ਧੂਰੀ ‘ਚ 80 ਬੈੱਡਾਂ ਵਾਲਾ ਨਵਾਂ ਸਰਕਾਰੀ ਹਸਪਤਾਲ ਤਿਆਰ, ਜਲਦੀ CM ਮਾਨ ਕਰਨਗੇ ਉਦਘਾਟਨ
Dhuri New Government Hospital; ਧੂਰੀ ਦੇ ਵਿੱਚ ਬਣਿਆ ਨਵੀਂ ਤਕਨੀਕ ਦੇ ਨਾਲ ਹਰ ਇੱਕ ਸਹੂਲਤ ਨਾਲ ਹਸਪਤਾਲ ਜਲਦੀ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ ਉਦਘਾਟਨ ਸਿਹਤ ਦੇ ਖੇਤਰ ਦੇ ਵਿੱਚ ਆਮ ਆਦਮੀ ਪਾਰਟੀ ਕਰ ਰਹੀ ਹੈ ਵੱਡਾ ਫੇਰ ਬਦਲ ਹਰ ਇੱਕ ਹਸਪਤਾਲ ਨੂੰ ਨਵੀਂ ਤਕਨੀਕ ਨਾਲ ਜੋੜ ਕੇ ਦਿੱਤਾ ਜਾਵੇਗਾ ਆਮ ਜਨਤਾ ਨੂੰ ਸਿਹਤ ਅਤੇ ਸਿੱਖਿਆ ਦੀ ਤਬਦੀਲੀ ਲਈ ਆਮ ਆਦਮੀ ਪਾਰਟੀ ਕਰ ਰਹੀ ਹ ਦਿਨ ਰਾਤ ਮਿਹਨਤ।
ਅੱਜ ਸੰਗਰੂਰ ਦੇ ਧੂਰੀ ਵਿਖੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਧੂਰੀ ਵਿਖੇ ਬਣੇ ਨਵੇਂ ਹਸਪਤਾਲ ਦਾ ਦੌਰਾ ਕੀਤਾ ਤੇ ਇਸ ਦੇ ਨਾਲ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਿਹਤ ਮੰਤਰੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਧੂਰੀ ਦੇ ਵਿੱਚ ਜੋ ਸਰਕਾਰੀ ਹਸਪਤਾਲ ਬਣਾਇਆ ਗਿਆ ਹੈ। ਉਸਨੂੰ ਨਵੀਂ ਤਕਨੀਕ ਅਤੇ ਸਹੂਲਤਾਂ ਦੇ ਨਾਲ ਜੋੜ ਕੇ ਧੂਰੀ ਦੀ ਜਨਤਾ ਨੂੰ ਦਿੱਤਾ ਜਾ ਰਿਹਾ ਹੈ। ਜਿਸ ਵਿੱਚ 80 ਤੋਂ ਵੱਧ ਬੈਡ ਹਨ ਅਤੇ ਇਸ ਵਿੱਚ ਨਵੀਂ ਤਕਨੀਕ ਦਾ ਹਰ ਇੱਕ ਇਲਾਜ ਸੰਭਵ ਹੋ ਸਕੇਗਾ। ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਇਹ ਵੀ ਕਿਹਾ ਕਿ ਧੂਰੀ ਦਾ ਜੋ ਪੁਰਾਣਾ ਹਸਪਤਾਲ ਹੈ ਉਸ ਨੂੰ ਨਵੇਂ ਚ ਸ਼ਿਫਟ ਕਰ ਉਸ ਤੋਂ ਬਾਅਦ ਪੁਰਾਣੇ ਹਸਪਤਾਲ ਨੂੰ ਵੀ ਅਪਗ੍ਰੇਡ ਕੀਤਾ ਜਾਵੇਗਾ ਅਤੇ ਉੱਥੇ ਵੀ ਇਸੇ ਤਰ੍ਹਾਂ ਦੀਆਂ ਸਹੂਲਤਾਂ ਜਨਤਾ ਨੂੰ ਦਿੱਤੀਆਂ ਜਾਣਗੀਆਂ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਸਰਕਾਰੀ ਹਸਪਤਾਲਾਂ ਦੇ ਵਿੱਚ ਹਰ ਇੱਕ ਦਵਾਈ ਦੀ ਮੌਜੂਦਗੀ ਰੱਖੀ ਹੋਈ ਹੈ ਜਿਸ ਨਾਲ ਲੱਖਾਂ ਸ਼ੂਗਰ ਅਤੇ ਬੀਪੀ ਦੇ ਮਰੀਜ਼ ਇਹ ਦਵਾਈਆਂ ਤੋਂ ਠੀਕ ਹੋ ਰਹੇ ਹਨ ਅਤੇ ਹੋਰ ਵੀ ਦਵਾਈਆਂ ਨਾਲ ਆਮ ਆਦਮੀ ਦੀ ਜੇਬ ਦਾ ਭਾਰ ਘਟਿਆ ਹੈ ਤਾਂ ਉਸਦੇ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਵਿੱਚ ਹਰ ਇੱਕ ਹਸਪਤਾਲ ਦੇ ਵਿੱਚ ਜਰੂਰੀ ਦਵਾਈਆਂ ਦੀ ਮੌਜੂਦਗੀ ਰੱਖੀ ਹੋਈ ਹੈ।
ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਵੀ ਦਿਲ ਦੀ ਬਿਮਾਰੀਆਂ ਸਬੰਧੀ ਇਲਾਜ ਹੋਣੇ ਸ਼ੁਰੂ ਹੋਏ ਹਨ ਅਤੇ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਤਾਂ ਜੋ ਜਨਮ ਤੋਂ ਗੁੰਗੇ ਬਹਿਰੇ ਹੁੰਦੇ ਹਨ ਉਹਨਾਂ ਦਾ ਇਲਾਜ ਵੀ ਹੁਣ ਪਟਿਆਲਾ ਦੇ ਹਸਪਤਾਲ ਦੇ ਵਿੱਚ ਕੀਤਾ ਜਾਵੇਗਾ ਸੋ ਇਹ ਸਰਕਾਰ ਦੀ ਕਬੱਡੀ ਪ੍ਰਾਪਤੀ ਹੈ ਕਿ ਚਾਹੇ ਅਪਰੇਸ਼ਨ ਹਨ ਜਾਂ ਫਿਰ ਵੱਡੇ ਇਲਾਜ ਉਹ ਹੁਣ ਪੰਜਾਬ ਦੇ ਹਰ ਇੱਕ ਸਰਕਾਰੀ ਹਸਪਤਾਲ ਦੇ ਵਿੱਚ ਹੋਣੇ ਸ਼ੁਰੂ ਹੋ ਚੁੱਕੇ ਹਨ ਜਿਸ ਦੀ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸ਼ਾਬਾਸ਼ੀ ਦਿੰਦੇ ਹਨ।
ਉੱਥੇ ਹੀ ਉਹਨਾਂ ਨੇ ਧੂਰੀ ਵਿੱਚ ਲੰਬੇ ਸਮੇਂ ਤੋਂ ਐਸਐਮਓ ਨਾ ਹੋਣ ਤੇ ਜਵਾਬ ਦਿੰਦੇ ਹੋਏ ਕਿਹਾ ਕਿ ਅਸੀਂ ਹੌਲੀ ਹੌਲੀ ਪੰਜਾਬ ਦੇ ਹਰ ਇੱਕ ਹਸਪਤਾਲ ਨੂੰ ਬਰੀਕੀ ਨਾਲ ਦੇਖ ਰਹੇ ਹਾਂ ਤੇ ਉਸ ਵਿੱਚ ਜੋ ਕਮੀਆਂ ਹਨ ਉਸ ਨੂੰ ਜਲਦ ਤੋਂ ਜਲਦ ਪੂਰਾ ਕਰ ਰਹੇ ਹਾਂ ਅਤੇ ਉਹ ਯਕੀਨੀ ਬਣਾਉਂਦੇ ਹਨ ਕਿ ਧੂਰੀ ਦੇ ਵਿੱਚ ਵੀ ਚੰਗੀ ਤਕਨੀਕ ਨਾਲ ਜੋ ਹਸਪਤਾਲ ਖੁੱਲ ਰਿਹਾ ਹੈ ਉਸ ਵਿੱਚ ਐਸਐਮਓ ਵੀ ਜਲਦੀ ਆ ਜਾਵੇਗਾ ਅਤੇ ਹੋਰ ਵੀ ਜੋ ਕਮੀਆਂ ਹਨ ਉਸ ਨੂੰ ਪੂਰਾ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਸੰਗਰੂਰ ਦੇ ਵਿੱਚ ਵੀ ਜੋ ਮੈਡੀਕਲ ਅਤੇ ਨਰਸਿੰਗ ਕਾਲਜ ਬਣਨ ਜਾ ਰਿਹਾ ਹੈ। ਉਹ ਅਰਬਨ ਅਤੇ ਰੂਰਲ ਏਰੀਏ ਦੇ ਹਿਸਾਬ ਨਾਲ ਅਲੱਗ ਅਲੱਗ ਹੋਵੇਗਾ ਜਿਸ ਨਾਲ ਹਜ਼ਾਰਾਂ ਨੌਕਰੀਆਂ ਵੀ ਸ਼ੁਰੂ ਹੋਣਗੀਆਂ ਅਤੇ ਲੋਕਾਂ ਨੂੰ ਰੋਜ਼ਗਾਰ ਵੀ ਮਿਲੇਗਾ। ਅਤੇ ਜਲਦੀ ਹੀ ਪੂਰੇ ਪੰਜਾਬ ਦੇ ਵਿੱਚ ਮੈਡੀਕਲ ਅਤੇ ਨਰਸਿੰਗ ਕਾਲਜ ਹੋਰ ਵੀ ਬਣਾਏ ਜਾਣਗੇ
ਉੱਥੇ ਹੀ ਪਿਛਲੇ ਦਿਨ ਜੋ 20 ਹਜ਼ਾਰ ਗੋਲੀਆਂ ਚੋਰੀਆਂ ਹੋਈਆਂ ਸਨ ਉਸ ਦੇ ਜਵਾਬ ਦਿੰਦੇ ਹੋਏ ਉਹਨਾਂ ਵੱਲੋਂ ਕਿਹਾ ਗਿਆ ਕਿ ਇਸੇ ਤਰ੍ਹਾਂ ਮੋਗਾ ਵਿੱਚ ਵੀ ਇਹ ਚੋਰੀ ਹੋਈ ਸੀ ਪਰ ਉਸ ਵਿੱਚ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ ਇੱਥੇ ਵੀ ਜੇਕਰ ਕੋਈ ਚੋਰੀ ਹੋਈ ਹੈ ਤਾਂ ਜਲਦੀ ਹੀ ਛਾਣਬੀਨ ਕਰ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।
ਇਸ ਦੇ ਨਾਲ ਹੀ ਜੋ ਦੁਨੀਆਂ ਵਿੱਚ ਯੁੱਧ ਚੱਲ ਰਿਹਾ ਹੈ ਜਿਸ ਵਿੱਚ ਅਰਬ ਦੇਸ਼ਾਂ ਦੇ ਵਿੱਚ ਪੰਜਾਬੀ ਫਸੇ ਹੋਏ ਹਨ। ਉਸ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਪੰਜਾਬੀਆਂ ਦੇ ਨਾਲ ਸੰਪਰਕ ਵਿੱਚ ਹੈ ਅਤੇ ਜਿਸ ਨੂੰ ਵੀ ਜਿਸ ਤਰ੍ਹਾਂ ਦੀ ਮਦਦ ਚਾਹੀਦੀ ਹੈ, ਉਸ ਲਈ ਉਹ ਭਾਰਤ ਸਰਕਾਰ ਨਾਲ ਵੀ ਜੁੜੇ ਹੋਏ ਹਨ ਅਤੇ ਸਭ ਨੂੰ ਸੁਰੱਖਿਤ ਭਾਰਤ ਵੀ ਬੁਲਾਇਆ ਜਾਵੇਗਾ।