Punjab Flood Situation; ਇਸ ਦੌਰਾਨ ਉਨ੍ਹਾਂ ਪਵਿੱਤਰ ਕਾਲੀ ਵਹੀ ਨਦੀ ਦੇ ਕੰਢੇ ਤੇ ਸਮੂਹਿਕ ਨਮਾਜ਼ ਅਦਾ ਕਰਕੇ ਹੜਾਂ ਦਾ ਮੁਕਾਬਲਾ ਕਰ ਰਹੇ ਲੋਕਾਂ ਦਾ ਭਲਾ ਮੰਗਿਆ

ਅਤੇ ਰੱਬ ਅੱਗੇ ਅਰਦਾਸ ਕੀਤੀ ਕਿ ਪੰਜਾਬ ਨੂੰ ਹੜਾਂ ਤੋਂ ਜਲਦ ਤੋਂ ਜਲਦ ਨਿਜਾਤ ਮਿਲੇ।

ਸ਼ਾਹੀ ਇਮਾਮ ਨੇ ਗੱਲਬਾਤ ਕਰਦਿਆਂ ਕਿਹਾ ਕਿ ਗੁਰੂ ਨਾਨਕ ਦੀ ਨਗਰੀ ਹੈ ਅਤੇ ਮੁਸਲਿਮ ਭਾਈਚਾਰੇ ਦਾ ਇਸ ਦੇ ਨਾਲ ਬਹੁਤ ਲਗਾਅ ਹੈ।

ਜਿੱਥੇ ਪੂਰਾ ਸੂਬਾ ਇਸ ਸੰਕਟ ਦੀ ਘੜੀ ਵਿੱਚ ਇਸ ਇਲਾਕੇ ਦੀ ਸਾਰ ਲੈ ਰਿਹਾ ਹੈ ਉੱਥੇ ਹੀ ਮੁਸਲਿਮ ਭਾਈਚਾਰੇ ਵੱਲੋਂ ਵੀ

ਇਸ ਇਲਾਕੇ ਦੇ ਨਾਲ ਹਮਦਰਦੀ ਪ੍ਰਗਟ ਕਰਦਿਆਂ ਹੋਇਆਂ ਰਾਹਤ ਸਮੱਗਰੀ ਪ੍ਰਦਾਨ ਕਰਨ ਦਾ ਫੈਸਲਾ ਲਿਆ ਗਿਆ ਸੀ।