ਕੁਦਰਤ ਦੀ ਮਾਰ: ਤੇਜ਼ ਹਨੇਰੀ ਤੇ ਬਰਸਾਤ ਨੇ ਖੇਤਾਂ ’ਚ ਵਿਛਾਈ ਕਣਕ

Punjab Weather News: ਸੂਬੇ ਦੇ ਜ਼ਿਆਦਾਤਰ ਇਲਾਕਿਆਂ ਵਿਚ ਪਿਛਲੇ ਕਰੀਬ 9 ਦਿਨਾਂ ਤੋਂ ਰੁਕ-ਰੁਕ ਕੇ ਹੋ ਰਹੀ ਬਰਸਾਤ ਨੇ ਪੰਜਾਬ ਦੇ ਅੰਨਦਾਤਾ ਦੇ ਮੱਥੇ ’ਤੇ ਚਿੰਤਾ ਦੀਆਂ ਲਕੀਰਾਂ ਖਿੱਚ ਦਿੱਤੀਆਂ ਹਨ। 30 ਮਾਰਚ ਤੋਂ ਲੈ ਕੇ 7 ਅਪ੍ਰੈਲ ਤੱਕ ਦੇ ਕਰੀਬ 9 ਦਿਨਾਂ ਦੇ ਵਕਫ਼ੇ ਦੌਰਾਨ ਹੋ ਰਹੀ ਬਰਸਾਤ, ਤੇਜ਼ ਰਫ਼ਤਾਰ ਹਨੇਰੀ, ਤੂਫ਼ਾਨ ਤੇ ਗੜੇਮਾਰੀ […]
Amritpal Singh
By : Updated On: 08 Apr 2026 09:15:AM
ਕੁਦਰਤ ਦੀ ਮਾਰ: ਤੇਜ਼ ਹਨੇਰੀ ਤੇ ਬਰਸਾਤ ਨੇ ਖੇਤਾਂ ’ਚ ਵਿਛਾਈ ਕਣਕ

Punjab Weather News: ਸੂਬੇ ਦੇ ਜ਼ਿਆਦਾਤਰ ਇਲਾਕਿਆਂ ਵਿਚ ਪਿਛਲੇ ਕਰੀਬ 9 ਦਿਨਾਂ ਤੋਂ ਰੁਕ-ਰੁਕ ਕੇ ਹੋ ਰਹੀ ਬਰਸਾਤ ਨੇ ਪੰਜਾਬ ਦੇ ਅੰਨਦਾਤਾ ਦੇ ਮੱਥੇ ’ਤੇ ਚਿੰਤਾ ਦੀਆਂ ਲਕੀਰਾਂ ਖਿੱਚ ਦਿੱਤੀਆਂ ਹਨ। 30 ਮਾਰਚ ਤੋਂ ਲੈ ਕੇ 7 ਅਪ੍ਰੈਲ ਤੱਕ ਦੇ ਕਰੀਬ 9 ਦਿਨਾਂ ਦੇ ਵਕਫ਼ੇ ਦੌਰਾਨ ਹੋ ਰਹੀ ਬਰਸਾਤ, ਤੇਜ਼ ਰਫ਼ਤਾਰ ਹਨੇਰੀ, ਤੂਫ਼ਾਨ ਤੇ ਗੜੇਮਾਰੀ ਦੀ ਮਾਰ ਕਾਰਨ ਖੇਤਾਂ ਵਿੱਚ ਪੱਕ ਕੇ ਤਿਆਰ ਖੜ੍ਹੀ ਕਣਕ ਦੀ ਫ਼ਸਲ ਹੁਣ ਜ਼ਮੀਨ ’ਤੇ ਵਿਛ ਚੁੱਕੀ ਹੈ। ਇਸ ਨੂੰ ਦੇਖ ਕੇ ਕਿਸਾਨਾਂ ਅਤੇ ਜ਼ਿਮੀਂਦਾਰਾਂ ਦੀਆਂ ਅੱਖਾਂ ਨਮ ਹੋਣ ਦੇ ਨਾਲ-ਨਾਲ ਉਨ੍ਹਾਂ ਦੀਆਂ ਤਮਾਮ ਉਮੀਦਾਂ ’ਤੇ ਪਾਣੀ ਫਿਰਦਾ ਦਿਖਾਈ ਦੇ ਰਿਹਾ ਹੈ। ਸੂਬੇ ਦੀਆਂ ਜ਼ਿਆਦਾਤਰ ਅਨਾਜ ਮੰਡੀਆਂ ਵਿਚ ਕਣਕ ਦੀ ਫ਼ਸਲ ਦਾ ਸਰਕਾਰੀ ਕੰਮ ਸ਼ੁਰੂ ਹੋ ਚੁੱਕਾ ਹੈ ਤੇ ਕਿਸਾਨ ਆਪਣੀ ਫ਼ਸਲ ਕੱਟਣ ਦੀਆਂ ਤਿਆਰੀਆਂ ਵਿੱਚ ਜੁੱਟ ਚੁੱਕੇ ਹਨ ਪਰ ਇਸ ਦੌਰਾਨ ਹੋ ਰਹੀ ਬੇਮੌਸਮੀ ਬਰਸਾਤ ਨੇ ਕਣਕ ਦੇ ਦਾਣੇ ਨੂੰ ਬਦਰੰਗ ਕਰਨ ਦੇ ਨਾਲ-ਨਾਲ ਫ਼ਸਲ ਨੂੰ ਭਾਰੀ ਮਾਰ ਮਾਰੀ ਹੈ।

