Sardaar Ji 3 Controversy: ‘ਸਰਦਾਰ ਜੀ 3’ ਨੂੰ ਲੈ ਕੇ ਹੰਗਾਮੇ ਦੇ ਵਿਚਕਾਰ, ਫਿਲਮ ਦੀ ਦੂਜੀ ਐਕਟਰਸ ਨੀਰੂ ਬਾਜਵਾ ਨੇ ਇੱਕ ਵੱਡਾ ਕਦਮ ਚੁੱਕਿਆ ਹੈ। ਐਕਟਰਸ ਨੇ ਇੰਸਟਾਗ੍ਰਾਮ ਤੋਂ ਫਿਲਮ ਨਾਲ ਸਬੰਧਤ ਸਾਰੀਆਂ ਪੋਸਟਾਂ ਨੂੰ ਹਟਾ ਦਿੱਤਾ।
Neeru Bajwa deletes Sardaar Ji 3 posts: ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਦੀ ਫਿਲਮ ‘ਸਰਦਾਰ ਜੀ 3’ ਨੂੰ ਲੈ ਕੇ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ। ਅੱਜ 27 ਜੂਨ ਨੂੰ ਇਹ ਫਿਲਮ ਭਾਰਤ ਨੂੰ ਛੱਡ ਕੇ ਵਿਦੇਸ਼ਾਂ ਵਿੱਚ ਰਿਲੀਜ਼ ਹੋ ਗਈ। ਹਾਲਾਂਕਿ, ਇਸ ਦੌਰਾਨ, ‘ਸਰਦਾਰ ਜੀ 3’ ਦੀ ਦੂਜੀ ਸਟਾਰ ਨੇ ਇੱਕ ਅਜਿਹਾ ਕਦਮ ਚੁੱਕਿਆ ਹੈ, ਜਿਸਦੀ ਹਰ ਪਾਸੇ ਚਰਚਾ ਹੋ ਰਹੀ ਹੈ। ਪੰਜਾਬੀ ਐਕਟਰਸ ਨੀਰੂ ਬਾਜਵਾ ਨੇ ਇੰਸਟਾਗ੍ਰਾਮ ‘ਤੇ ਫਿਲਮ ‘ਸਰਦਾਰ ਜੀ 3’ ਨਾਲ ਸਬੰਧਤ ਸਾਰੀਆਂ ਪੋਸਟਾਂ ਡਿਲੀਟ ਕਰ ਦਿੱਤੀਆਂ ਹਨ।
ਪੰਜਾਬੀ ਸਟਾਰ ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਫਿਲਮ ਨਾਲ ਸਬੰਧਤ ਸਾਰੀਆਂ ਪੋਸਟਾਂ ਡਿਲੀਟ ਕਰ ਦਿੱਤੀਆਂ ਹਨ। ਨਾਲ ਹੀ ਚਰਚਾਵਾਂ ਹਨ ਕਿ ਉਸਨੇ ਹਾਨਿਆ ਆਮਿਰ ਨੂੰ ਵੀ ਅਨਫੋਲੋ ਕਰ ਦਿੱਤਾ ਹੈ। ਬਹੁਤ ਸਾਰੇ ਲੋਕ ਉਸਦੇ ਇਸ ਕਦਮ ਦੀ ਸ਼ਲਾਘਾ ਕਰ ਰਹੇ ਹਨ।
ਨੀਰੂ ਨੇ ਡਿਲੀਟ ਕੀਤੀਆਂ ਸਰਦਾਰਜੀ 3 ਦੀਆਂ ਪੋਸਟਾਂ
