MS ਧੋਨੀ ਨੇ ਬਦਲੀ CSK ਦੀ ਕਿਸਮਤ, ਲਗਾਤਾਰ 5 ਹਾਰਾਂ ਤੋਂ ਬਾਅਦ ਮਿਲੀ ਜਿੱਤ

LSG vs CSK Highlights IPL 2025: ਚੇਨਈ ਸੁਪਰ ਕਿੰਗਜ਼ ਨੇ ਲਖਨਊ ਸੁਪਰ ਜਾਇੰਟਸ ਨੂੰ 5 ਵਿਕਟਾਂ ਨਾਲ ਹਰਾ ਦਿੱਤਾ ਹੈ। ਚੇਨਈ ਨੂੰ IPL 2025 ਵਿੱਚ ਲਗਾਤਾਰ ਪੰਜ ਹਾਰਾਂ ਤੋਂ ਬਾਅਦ ਪਹਿਲੀ ਜਿੱਤ ਮਿਲੀ ਹੈ। ਇਕਾਨਾ ਸਟੇਡੀਅਮ ਵਿੱਚ ਹੋਏ ਇਸ ਮੈਚ ਵਿੱਚ ਲਖਨਊ ਸੁਪਰ ਜਾਇੰਟਸ ਨੇ ਪਹਿਲਾਂ ਖੇਡਦਿਆਂ 166 ਦੌੜਾਂ ਬਣਾਈਆਂ ਸਨ। ਜਵਾਬ ਵਿੱਚ CSK ਦੀ […]
Amritpal Singh
By : Updated On: 15 Apr 2025 11:24:AM
MS ਧੋਨੀ ਨੇ ਬਦਲੀ CSK ਦੀ ਕਿਸਮਤ, ਲਗਾਤਾਰ 5 ਹਾਰਾਂ ਤੋਂ ਬਾਅਦ ਮਿਲੀ ਜਿੱਤ

LSG vs CSK Highlights IPL 2025: ਚੇਨਈ ਸੁਪਰ ਕਿੰਗਜ਼ ਨੇ ਲਖਨਊ ਸੁਪਰ ਜਾਇੰਟਸ ਨੂੰ 5 ਵਿਕਟਾਂ ਨਾਲ ਹਰਾ ਦਿੱਤਾ ਹੈ। ਚੇਨਈ ਨੂੰ IPL 2025 ਵਿੱਚ ਲਗਾਤਾਰ ਪੰਜ ਹਾਰਾਂ ਤੋਂ ਬਾਅਦ ਪਹਿਲੀ ਜਿੱਤ ਮਿਲੀ ਹੈ। ਇਕਾਨਾ ਸਟੇਡੀਅਮ ਵਿੱਚ ਹੋਏ ਇਸ ਮੈਚ ਵਿੱਚ ਲਖਨਊ ਸੁਪਰ ਜਾਇੰਟਸ ਨੇ ਪਹਿਲਾਂ ਖੇਡਦਿਆਂ 166 ਦੌੜਾਂ ਬਣਾਈਆਂ ਸਨ। ਜਵਾਬ ਵਿੱਚ CSK ਦੀ ਟੀਮ ਨੇ ਇਹ ਮੈਚ ਆਖਰੀ ਓਵਰ ਤੱਕ ਖੇਡ ਕੇ 5 ਵਿਕਟਾਂ ਨਾਲ ਜਿੱਤ ਦਰਜ ਕੀਤੀ। ਐਮਐਸ ਧੋਨੀ ਨੇ ਦਮਦਾਰ ਪ੍ਰਦਰਸ਼ਨ ਕਰਦਿਆਂ ਕੇਵਲ 11 ਗੇਂਦਾਂ ‘ਤੇ 26 ਰਨਾਂ ਦੀ ਤਿੱਖੀ ਪਾਰੀ ਖੇਡ ਕੇ CSK ਦੀ ਜਿੱਤ ਵਿੱਚ ਵੱਡਾ ਯੋਗਦਾਨ ਪਾਇਆ।


