ਚੋਰੀ ਦੇ ਮੋਬਾਇਲ ਖਰੀਦਣ ਅਤੇ ਵੇਚਣ ਵਾਲਿਆਂ ਨੂੰ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ : ਸ਼ੁਭਮ ਅਗਰਵਾਲ ਐਸਐਸਪੀ ਫ਼ਤਿਹਗੜ੍ਹ ਸਾਹਿਬ
ਜਿਲਾ ਪੁਲਿਸ ਫਤਿਹਗੜ੍ਹ ਸਾਹਿਬ ਵੱਲੋਂ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ਤੇ ਚੋਰੀ ਅਤੇ ਗੁੰਮ ਹੋਏ 70 ਲੱਖ ਰੁਪਏ ਦੀ ਕੀਮਤ ਦੇ ਵੱਖ-ਵੱਖ ਕੰਪਨੀਆਂ ਦੇ 300 ਮੋਬਾਇਲ ਫੋਨ ਐਸ.ਐਸ.ਪੀ ਫਤਿਹਗੜ ਸਾਹਿਬ ਵੱਲੋਂ ਅਸਲ ਮਾਲਕਾਂ ਨੂੰ ਸਪੁਰਦ ਕੀਤੇ ਗਏ।
ਇਸ ਮੌਕੇ ਬੋਲਦਿਆਂ ਐਸਐਸਪੀ ਫਤਿਹਗੜ੍ਹ ਸਾਹਿਬ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਲੋਕਾਂ ਦੀ ਸੇਵਾ ਅਤੇ ਸੁਰੱਖਿਆ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਦੇ ਤਹਿਤ ਅਹਿਮ ਪ੍ਰਾਪਤੀ ਹਾਸਿਲ ਕਰਦੇ ਹੋਏ ਜਿਲਾ ਪੁਲਿਸ ਨੇ ਟੈਕਨੀਕਲ ਅਤੇ ਜਿਲਾ ਫਤਿਹਗੜ ਸਾਹਿਬ ਨੇ ਵੱਖ ਵੱਖ ਥਾਵਾਂ ਤੋਂ ਗੁੰਮ ਹੋਏ ਚੋਰੀ ਦੇ 300 ਦੇ ਲਗਭਗ ਮੋਬਾਈਲ ਫੋਨ ਬਰਾਮਦ ਕੀਤੇ ਹਨ ਜਿਨਾਂ ਦੀ ਅਨੁਮਾਨਤ ਕੀਮਤ 70 ਲੱਖ ਰੁਪਏ ਦੱਸੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਬਰਾਮਦ ਕੀਤੇ ਗਏ ਇਹਨਾਂ ਮੋਬਾਈਲ ਫੋਨਾਂ ਵਿੱਚ 17 ਆਈ ਫੋਨ ਅਤੇ 283 ਐਂਡਰਾਇਡ ਫੋਨ ਹਨ।
ਐਸਐਸਪੀ ਫਤਿਹਗੜ੍ਹ ਸਾਹਿਬ ਨੇ ਦੱਸਿਆ ਕਿ ਤਕਨੀਕੀ ਸਹਾਇਤਾ ਤੇ ਟੈਕਨੀਕਲ ਸੈਲ ਫਤਿਹਗੜ੍ਹ ਸਾਹਿਬ ਨੇ ਸੀ.ਈ.ਆਈ.ਆਰ ਪੋਰਟਲ ਅਤੇ ਹੋਰ ਤਕਨੀਕੀ ਸਾਧਨਾਂ ਦੀ ਵਰਤੋਂ ਕਰਕੇ ਇਹ ਫੋਨ ਟਰੇਸ ਕੀਤੇ ਹਨ ਅਤੇ ਗੁੰਮ ਅਤੇ ਚੋਰੀ ਹੋਏ ਇਹਨਾਂ ਫੋਨਾਂ ਨੂੰ ਅੱਜ ਅਸਲ ਮਾਲਕਾਂ ਦੇ ਹਵਾਲੇ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਤਿੰਨ ਸਾਲ ਪਹਿਲਾਂ ਚੋਰੀ ਹੋਏ ਮੋਬਾਇਲ ਇੱਕ ਵਿਅਕਤੀ ਨੂੰ ਸੌਂਪਿਆ ਗਿਆ ਹੈ ।
ਐਸਐਸਪੀ ਨੇ ਪਬਲਿਕ ਨੂੰ ਅਪੀਲ ਕਰਦਿਆਂ ਕਿਹਾ ਕਿ ਮੋਬਾਇਲ ਗੁੰਮ ਹੋਣ ਦੀ ਸੂਰਤ ਵਿੱਚ ਤੁਰੰਤ ਸੰਬੰਧਿਤ ਪੁਲਿਸ ਸਾਂਝ ਕੇਂਦਰ ਵਿਖੇ ਸੀ.ਈ.ਆਈ.ਆਰ (CEIR)ਪੋਰਟਲ ਤੇ ਰਿਪੋਰਟ ਦਰਜ ਕਰਵਾਉਣ ਤਾਂ ਜੋ ਸਮਾਂ ਰਹਿੰਦੇ ਇਹਨਾਂ ਦੀ ਜਾਂਚ ਕੀਤੀ ਜਾ ਸਕੇ ਅਤੇ ਮੋਬਾਇਲ ਲੱਭ ਕੇ ਮਾਲਕਾਂ ਨੂੰ ਸੌਂਪੇ ਜਾ ਸਕਣ ।
ਐਸਐਸਪੀ ਨੇ ਪਬਲਿਕ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਈ ਮੋਬਾਈਲ ਫੋਨ ਚੋਰੀ ਦੇ ਵੇਚਦਾ ਜਾਂ ਖਰੀਦਦਾ ਹੋਵੇ ਤਾਂ ਉਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਜਰੂਰ ਦਿੱਤੀ ਜਾਵੇ ਤਾਂ ਜੋ ਅਜਿਹੇ ਵਿਅਕਤੀਆਂ ਤੇ ਸਮਾਂ ਰਹਿੰਦੇ ਕਾਰਵਾਈ ਹੋ ਸਕੇ । ਉਹਨਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਚੋਰੀ ਦੇ ਮੋਬਾਈਲ ਖਰੀਦਣ ਵਾਲੇ ਇੱਕ ਕਵਾੜੀਏ ਤੇ ਪੁਲਿਸ ਵੱਲੋਂ ਮਾਮਲਾ ਵੀ ਦਰਜ ਕੀਤਾ ਗਿਆ ਹੈ ਤੇ ਭਵਿੱਖ ਵਿੱਚ ਵੀ ਚੋਰੀ ਦੇ ਮੋਬਾਇਲ ਖਰੀਦਣ ਅਤੇ ਵੇਚਣ ਵਾਲਿਆਂ ਨੂੰ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ।
ਉਧਰ ਆਪਣੇ ਗੁਆਚੇ ਅਤੇ ਚੋਰੀ ਹੋਏ ਕੀਮਤੀ ਫੋਨ ਪ੍ਰਾਪਤ ਕਰਕੇ ਫੋਨ ਮਾਲਕਾਂ ਦੇ ਚਿਹਰਿਆਂ ਤੇ ਖੁਸ਼ੀ ਦੇਖਣ ਨੂੰ ਮਿਲੀ ਤੇ ਪੁਲਿਸ ਦੀ ਇਸ ਕਾਰਗੁਜ਼ਾਰੀ ਦੀ ਸਲਾਗਾ ਵੀ ਕੀਤੀ ਗਈ। ਇੱਕ ਮਹਿਲਾ ਦੇ ਵਿਦੇਸ਼ ਵਿੱਚ ਰਹਿੰਦੇ ਬੱਚਿਆਂ ਵੱਲੋਂ ਭੇਜਿਆ ਹੋਇਆ ਆਫੋਨ ਮੋਬਾਈਲ ਗੁੰਮ ਹੋ ਗਿਆ ਸੀ ਉਹ ਅੱਜ ਪੁਲਿਸ ਵੱਲੋਂ ਮੁੜ ਪ੍ਰਾਪਤ ਕਰਕੇ ਭਾਵਕ ਹੁੰਦੀ ਨਜ਼ਰ ਆਈ।