕਟਿਵ ਸੀ, ਜੋ ਆਪਣੇ ਆਪ ਨੂੰ ਅਸਲ ਵੇਚਣ ਵਾਲੇ ਦਿਖਾ ਕੇ ਲੋਕਾਂ ਤੋਂ ਪੇਸ਼ਗੀ ਭੁਗਤਾਨ ਮੰਗਦੇ ਸੀ। ਇੱਕ ਚਾਲ ਵਿੱਚ, ਘੁਟਾਲੇਬਾਜ਼ ਜਾਣਬੁੱਝ ਕੇ ਕਿਸੇ ਚੀਜ਼ ਲਈ ਹੋਰ ਪੈਸੇ ਭੇਜਦੇ ਹਨ ਅਤੇ ਫਿਰ ਰਿਫੰਡ ਮੰਗਦੇ ਹਨ। ਬਾਅਦ ਵਿੱਚ, ਉਹ ਅਸਲ ਭੁਗਤਾਨ ਨੂੰ ਰੱਦ ਕਰ ਦਿੰਦੇ ਤੇ ਦੋਵੇਂ ਰਕਮਾਂ ਲੈ ਕੇ ਭੱਜ ਜਾਂਦੇ ਹਨ।
ਮੈਟਾ ਨੇ ਚੁੱਕੇ ਕਿਹੜੇ ਕਦਮ?
ਮੈਟਾ ਨੇ ਕਿਹਾ ਕਿ ਹੁਣ ਇਹ ਆਪਣੇ ਪਲੇਟਫਾਰਮ ‘ਤੇ ‘increased vigilance’ ਹੈ। ਜੇਕਰ ਕੋਈ ਖਾਤਾ ਸ਼ੱਕੀ ਲੱਗਦਾ ਹੈ ਜਾਂ ਕੋਈ ਉਪਭੋਗਤਾ ਡਿਲੀਵਰੀ ਤੋਂ ਪਹਿਲਾਂ ਭੁਗਤਾਨ ਮੰਗਦਾ ਹੈ, ਤਾਂ ਉਪਭੋਗਤਾ ਨੂੰ ਚੇਤਾਵਨੀ ਦਿਖਾਈ ਜਾਵੇਗੀ।
ਨਾਲ ਹੀ, ਕੰਪਨੀ ਹੁਣ ਫੇਸਮ ਹਸਤੀਆਂ ਦੇ ਨਾਮ ‘ਤੇ ਚੱਲ ਰਹੇ ਘੁਟਾਲਿਆਂ ਨੂੰ ਫੜਨ ਲਈ ਚਿਹਰੇ ਦੀ ਪਛਾਣ ਤਕਨਾਲੋਜੀ ਦੀ ਵਰਤੋਂ ਕਰ ਰਹੀ ਹੈ। ਇਹ ਪਛਾਣ ਪ੍ਰਕਿਰਿਆ ਵਿਕਲਪਿਕ ਹੈ, ਯਾਨੀ ਕਿ ਉਪਭੋਗਤਾ ਇਸਨੂੰ ਆਪਣੀ ਮਰਜ਼ੀ ਨਾਲ ਚਾਲੂ ਕਰ ਸਕਦੇ ਹਨ।
ਸਰਕਾਰ ਨਾਲ ਮਿਲ ਕੇ ਕੰਮ ਕਰਨਾ
ਮੈਟਾ ਨੇ ਕਿਹਾ ਕਿ ਇਹ ਭਾਰਤ ਸਰਕਾਰ ਦੀਆਂ ਕਈ ਏਜੰਸੀਆਂ ਜਿਵੇਂ ਕਿ ਦੂਰਸੰਚਾਰ ਵਿਭਾਗ (DoT), ਖਪਤਕਾਰ ਮਾਮਲਿਆਂ ਦਾ ਵਿਭਾਗ (DoCA) ਅਤੇ ਭਾਰਤੀ ਸਾਈਬਰ ਅਪਰਾਧ ਕੇਂਦਰ (I4C) ਦੇ ਸਹਿਯੋਗ ਨਾਲ ਔਨਲਾਈਨ ਸੁਰੱਖਿਆ ਅਤੇ ਡਿਜੀਟਲ ਜਾਗਰੂਕਤਾ ਨੂੰ ਉਤਸ਼ਾਹਿਤ ਕਰ ਰਿਹਾ ਹੈ। ਕੰਪਨੀ ਨੇ ਘੁਟਾਲਿਆਂ ਨਾਲ ਨਜਿੱਠਣ ਲਈ ਦੇਸ਼ ਦੇ 7 ਰਾਜਾਂ ਵਿੱਚ ਪੁਲਿਸ ਅਤੇ ਹੋਰ ਅਧਿਕਾਰੀਆਂ ਲਈ ਸਿਖਲਾਈ ਵਰਕਸ਼ਾਪਾਂ ਵੀ ਆਯੋਜਿਤ ਕੀਤੀਆਂ ਹਨ।