Pahalgam Terror Attack: ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਨਿਰਦੇਸ਼ ਜਾਰੀ ਕੀਤੇ ਜਾਣ ਤੋਂ ਬਾਅਦ, ਐਨਆਈਏ ਨੇ ਇਸ ਮਾਮਲੇ ਵਿੱਚ ਅਧਿਕਾਰਤ ਤੌਰ ‘ਤੇ ਕੇਸ ਦਰਜ ਕਰ ਲਿਆ ਹੈ।
MHA hands over investigation of Pahalgam Attack: ਜੰਮੂ-ਕਸ਼ਮੀਰ ਦੇ ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ਵਿੱਚ 26 ਲੋਕਾਂ ਦੀ ਮੌਤ ਦੇ ਮਾਮਲੇ ਦੀ ਜਾਂਚ ਹੁਣ ਰਾਸ਼ਟਰੀ ਜਾਂਚ ਏਜੰਸੀ (NIA) ਕਰੇਗੀ। ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ, ਐਨਆਈਏ ਟੀਮ, ਜਿਸ ‘ਚ ਫੋਰੈਂਸਿਕ ਟੀਮ ਅਤੇ ਜਾਂਚ ਟੀਮ ਕ੍ਰਾਈਮ ਵਾਲੀ ਥਾਂ ‘ਤੇ ਮੌਜੂਦ ਹੈ।
ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਨਿਰਦੇਸ਼ ਜਾਰੀ ਕੀਤੇ ਜਾਣ ਤੋਂ ਬਾਅਦ, NIA ਨੇ ਇਸ ਮਾਮਲੇ ਵਿੱਚ ਅਧਿਕਾਰਤ ਤੌਰ ‘ਤੇ ਕੇਸ ਦਰਜ ਕਰ ਲਿਆ ਹੈ। ਹੁਣ NIA ਇਸ ਮਾਮਲੇ ਦੀ ਜਾਂਚ ਕਰੇਗੀ ਅਤੇ ਜੰਮੂ-ਕਸ਼ਮੀਰ ਪੁਲਿਸ ਸਮੇਤ ਹੋਰ ਏਜੰਸੀਆਂ NIA ਦੀ ਸਹਾਇਤਾ ਕਰਨਗੀਆਂ।
ਸਬੂਤ ਇਕੱਠੇ ਕਰਨ ‘ਚ ਰੁੱਝੀ ਐਨਆਈਏ
ਪੀਟੀਆਈ ਮੁਤਾਬਕ, NIA ਦੀ ਟੀਮ ਪਹਿਲਗਾਮ ਅੱਤਵਾਦੀ ਹਮਲੇ ਦੇ ਪੀੜਤਾਂ ਨੂੰ ਮਿਲ ਕੇ ਸਬੂਤ ਇਕੱਠੇ ਕਰਨ ‘ਚ ਰੁੱਝੀ ਹੋਈ ਹੈ। ਐਨਆਈਏ ਦੀਆਂ ਵਿਸ਼ੇਸ਼ ਟੀਮਾਂ ਨੇ ਅੱਤਵਾਦੀ ਹਮਲੇ ਵਿੱਚ ਬਚੇ ਸੈਲਾਨੀਆਂ ਸਮੇਤ ਚਸ਼ਮਦੀਦਾਂ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ ਹੈ।
ਇਸ ਦੇ ਨਾਲ ਹੀ, ਜੰਮੂ-ਕਸ਼ਮੀਰ ਪੁਲਿਸ, ਫੌਜ ਅਤੇ ਅਰਧ ਸੈਨਿਕ ਬਲ, ਜੋ ਕਿ ਮਨੁੱਖ ਰਹਿਤ ਹਵਾਈ ਵਾਹਨ (UAV) ਅਤੇ ਡਰੋਨ ਵਰਗੇ ਨਵੀਨਤਮ ਉਪਕਰਣਾਂ ਨਾਲ ਲੈਸ ਹਨ, ਪੀਰ ਪੰਜਾਲ ਰੇਂਜ ਦੇ ਸੰਘਣੇ ਜੰਗਲਾਂ ਵਿੱਚ ਅੱਤਵਾਦੀਆਂ ਦੀ ਭਾਲ ਵਿੱਚ ਆਪਣਾ ਵਿਸ਼ਾਲ ਅਭਿਆਨ ਜਾਰੀ ਰੱਖ ਰਹੇ ਹਨ। ਐਨਆਈਏ ਦੀਆਂ ਟੀਮਾਂ ਨੇ ਉਨ੍ਹਾਂ ਅੱਤਵਾਦੀਆਂ ਨੂੰ ਫੜਨ ਵਿੱਚ ਮਦਦ ਕਰਨ ਵਾਲੇ ਸੁਰਾਗਾਂ ਦੀ ਭਾਲ ਵਿੱਚ ਬਚੇ ਲੋਕਾਂ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ ਹੈ।
