China Door Ban: ਨਾਭਾ ਕੋਤਵਾਲੀ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਚਾਈਨਾਂ ਡੋਰ ਦੇ 18 ਗੱਟੂਆ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਕਰਿਆਨੇ ਦੀ ਦੁਕਾਨ ਦੀ ਆੜ ਦੇ ਵਿੱਚ ਚਾਈਨਾ ਡੋਰ ਵੇਚਦਾ ਸੀ।
Nabha News: “ਮੌਤ ਦੀ ਡੋਰ” ਜਿਸ ਨੂੰ ਚਾਈਨਾ ਡੋਰ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ। ਭਾਵੇਂ ਕੀ ਮਾਣਯੋਗ ਕੋਰਟ ਅਤੇ ਡੀਸੀ ਸਾਹਿਬ ਦੇ ਵੱਲੋਂ ਚਾਈਨਾ ਡੋਰ ਤੇ ਮੁਕੰਮਲ ਬੈਨ ਹੈ। ਪਰ ਇਸ ਦੇ ਬਾਵਜੂਦ ਵੀ ਲੋਕ ਚਾਈਨਾ ਡੋਰ ਵੇਚ ਰਹੇ ਹਨ। ਪੰਜਾਬ ਅੰਦਰ ਦਿਨੋ-ਦਿਨ ਚਾਈਨਾਂ ਡੋਰ ਦੀ ਚਪੇਟ ‘ਚ ਆਉਣ ਕਾਰਨ ਕੀਮਤੀ ਜਾਨਾਂ ਮੌਤ ਦੇ ਮੂੰਹ ਵਿੱਚ ਜਾ ਰਹੀਆਂ ਹਨ। ਚਾਈਨਾਂ ਡੋਰ ਦੀ ਵਰਤੋਂ ਕਾਰਨ ਰੋਜਾਨਾ ਹੀ ਕੋਈ ਨਾ ਕੋਈ ਵਿਅਕਤੀ, ਜਾਂ ਕੋਈ ਬੇਜੁਬਾਨ ਇਸ ਦਾ ਸ਼ਿਕਾਰ ਹੋ ਰਿਹਾ ਹੈ।
ਇਸ ਸਿਲਸਿਲੇ ਤਹਿਤ ਨਾਭਾ ਕੋਤਵਾਲੀ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਚਾਈਨਾਂ ਡੋਰ ਦੇ 18 ਗੱਟੂਆ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਕਰਿਆਨੇ ਦੀ ਦੁਕਾਨ ਦੀ ਆੜ ਦੇ ਵਿੱਚ ਚਾਈਨਾ ਡੋਰ ਵੇਚਦਾ ਸੀ। ਇਸ ਦੇ ਨਾਲ ਹੀ ਗ੍ਰਿਫ਼ਤਾਰ ਕੀਤੇ ਵਿਅਕਤੀ ਦੀ ਪਹਿਚਾਣ ਜੋਨੀ ਕਾਂਸਲ ਵਾਸੀ ਪਾਰਕ ਬਾਗ ਨਾਭਾ ਵਜੋਂ ਹੋਈ ਹੈ। ਨਾਭਾ ਪੁਲਿਸ ਦੇ ਵੱਲੋਂ ਜੋਨੀ ਕਾਂਸਲ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।
ਇਸ ਮੌਕੇ ਨਾਭਾ ਕੋਤਵਾਲੀ ਦੇ ਇੰਚਾਰਜ ਜਸਵਿੰਦਰ ਸਿੰਘ ਖੋਖਰ ਨੇ ਕਿਹਾ ਕਿ ਅਸੀਂ 18 ਗੱਟੂਆਂ ਚਾਈਨਾਂ ਡੋਰ ਸਮੇਤ ਜੋਨੀ ਕਾਸਲ ਵਾਸੀ ਪਾਰਕ ਬਾਗ ਨਾਭਾ ਨੂੰ ਗ੍ਰਿਫਤਾਰ ਕੀਤਾ ਹੈ। ਇਹ ਵਿਅਕਤੀ ਕਰਿਆਨੇ ਦੀ ਦੁਕਾਨ ਚਲਾਉਂਦਾ ਹੈ ਤੇ ਕਰਿਆਨੇ ਦੀ ਦੁਕਾਨ ਦੀ ਆੜ ਦੇ ਵਿੱਚ ਹੀ ਜੋਨੀ ਕਾਸਲ ਚਾਈਨਾ ਡੋਰ ਵੇਚਦਾ ਸੀ। ਅਸੀਂ ਇਸ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਕਰ ਰਹੇ ਹਾਂ। ਮਾਨਯੋਗ ਕੋਰਟ ਤੇ ਡੀਸੀ ਦੇ ਵੱਲੋਂ ਵੀ ਚਾਈਨੀਜ਼ ਡੋਰ ‘ਤੇ ਬੈਨ ਹੈ।
ਇੰਚਾਰਜ ਜਸਵਿੰਦਰ ਸਿੰਘ ਨੇ ਕਿਹਾ ਕਿ ਇਸ ਤੋਂ ਇਲਾਵਾ ਜੇ ਕੋਈ ਵਿਅਕਤੀ ਚਾਈਨਾਂ ਡੋਰ ਖਰੀਦ ਕੇ ਪਤੰਗ ਉਡਾਉਂਦਾ ਹੈ ਜਾਂ ਕੋਈ ਚਾਈਨਾ ਡੋਰ ਵੇਚਦਾ ਹੈ, ਚਾਈਨਾਂ ਡੋਰ ਖਰੀਦਣ ਵਾਲੇ ਅਤੇ ਵੇਚਣ ਵਾਲੇ ਦੋਵਾਂ ਦੇ ਖਿਲਾਫ ਪਰਚਾ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ। ਐਸਐਚਓ ਨੇ ਮਾਪਿਆਂ ਅਤੇ ਬੱਚਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਬੱਚੇ ਸਿਰਫ ਧਾਗੇ ਵਾਲੀ ਡੋਰ ਦੇ ਨਾਲ ਹੀ ਪਤੰਗ ਉਡਾਉਣ।