ਸੋਨਮ ਬਾਜਵਾ ਖਿਲਾਫ ਸ਼ੂਟਿੰਗ ਮਾਮਲੇ ‘ਚ ਮੁਸਲਿਮ ਭਾਈਚਾਰੇ ਵਲੋਂ ਪੁਲਿਸ ਕੋਲ ਸ਼ਿਕਾਇਤ
Latest News: ਫਤਿਹਗੜ੍ਹ ਸਾਹਿਬ ਦੇ ਸਰਹਿੰਦ ਵਿੱਚ ਸਥਿਤ ਇਤਿਹਾਸਿਕ ਮਸਜਿਦ ਭਗਤ ਸਦਨਾ ਕਸਾਈ ਵਿੱਚ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਅਤੇ ਫਿਲਮ “ਪਿੱਟ ਸਿਆਪਾ” ਦੀ ਟੀਮ ਵੱਲੋਂ ਕੀਤੀ ਗਈ ਸ਼ੂਟਿੰਗ ਖਿਲਾਫ਼ ਮੁਸਲਿਮ ਅਤੇ ਸਿੱਖ ਭਾਈਚਾਰੇ ਨੇ ਰੋਸ਼ ਪ੍ਰਗਟ ਕੀਤਾ।
ਮੁਸਲਿਮ ਭਾਈਚਾਰੇ ਦੀ ਪੇਸ਼ਕਸ਼
ਲੁਧਿਆਣਾ ਜਾਮਾ ਮਸਜਿਦ ਦੇ ਆਗੂ ਮੁਹੰਮਦ ਮੁਸਤਕੀ ਦੀ ਅਗਵਾਈ ਵਿੱਚ ਇੱਕ ਵਫਦ ਪੁਲਿਸ ਪ੍ਰਸ਼ਾਸਨ ਨੂੰ ਮਿਲਿਆ ਅਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ। ਵਫਦ ਵਿੱਚ ਸਮਾਜ ਸੇਵਕ ਬਲਵੀਰ ਸਿੰਘ ਸੋਢੀ ਅਤੇ ਹਰਮੇਸ਼ ਕੁਮਾਰ ਵੀ ਸ਼ਾਮਿਲ ਸਨ।
ਉਹਨਾਂ ਨੇ ਪੁਲਿਸ ਕੋਲ ਅਪੀਲ ਕੀਤੀ ਕਿ ਸੋਨਮ ਬਾਜਵਾ, ਡਾਇਰੈਕਟਰ ਅਤੇ ਸ਼ੂਟਿੰਗ ਟੀਮ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਅਧਾਰ ‘ਤੇ ਮੁਕੱਦਮਾ ਦਰਜ ਕਰਕੇ ਤੁਰੰਤ ਗ੍ਰਿਫ਼ਤਾਰੀ ਕੀਤੀ ਜਾਵੇ।
ਵਫਦ ਨੇ ਪੁਰਾਤੱਤਵ ਵਿਭਾਗ ਅਤੇ ਸ਼ੂਟਿੰਗ ਟੀਮ ਵਿਰੁੱਧ ਵੀ ਕਾਰਵਾਈ ਕਰਨ ਦੀ ਪੁਲਿਸ ਕੋਲ ਅਪੀਲ ਕੀਤੀ ਹੈ, ਤਾਂ ਜੋ ਭਵਿੱਖ ਵਿੱਚ ਇਤਿਹਾਸਿਕ ਥਾਵਾਂ ਅਤੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।