ਰੈਡਿਟ ‘ਤੇ ਇੱਕ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਨੀਰੂ ਬਾਜਵਾ ਨੇ ਨਾ ਸਿਰਫ ਫਿਲਮ ਨਾਲ ਸਬੰਧਤ ਸਾਰੀਆਂ ਪੋਸਟਾਂ ਡਿਲੀਟ ਕਰ ਦਿੱਤੀਆਂ ਹਨ, ਸਗੋਂ ਹਾਨਿਆ ਆਮਿਰ ਨੂੰ ਵੀ ਅਨਫੋਲੋ ਕਰ ਦਿੱਤਾ ਹੈ। ਇਹ ਸਭ ਫਿਲਮ ਦੀ ਵਿਦੇਸ਼ਾਂ ਵਿੱਚ ਰਿਲੀਜ਼ ਹੋਣ ਤੋਂ ਇੱਕ ਦਿਨ ਪਹਿਲਾਂ ਹੋਇਆ, ਕਿਉਂਕਿ ਭਾਰਤ ਵਿੱਚ ਫਿਲਮ ਦੀ ਰਿਲੀਜ਼ ‘ਤੇ ਬੈਨ ਲਗਾ ਦਿੱਤਾ ਹੈ।
ਜੇਕਰ ਤੁਸੀਂ ਨੀਰੂ ਬਾਜਵਾ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਨਜ਼ਰ ਮਾਰੋ, ਤਾਂ ਇਸ ‘ਤੇ ‘ਸਰਦਾਰ ਜੀ 3’ ਨਾਲ ਸਬੰਧਤ ਕੋਈ ਪੋਸਟ ਦਿਖਾਈ ਨਹੀਂ ਦੇ ਰਹੀ। ਇੰਨਾ ਹੀ ਨਹੀਂ, ਇਸ ਦੌਰਾਨ, ਉਹ ਇੰਸਟਾਗ੍ਰਾਮ ‘ਤੇ ਐਕਟਿਵ ਹੈ ਤੇ ਅਜੇ ਦੇਵਗਨ ਨਾਲ ਆਪਣੀ ਆਉਣ ਵਾਲੀ ਫਿਲਮ ‘ਸਨ ਆਫ ਸਰਦਾਰ 2’ ਨਾਲ ਸਬੰਧਤ ਅਪਡੇਟਸ ਸ਼ੇਅਰ ਕਰ ਰਹੀ ਹੈ। ਨੀਰੂ ਨੇ 15 ਘੰਟੇ ਪਹਿਲਾਂ ਕੀਤੀ ਇੱਕ ਪੋਸਟ ਵਿੱਚ ‘ਸਨ ਆਫ ਸਰਦਾਰ 2’ ਦਾ ਟੀਜ਼ਰ ਸ਼ੇਅਰ ਕੀਤਾ ਹੈ। ਉਸਦੀ ਕਿਸੇ ਵੀ ਪੋਸਟ ਵਿੱਚ ‘ਸਰਦਾਰ ਜੀ 3’ ਦਾ ਕੋਈ ਜ਼ਿਕਰ ਨਹੀਂ ਹੈ।
ਵਿਦੇਸ਼ਾਂ ‘ਚ ਰਿਲੀਜ਼ ਹੋਈ ‘ਸਰਦਾਰ ਜੀ 3’
ਫਿਲਮ ‘ਸਰਦਾਰ ਜੀ 3’ ਇੱਕ ਡਰਾਉਣੀ-ਕਾਮੇਡੀ ਹੈ, ਜਿਸ ਵਿੱਚ ਦਿਲਜੀਤ ਦੋਸਾਂਝ ਅਤੇ ਹਾਨਿਆ ਆਮਿਰ ਭੂਤਾਂ ਨਾਲ ਜੁੜੇ ਰਹੱਸਾਂ ਨੂੰ ਸੁਲਝਾਉਂਦੇ ਹਨ। ਫਿਲਮ ਦੀ ਕਹਾਣੀ ਇੱਕ ਭੂਤਰੇ ਹਵੇਲੀ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਕਿ ਯੂਕੇ ਵਿੱਚ ਹੈ। ਨੀਰੂ ਬਾਜਵਾ ਫਿਲਮ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਵਿੱਚ ਵੀ ਨਜ਼ਰ ਆ ਰਹੀ ਹੈ। ਹਾਲਾਂਕਿ ਇਸ ਫਿਲਮ ਦੀ ਰਿਲੀਜ਼ ‘ਤੇ ਭਾਰਤ ਵਿੱਚ ਪਾਬੰਦੀ ਹੈ, ਪਰ ਇਹ 27 ਜੂਨ ਨੂੰ ਵਿਦੇਸ਼ਾਂ ਵਿੱਚ ਰਿਲੀਜ਼ ਹੋ ਗਈ ਹੈ।