ਮੋਗਾ ‘ਚ ਸ਼ੁਰੂ ਹੋਈ ‘ਰਾਸ਼ਟਰੀ ਘੋੜਾ ਦੌੜ ਚੈਂਪੀਅਨਸ਼ਿਪ’, ਸੁਖਬੀਰ ਸਿੰਘ ਬਾਦਲ ਵੱਲੋਂ ਸਮਾਗਮ ਦਾ ਕੀਤਾ ਗਿਆ ਉਦਘਾਟਨ
Moga National Horse Racing Championship; ਹਾਰਸ ਬਰੀਡਰ ਵੈਲਫੇਅਰ ਐਸੋਸੀਏਸ਼ਨ ਵੱਲੋਂ ਆਯੋਜਿਤ ਰਾਸ਼ਟਰੀ ਘੋੜਾ ਚੈਂਪੀਅਨਸ਼ਿਪ ਮੋਗਾ ਵਿੱਚ ਸ਼ੁਰੂ ਹੋਈ।

ਇਸ ਸਮਾਗਮ ਦਾ ਸੁਖਬੀਰ ਸਿੰਘ ਬਾਦਲ ਨੇ ਉਦਘਾਟਨ ਕੀਤਾ।

ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੇ ਸੱਤਾ ਵਿੱਚ ਆਉਣ ਤੋਂ ਬਾਅਦ, ਪੰਜਾਬ ਵਿੱਚ ਇੱਕ ਘੋੜਾ ਦੌੜ ਦਾ ਮੈਦਾਨ ਬਣਾਇਆ ਜਾਵੇਗਾ, ਜਿੱਥੇ ਹਰ ਸਾਲ ਮੁਕਾਬਲੇ ਕਰਵਾਏ ਜਾਣਗੇ, ਜਿਨ੍ਹਾਂ ਦੇ ਇਨਾਮ ਦਸ ਕਰੋੜ ਰੁਪਏ ਤੱਕ ਹੋਣਗੇ।

ਸੰਜੀਤ ਸਿੰਘ ਸੰਨੀ ਗਿੱਲ ਨੇ ਕਿਹਾ ਕਿ ਅਕਾਲੀ ਦਲ ਨੇ ਕਬੱਡੀ ਅਤੇ ਪਸ਼ੂ ਮੇਲਾ ਮੁਕਾਬਲੇ ਸ਼ੁਰੂ ਕੀਤੇ ਸਨ।
2027 ਵਿੱਚ ਅਕਾਲੀ ਦਲ ਵੱਲੋਂ ਸਰਕਾਰ ਬਣਾਉਣ ਤੋਂ ਬਾਅਦ, ਪੰਜਾਬ ਵਿੱਚ ਇੱਕ ਘੋੜਾ ਦੌੜ ਦਾ ਮੈਦਾਨ ਬਣਾਇਆ ਜਾਵੇਗਾ, ਅਤੇ ਉੱਥੇ ਦੌੜ ਮੁਕਾਬਲੇ ਵੀ ਕਰਵਾਏ ਜਾਣਗੇ।
ਇੱਥੇ ਹੀ ਅਕਾਲੀ ਆਗੂਆਂ ਨੇ ਸੁਖਬੀਰ ਬਾਦਲ ਵੱਲੋਂ ਸ਼ੁਰੂ ਕਰਵਾਏ ਗਏ ਮੁਕਾਬਲੇ ਦੀ ਸ਼ਲਾਘਾ ਕੀਤੀ।

ਇਸ ਮੌਕੇ ਘੋੜਾ ਬਰੀਡਰ ਗੈਰੀ ਨੇ ਦੱਸਿਆ ਕਿ ਇਹ ਵੱਡੀ ਚੈਂਪੀਅਨਸ਼ਿਪ ਪੰਜਾਬ ਵਿੱਚ ਹੋ ਚੁੱਕੀ ਹੈ। ਉਨ੍ਹਾਂ ਕਿਹਾ, “ਮੈਂ ਪਹਿਲਾਂ ਵੀ ਮਹੱਤਵਪੂਰਨ ਇਨਾਮ ਜਿੱਤੇ ਹਨ। ਅਡਾਨੀ ਗਰੁੱਪ ਨੇ ਮੇਰਾ ਘੋੜਾ ਖਰੀਦਣ ਦੀ ਕੋਸ਼ਿਸ਼ ਕੀਤੀ, ਜੋ ਕੀ 15 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ, ਪਰ ਮੈਂ ਇਨਕਾਰ ਕਰ ਦਿੱਤਾ।”