ਚਸ਼ਮਦੀਦਾਂ ਨਾਲ ਸੰਪਰਕ ਕਰ ਰਹੀ ਐਨਆਈਏ
ਅਧਿਕਾਰੀਆਂ ਨੇ ਕਿਹਾ ਕਿ ਟੀਮਾਂ ਨੇ ਮੰਗਲਵਾਰ ਨੂੰ ਚਸ਼ਮਦੀਦਾਂ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪੁਲਿਸ, ਫੌਜ ਅਤੇ ਸੀਆਰਪੀਐਫ ਦੇ ਤੀਬਰ ਆਪ੍ਰੇਸ਼ਨ ਕਾਰਨ, ਪਿਛਲੇ ਕੁਝ ਦਿਨਾਂ ਵਿੱਚ ਦੱਖਣੀ ਅਤੇ ਉੱਤਰੀ ਕਸ਼ਮੀਰ ਵਿੱਚ ਕੁਝ ਮੁਕਾਬਲੇ ਹੋਏ ਹਨ ਅਤੇ ਸ਼ੁੱਕਰਵਾਰ ਨੂੰ, ਲਸ਼ਕਰ ਦੇ ਚੋਟੀ ਦੇ ਕਮਾਂਡਰ ਅਲਤਾਫ ਲਾਲੀ ਨੂੰ ਬਾਂਦੀਪੋਰਾ ਜ਼ਿਲ੍ਹੇ ਵਿੱਚ ਮਾਰ ਦਿੱਤਾ ਗਿਆ।
22 ਅਪ੍ਰੈਲ 2025 ਨੂੰ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ 26 ਲੋਕਾਂ ਦੀ ਜਾਨ ਚਲੀ ਗਈ ਸੀ। ਇਸ ਮਾਮਲੇ ਦੀ ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਇਸ ਵਿੱਚ ਸ਼ਾਮਲ ਅੱਤਵਾਦੀਆਂ ਦੀ ਗਿਣਤੀ ਪੰਜ ਤੋਂ ਸੱਤ ਹੋ ਸਕਦੀ ਹੈ। ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਪਾਕਿਸਤਾਨ ਵਿੱਚ ਸਿਖਲਾਈ ਪ੍ਰਾਪਤ ਘੱਟੋ-ਘੱਟ ਦੋ ਸਥਾਨਕ ਅੱਤਵਾਦੀਆਂ ਤੋਂ ਸਹਾਇਤਾ ਮਿਲੀ ਹੈ।
ਅਧਿਕਾਰੀਆਂ ਦੇ ਅਨੁਸਾਰ, ਉਪਲਬਧ ਸਬੂਤਾਂ ਦੇ ਆਧਾਰ ‘ਤੇ, ਮੁੱਖ ਸ਼ੱਕੀ ਆਦਿਲ ਥੋਕਰ ਉਰਫ ਆਦਿਲ ਗੁਰੀ, ਜੋ ਕਿ ਬਿਜਬੇਹਾਰਾ ਦਾ ਰਹਿਣ ਵਾਲਾ ਹੈ, ਅਤੇ ਆਸਿਫ ਸ਼ੇਖ, ਜੋ ਕਿ ਤਰਾਲ ਦਾ ਰਹਿਣ ਵਾਲਾ ਹੈ, ਦੀ ਭੂਮਿਕਾ ਸਾਹਮਣੇ ਆਈ ਹੈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਠੱਕਰ 2018 ਵਿੱਚ ਪਾਕਿਸਤਾਨ ਚਲਾ ਗਿਆ ਸੀ, ਜਿੱਥੇ ਉਸਨੇ ਪਾਬੰਦੀਸ਼ੁਦਾ ਲਸ਼ਕਰ-ਏ-ਤੋਇਬਾ ਤੋਂ ਹਥਿਆਰਬੰਦ ਸਿਖਲਾਈ ਪ੍ਰਾਪਤ ਕੀਤੀ ਅਤੇ ਫਿਰ ਹਮਲੇ ਕਰਨ ਲਈ ਭਾਰਤ ਵਾਪਸ ਆਇਆ।