ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆਂ ਕਤਲ ਮਾਮਲੇ ‘ਚ ਨਵਾਂ ਖੁਲਾਸਾ, ਚੋਰੀ ਹੋਇਆ ਪਿਸਟਲ ਬਠਿੰਡਾ ਤੋਂ ਬਰਾਮਦ
Breaking News: Bathinda ਤੋਂ ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆਂ ਦੇ ਕਤਲ ਮਾਮਲੇ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਨੇ ਕਤਲ ਤੋਂ ਬਾਅਦ ਚੋਰੀ ਹੋਇਆ ਪਿਸਟਲ ਬਰਾਮਦ ਕਰ ਲਿਆ ਹੈ।
ਨੇਹੀਆਂ ਵਾਲਾ ਥਾਣਾ ਪੁਲਿਸ ਨੇ Gurmel Singh ਨਾਮਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸਦੇ ਕਬਜ਼ੇ ਵਿੱਚੋਂ ਇਹ ਪਿਸਟਲ ਮਿਲਿਆ। ਜਾਂਚ ਦੌਰਾਨ ਸਾਹਮਣੇ ਆਇਆ ਕਿ ਗੁਰਮੇਲ ਸਿੰਘ ਨੇ ਮੋਟਰਸਾਈਕਲ ਸਵਾਰ ਇਕ ਵਿਅਕਤੀ ਨੂੰ ਪਿਸਟਲ ਦੀ ਨੋਕ ‘ਤੇ ਰੋਕ ਕੇ ਉਸ ਤੋਂ ਨਕਦੀ, ਮੋਬਾਈਲ ਫੋਨ ਅਤੇ ਮੋਟਰਸਾਈਕਲ ਲੁੱਟ ਲਿਆ ਸੀ।
ਪੁਲਿਸ ਵੱਲੋਂ ਕੀਤੀ ਗਈ ਤਫਤੀਸ਼ ਵਿੱਚ ਇਹ ਵੱਡਾ ਖੁਲਾਸਾ ਹੋਇਆ ਕਿ ਵਾਰਦਾਤ ਵਿੱਚ ਵਰਤਿਆ ਗਿਆ ਪਿਸਟਲ ਦਰਅਸਲ ਰਾਣਾ ਬਲਾਚੌਰੀਆਂ ਦਾ ਸੀ, ਜੋ ਉਸਦੇ ਕਤਲ ਤੋਂ ਬਾਅਦ ਚੋਰੀ ਹੋ ਗਿਆ ਸੀ।
ਹੁਣ ਪੁਲਿਸ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ ਕਿ ਕੀ ਗੁਰਮੇਲ ਸਿੰਘ ਦਾ ਕਬੱਡੀ ਪ੍ਰਮੋਟਰ ਦੇ ਕਤਲ ਨਾਲ ਕੋਈ ਸਿੱਧਾ ਜਾਂ ਅਪਰੋਕਸ਼ ਸਬੰਧ ਹੈ। ਫਿਲਹਾਲ, ਪੁਲਿਸ ਨੇ ਮੁਲਜ਼ਮ ਨੂੰ ਹਥਿਆਰ ਸਮੇਤ ਕਾਬੂ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।