Mohali, ATM ‘ਚ ਵੱਡੀ ਵਾਰਦਾਤ! ਵਿਅਕਤੀ ਦੇ ਅੱਖਾਂ ‘ਚ ਮਿਰਚਾਂ ਸੁੱਟ ਕੇ ਲੁੱਟੇ 4 ਲੱਖ
Mohali robbery; ਮੋਹਾਲੀ ਦੇ ਫੇਜ਼-7 ਸਥਿਤ Axis Bank ਦੇ ਐਟੀਆਮ ਵਿੱਚ ਕੈਸ਼ ਜਮ੍ਹਾ ਕਰਵਾਉਣ ਆਏ ਇੱਕ ਟੈਲੀਕਾਲ ਕੰਪਨੀ ਦੇ ਕਰਮਚਾਰੀ ਦੀਆਂ ਅੱਖਾਂ ਵਿੱਚ ਮਿਰਚ ਪਾਉਡਰ ਸੁੱਟ ਕੇ ਨਕਦੀ ਨਾਲ ਭਰਿਆ ਬੈਗ ਲੁੱਟ ਲਿਆ ਗਿਆ। ਬੈਗ ਵਿੱਚ ਲਗਭਗ 4 ਲੱਖ ਰੁਪਏ ਸਨ। ਇਹ ਘਟਨਾ ਸ਼ਹਿਰ ਦੇ ਪ੍ਰਾਈਮ ਇਲਾਕੇ ਵਿੱਚ ਵਾਪਰੀ। ਦੋਸ਼ੀ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਏ ਹਨ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (BNS) ਦੀ ਧਾਰਾ 304 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਭੁਗਤਾਨ ਇਕੱਠਾ ਕਰਨ ਦਾ ਕੰਮ ਕਰਦੇ ਹਨ
ਇਸ ਸਬੰਧੀ ਗੁਰਜੋਤ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ‘ਟੇਲੀ ਲਿੰਕ’ ਨਾਮ ਦੀ ਕੰਪਨੀ ਹੈ, ਜਿਸ ਵਿੱਚ ਲਗਭਗ 10 ਕਰਮਚਾਰੀ ਕੰਮ ਕਰਦੇ ਹਨ। ਇਹ ਕਰਮਚਾਰੀ Airtel ਪ੍ਰੀਪੇਡ ਅਤੇ Airtel Payments Bank ਤੋਂ ਕਲੇਕਸ਼ਨ ਇਕੱਠੀ ਕਰਕੇ ਵੱਖ-ਵੱਖ ਬੈਂਕਾਂ ਵਿੱਚ ਜਮ੍ਹਾਂ ਕਰਵਾਉਂਦੇ ਹਨ।
ਬੈਂਕ ਬੰਦ ਹੋਣ ਕਾਰਨ ਐਟੀਆਮ ਰਾਹੀਂ ਕਰ ਰਿਹਾ ਸੀ ਜਮ੍ਹਾਂ
ਗੁਰਜੋਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਮੋਹਾਲੀ ਅਤੇ ਖਰੜ ਇਲਾਕਾ ਵੀ ਹੈ। ਸ਼ਨੀਵਾਰ ਨੂੰ ਬੈਂਕ ਬੰਦ ਹੋਣ ਕਾਰਨ ਉਨ੍ਹਾਂ ਦੇ ਕਰਮਚਾਰੀ ਵਿਕੂ ਕੁਮਾਰ (ਨਿਵਾਸੀ ਹਿਮਾਚਲ ਪ੍ਰਦੇਸ਼) ਨੇ ਐਕਸਿਸ ਬੈਂਕ ਦੇ ਐਟੀਆਮ ਰਾਹੀਂ ਨਕਦੀ ਜਮ੍ਹਾਂ ਕਰਵਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਅਣਪਛਾਤੇ ਲੋਕਾਂ ਨੇ ਹਮਲਾ ਕਰਕੇ ਨਕਦੀ ਲੁੱਟ ਲਈ।
ਪੁਲਿਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ।