Colombia ਵਿੱਚ ਫੌਜੀ C-130 ਜਹਾਜ਼ ਕਰੈਸ਼: 34 ਦੀ ਮੌਤ, 125 ਸੈਨਿਕ ਸਵਾਰ

Military Aircraft Crash: ਸੋਮਵਾਰ ਨੂੰ Colombia ਵਿੱਚ ਹਵਾਈ ਸੈਨਾ ਦਾ ਇੱਕ ਫੌਜੀ ਜਹਾਜ਼ ਉਡਾਣ ਭਰਨ ਤੋਂ ਕੁਝ ਹੀ ਸਮੇਂ ਬਾਅਦ ਹਾਦਸੇ ਦਾ ਸ਼ਿਕਾਰ ਹੋ ਗਿਆ। ਇਹ ਦੁੱਖਦਾਈ ਘਟਨਾ ਦੱਖਣੀ ਐਮਾਜ਼ਾਨ ਖੇਤਰ ਦੇ Puerto Leguízamo ਇਲਾਕੇ ਵਿੱਚ ਵਾਪਰੀ, ਜੋ Peru ਦੀ ਸਰਹੱਦ ਦੇ ਨੇੜੇ ਹੈ। ਰਿਪੋਰਟਾਂ ਮੁਤਾਬਕ, ਜਹਾਜ਼ ਵਿੱਚ ਕੁੱਲ 125 ਕੋਲੰਬੀਆਈ ਸੈਨਿਕ ਸਵਾਰ ਸਨ। ਹਾਦਸੇ […]
Khushi
By : Updated On: 24 Mar 2026 07:16:AM
Colombia ਵਿੱਚ ਫੌਜੀ C-130 ਜਹਾਜ਼ ਕਰੈਸ਼: 34 ਦੀ ਮੌਤ, 125 ਸੈਨਿਕ ਸਵਾਰ

Military Aircraft Crash: ਸੋਮਵਾਰ ਨੂੰ Colombia ਵਿੱਚ ਹਵਾਈ ਸੈਨਾ ਦਾ ਇੱਕ ਫੌਜੀ ਜਹਾਜ਼ ਉਡਾਣ ਭਰਨ ਤੋਂ ਕੁਝ ਹੀ ਸਮੇਂ ਬਾਅਦ ਹਾਦਸੇ ਦਾ ਸ਼ਿਕਾਰ ਹੋ ਗਿਆ। ਇਹ ਦੁੱਖਦਾਈ ਘਟਨਾ ਦੱਖਣੀ ਐਮਾਜ਼ਾਨ ਖੇਤਰ ਦੇ Puerto Leguízamo ਇਲਾਕੇ ਵਿੱਚ ਵਾਪਰੀ, ਜੋ Peru ਦੀ ਸਰਹੱਦ ਦੇ ਨੇੜੇ ਹੈ।

ਰਿਪੋਰਟਾਂ ਮੁਤਾਬਕ, ਜਹਾਜ਼ ਵਿੱਚ ਕੁੱਲ 125 ਕੋਲੰਬੀਆਈ ਸੈਨਿਕ ਸਵਾਰ ਸਨ। ਹਾਦਸੇ ਵਿੱਚ ਘੱਟੋ-ਘੱਟ 34 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ ਕਈ ਹੋਰ ਜ਼ਖ਼ਮੀ ਹਨ। ਕੁਝ ਮ੍ਰਿਤਕਾਂ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ।

ਪੁਤੁਮਾਯੋ ਪ੍ਰਾਂਤ ਦੇ ਗਵਰਨਰ John Gabriel Molina ਨੇ ਸਥਾਨਕ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਬਚਾਅ ਕਾਰਜ ਜਾਰੀ ਹਨ ਅਤੇ ਹਾਲਾਤਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਰੱਖਿਆ ਮੰਤਰੀ Pedro Sánchez ਨੇ ਦੱਸਿਆ ਕਿ C-130 Hercules ਜਹਾਜ਼ ਟੇਕਆਫ਼ ਤੋਂ ਲਗਭਗ 1.5 ਕਿਲੋਮੀਟਰ ਬਾਅਦ ਹੀ ਕਰੈਸ਼ ਹੋ ਗਿਆ।

ਇਸ ਘਟਨਾ ‘ਤੇ ਦੁੱਖ ਪ੍ਰਗਟ ਕਰਦਿਆਂ ਕੋਲੰਬੀਆ ਦੇ ਰਾਸ਼ਟਰਪਤੀ Gustavo Petro ਨੇ ਇਸਨੂੰ ਗੰਭੀਰ ਹਾਦਸਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਫੌਜੀ ਜਵਾਨਾਂ ਦੀ ਸੁਰੱਖਿਆ ਸਰਕਾਰ ਦੀ ਪਹਿਲੀ ਤਰਜੀਹ ਹੈ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਕਦਮ ਚੁੱਕੇ ਜਾਣਗੇ।

ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਫੌਜ ਨੂੰ ਹੋਰ ਮਜ਼ਬੂਤ ਬਣਾਉਣ ਲਈ ਨਵੇਂ ਹੈਲੀਕਾਪਟਰ, ਟ੍ਰਾਂਸਪੋਰਟ ਜਹਾਜ਼ ਅਤੇ ਐਂਟੀ-ਡਰੋਨ ਪ੍ਰਣਾਲੀਆਂ ਦੀ ਤੁਰੰਤ ਖਰੀਦ ਕੀਤੀ ਜਾਵੇਗੀ।

C-130 ਹਰਕੂਲਸ ਬਾਰੇ

C-130 Hercules ਦੁਨੀਆ ਦੇ ਸਭ ਤੋਂ ਭਰੋਸੇਯੋਗ ਫੌਜੀ ਟਰਾਂਸਪੋਰਟ ਜਹਾਜ਼ਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਹ ਜਹਾਜ਼ ਭਾਰੀ ਸਮਾਨ, ਸੈਨਿਕ ਅਤੇ ਰਾਹਤ ਸਮੱਗਰੀ ਦੀ ਢੋਆਈ ਲਈ ਵਰਤਿਆ ਜਾਂਦਾ ਹੈ। ਇਹ ਕੱਚੇ ਰਨਵੇਅ ‘ਤੇ ਵੀ ਆਸਾਨੀ ਨਾਲ ਉਤਰ ਸਕਦਾ ਹੈ ਅਤੇ ਐਮਰਜੈਂਸੀ ਮਿਸ਼ਨਾਂ, ਕੁਦਰਤੀ ਆਫ਼ਤ ਰਾਹਤ ਅਤੇ ਮੈਡੀਕਲ ਸੇਵਾਵਾਂ ਵਿੱਚ ਵੀ ਵਰਤਿਆ ਜਾਂਦਾ ਹੈ।

Read Latest News and Breaking News at Daily Post TV, Browse for more News

Ad
Ad