ਇਸ ਤਰ੍ਹਾਂ CSK ਨੇ ਹਾਸਿਲ ਕੀਤੀ ਜਿੱਤ


167 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੀ ਚੇਨਈ ਸੁਪਰ ਕਿੰਗਜ਼ ਨੂੰ ਸ਼ਾਨਦਾਰ ਸ਼ੁਰੂਆਤ ਮਿਲੀ। ਡੈਬਿਊਟੈਂਟ ਸ਼ੈਖ ਰਸ਼ੀਦ ਨੇ ਰਚਿਨ ਰਵਿੰਦਰ ਦੇ ਨਾਲ ਮਿਲ ਕੇ 5 ਓਵਰ ਮੁੱਕਣ ਤੋਂ ਪਹਿਲਾਂ ਹੀ CSK ਦਾ ਸਕੋਰ 50 ਦੇ ਪਾਰ ਕਰ ਦਿੱਤਾ। ਰਸ਼ੀਦ ਨੇ ਆਪਣੇ ਪਹਿਲੇ ਮੈਚ ਵਿੱਚ 19 ਗੇਂਦਾਂ ’ਤੇ 27 ਦੌੜਾਂ ਬਣਾਈਆਂ ਅਤੇ ਆਊਟ ਹੋ ਗਏ। ਰਚਿਨ ਰਵਿੰਦਰ ਵੀ ਵਧੀਆ ਸ਼ੁਰੂਆਤ ਦੇ ਬਾਵਜੂਦ ਵੱਡੀ ਪਾਰੀ ਨਹੀਂ ਖੇਡ ਸਕੇ ਅਤੇ 37 ਦੌੜਾਂ ਬਨਾਕੇ ਪਾਰਟ ਟਾਈਮ ਗੇਂਦਬਾਜ਼ ਐਡਨ ਮਾਰਕਰਮ ਦੀ ਗੇਂਦ ’ਤੇ ਆਪਣਾ ਵਿਕਟ ਗਵਾ ਬੈਠੇ।

ਰਾਹੁਲ ਤ੍ਰਿਪਾਠੀ ਦੀ ਮਾੜੀ ਫਾਰਮ ਜਾਰੀ ਰਹੀ, ਜੋ ਸਿਰਫ 9 ਦੌੜਾਂ ਬਣਾਕੇ ਆਊਟ ਹੋ ਗਏ। ਉਨ੍ਹਾਂ ਦੇ ਥੋੜ੍ਹੀ ਦੇਰ ਬਾਅਦ ਹੀ ਰਵਿੰਦਰ ਜਡੇਜਾ ਵੀ ਕੇਵਲ 7 ਦੌੜਾਂ ਬਣਾ ਕੇ ਪੈਵੇਲੀਅਨ ਚੱਲੇ ਗਏ। ਇੱਕ ਸਮੇਂ ਚੇਨਈ ਨੇ ਕੋਈ ਵਿਕਟ ਨਾ ਗੁਵਾਂਦੇ ਹੋਏ 52 ਦੌੜਾਂ ਬਣਾ ਲਈਆਂ ਸਨ, ਪਰ ਅਗਲੇ 44 ਦੌੜਾਂ ਦੇ ਅੰਦਰ ਹੀ CSK ਨੇ ਆਪਣੇ 4 ਮਹੱਤਵਪੂਰਨ ਵਿਕਟ ਗਵਾ ਦਿੱਤੇ। ਵਿਜਯ ਸ਼ੰਕਰ ਵੀ ਲਗਾਤਾਰ ਨਾਕਾਮ ਰਹੇ ਹਨ, ਉਨ੍ਹਾਂ ਦੇ ਆਊਟ ਹੋਣ ਨਾਲ ਚੇਨਈ ਨੇ 111 ਦੇ ਸਕੋਰ ‘ਤੇ ਆਪਣਾ ਪੰਜਵਾਂ ਵਿਕਟ ਗਵਾ ਦਿੱਤਾ। ਇਸ ਸਮੇਂ ਚੇਨਈ ਨੂੰ ਜਿੱਤ ਲਈ 30 ਗੇਂਦਾਂ ਵਿੱਚ 56 ਦੌੜਾਂ ਦੀ ਲੋੜ ਸੀ।

ਆਖਰੀ 5 ਓਵਰਾਂ ਵਿੱਚ ਐਮਐਸ ਧੋਨੀ ਅਤੇ ਸ਼ਿਵਮ ਦੁਬੇ ਨੇ ਸੰਭਲ ਕੇ ਪਰ ਤੀਬਰ ਅੰਦਾਜ਼ ਵਿੱਚ ਬੈਟਿੰਗ ਕੀਤੀ ਅਤੇ LSG ਦੇ ਗੇਂਦਬਾਜ਼ਾਂ ‘ਤੇ ਦਬਾਅ ਬਣਾਇਆ। ਧੋਨੀ ਅਤੇ ਦੁਬੇ ਵਿਚਾਲੇ ਨਾ ਟੁੱਟਣ ਵਾਲੀ 57 ਦੌੜਾਂ ਦੀ ਸਾਂਝ ਬਣੀ, ਜਿਸ ਨੇ ਲਗਾਤਾਰ ਪੰਜ ਹਾਰਾਂ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਨੂੰ ਜਿੱਤ ਦਿਵਾਈ। ਇਹ IPL 2025 ਵਿੱਚ CSK ਦੀ 7 ਮੈਚਾਂ ਵਿੱਚ ਸਿਰਫ ਦੂਜੀ ਜਿੱਤ ਹੈ। ਧੋਨੀ ਨੇ 11 ਗੇਂਦਾਂ ‘ਤੇ 26 ਦੌੜਾਂ ਬਣਾਈਆਂ, ਜਦਕਿ ਸ਼ਿਵਮ ਦੁਬੇ ਨੇ 37 ਗੇਂਦਾਂ ‘ਤੇ ਨਾਅਟ ਆਊਟ 43 ਦੌੜਾਂ ਦੀ ਪਾਰੀ ਖੇਡੀ।

Read Latest News and Breaking News at Daily Post TV, Browse for more News

Ad
Ad