ਅਸਲ ਵਿੱਚ ਸੌਣੀ ਅਤੇ ਹਾੜੀ ਦੌਰਾਨ ਪੈਦਾ ਹੋਣ ਵਾਲੀਆਂ ਝੋਨੇ ਤੇ ਕਣਕ ਦੀਆਂ ਫ਼ਸਲਾਂ ਨਾਲ ਪੰਜਾਬ ਦੇ ਕਿਸਾਨਾਂ ਦੀਆਂ ਸਾਰੀਆਂ ਖ਼ੁਸ਼ੀਆਂ, ਵਿਆਹ-ਸ਼ਾਦੀਆਂ ਸਿੱਧੇ ਤੌਰ ’ਤੇ ਜੁੜੀਆਂ ਰਹਿੰਦੀਆਂ ਹਨ ਪਰ ਕੁਦਰਤ ਦੀ ਇਸ ਖੇਡ ਨੇ ਸਾਰੀਆਂ ਯੋਜਨਾਵਾਂ ਵਿੱਚ ਵਿਘਨ ਪਾ ਦਿੱਤਾ ਹੈ। ਕਿਸਾਨ ਹੁਣ ਪ੍ਰਮਾਤਮਾ ਦੇ ਭਾਣੇ ਨੂੰ ਮਿੱਠਾ ਮੰਨਦੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰ ਰਹੇ ਹਨ। ਦੂਜੇ ਪਾਸੇ ਮੰਗਲਵਾਰ ਸਵੇਰ ਤੋਂ ਲੈ ਕੇ ਦੇਰ ਸ਼ਾਮ ਤੱਕ ਰੁਕ-ਰੁਕ ਕੇ ਹੋ ਰਹੀ ਬਰਸਾਤ ਨੇ ਮਹਾਨਗਰ ਦੇ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਤੇ ਸ਼ਹਿਰ ਦੀਆਂ ਸੜਕਾਂ ਸੁੰਨਸਾਨ ਹੋ ਗਈਆਂ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਪਵਨੀਤ ਕੌਰ ਕਿੰਗਰਾ ਨੇ ਦੱਸਿਆ ਕਿ 1970 ਤੋਂ ਬਾਅਦ 7 ਅਪ੍ਰੈਲ 2026 ਨੂੰ ਸਭ ਤੋਂ ਘੱਟ ਤਾਪਮਾਨ 24.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ, ਜਿਸ ਨੇ ਪਿਛਲੇ 56 ਸਾਲਾਂ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ।

ਸੋਮਵਾਰ ਨੂੰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 31.8 ਡਿਗਰੀ ਸੈਲਸੀਅਸ ਰਿਹਾ, ਜਦਕਿ ਮਹਿਜ਼ 24 ਘੰਟਿਆਂ ਬਾਅਦ ਇਹ 24.4 ਡਿਗਰੀ ਸੈਲਸੀਅਸ ਰਹਿ ਗਿਆ। ਉਨ੍ਹਾਂ ਦੱਸਿਆ ਕਿ ਬੁੱਧਵਾਰ ਨੂੰ ਵੀ ਇਲਾਕੇ ਦੇ ਜ਼ਿਆਦਾਤਰ ਹਿੱਸਿਆਂ ਵਿਚ ਬਰਸਾਤ, ਤੇਜ਼ ਹਵਾਵਾਂ ਤੇ ਗੜੇਮਾਰੀ ਦੀ ਸੰਭਾਵਨਾ ਬਣੀ ਹੋਈ ਹੈ, ਜਿਸ ਦੇ ਮੱਦੇਨਜ਼ਰ ਮੌਸਮ ਵਿਭਾਗ ਵੱਲੋਂ ਯੈਲੋ ਤੇ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ।

Read Latest News and Breaking News at Daily Post TV, Browse for more News

Ad
Ad