ਸਿਰਫ ਐਲਾਨ ਨਹੀਂ ਕੰਮ ਨੂੰ ਸੀਮਤ ਸਮੇਂ ਅੰਦਰ ਕੀਤਾ ਜਾਵੇਗਾ ਪੂਰਾ ; ਕੁਲਤਾਰ ਸਿੰਘ ਸੰਧਵਾਂ
Kotkapura Sewerage Project; ਲੋਕਾਂ ਨੂੰ ਸੀਵਰੇਜ ਤੇ ਬਰਸਾਤੀ ਪਾਣੀ ਦੀ ਸੰਭਾਲ ਸਬੰਧੀ ਹੁਣ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ, ਇਹ ਪ੍ਰਗਟਾਵਾ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਦੇਵੀ ਵਾਲਾ ਰੋਡ ਤੇ ਰਾਈਜਿੰਗ ਮੇਨ ਤੇ ਕੰਮ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ।
ਸੰਧਵਾਂ ਨੇ ਦੱਸਿਆ ਕਿ ਇਸ ਡੀ.ਪੀ.ਆਰ ਦੀ ਲਾਗਤ 23.09 ਕਰੋੜ ਰੁਪਏ ਹੈ। ਇਹ ਪ੍ਰੋਜੈਕਟ 24 ਮਹੀਨੇ ਦੇ ਅੰਦਰ-ਅੰਦਰ ਮੁੰਕਮਲ ਕੀਤਾ ਜਾਵੇਗਾ। ਇਸ ਸਮੇਂ ਸ਼ਹਿਰ ਕੋਟਕਪੂਰਾ ਵਿੱਚ 2 ਨੰਬਰ ਐਸ.ਟੀ.ਪੀ. ਬਣੇ ਹੋਏ ਹਨ, 6 ਐਮ.ਐਲ.ਡੀ ਐਸ.ਟੀ.ਪੀ ਮੁਕਤਸਰ ਰੋਡ ਅਤੇ 8 ਐਮ.ਐਲ.ਡੀ ਐਸ.ਟੀ.ਪੀ ਦੇਵੀ ਵਾਲਾ ਰੋਡ ਤੇ ਸਥਿਤ ਹਨ। 6 ਐਮ.ਐਲ.ਟੀ. ਐਸ.ਟੀ.ਪੀ ਤੋਂ ਪਾਣੀ ਟਰੀਟ ਹੋ ਕੇ ਸੁਚੁੱਜੇ ਢੰਗ ਨਾਲ ਡਰੇਨ ਵਿੱਚ ਜਾਂਦਾ ਹੈ। ਜਦ ਕਿ 8 ਐਮ.ਐਲ.ਡੀ. ਐਸ.ਟੀ.ਪੀ ਦਾ ਟਰੀਟਡ ਪਾਣੀ ਅਤੇ ਬਰਸਾਤਾ ਦਾ ਪਾਣੀ ਵੀ ਇਸ ਓਪਨ ਡਰੇਨ ਰਾਹੀਂ ਬਾਈ ਗਰੈਵਟੀ ਦੇਵੀ ਵਾਲਾ ਡਰੇਨ ਵਿੱਚ ਜਾਂਦਾ ਹੈ, ਜਿਸ ਨਾਲ ਡਰੇਨ ਓਵਰ ਫਲੋਅ ਹੋ ਜਾਂਦੀ ਹੈ ਅਤੇ ਗੰਦਾ ਪਾਣੀ ਕਿਸਾਨਾਂ ਦੀਆ ਫਸਲਾ ਵਿੱਚ ਜਾਂਦਾ ਹੈ।
ਇਸ ਓਪਨ ਡਰੇਨ ਦੀ ਲੰਬਾਈ ਲਗਭਗ 5.00 ਕਿਲੋਮੀਟਰ ਹੈ। ਇਸ ਪ੍ਰੋਜੈਕਟ ਅਧੀਨ 8 ਐਮ.ਐਲ.ਡੀ ਐਸ.ਟੀ.ਪੀ ਤੋਂ ਦੇਵੀ ਵਾਲਾ ਡਰੇਨ ਤੱਕ 800 ਐਮ.ਐਮ ਆਈ/ਡੀ ਡੀ.ਆਈ-ਕੇ 9 ਰਾਈਜਿੰਗ ਮੇਨ ਪਾਈ ਜਾਣੀ ਹੈ। ਜਿਸਦੀ ਲੰਬਾਈ ਲੱਗਭੱਗ 5 ਕਿਲੋਮੀਟਰ ਹੈ। ਇਸ ਨਾਲ ਐਸ.ਟੀ.ਪੀ ਦਾ ਟਰੀਟਡ ਪਾਣੀ ਅਤੇ ਬਰਸਾਤੀ ਪਾਣੀ ਇਸ ਪਾਈਪ ਵਿੱਚ ਦੀ ਹੁੰਦਾ ਹੋਇਆ ਡਰੇਨ ਵਿੱਚ ਬਿਨਾ ਕਿਸੇ ਲੀਕੇਜ ਤੋਂ ਦੇਵੀ ਵਾਲਾ ਡਰੇਨ ਵਿੱਚ ਪਾਇਆ ਜਾਵੇਗਾ। ਜਿਸ ਨਾਲ ਸ਼ਹਿਰ ਵਾਸੀਆਂ ਅਤੇ ਕਿਸਾਨਾਂ ਨੂੰ ਗੰਦੇ ਪਾਣੀ ਦੀਆਂ ਔਕੜਾਂ ਤੋ ਨਿਜਾਤ ਮਿਲੇਗੀ। ਇਹ ਪ੍ਰੋਜੈਕਟ ਸ਼ਹਿਰ ਨਿਵਾਸਿਆ ਨੂੰ ਸਾਫ ਸੁਥਰਾ ਵਾਤਾਵਰਣ ਅਤੇ ਚੰਗੀ ਸਿਹਤ ਪ੍ਰਾਪਤ ਕਰਨ ਵਿੱਚ ਸਹਾਈ ਹੋਵੇਗਾ।
ਉਨ੍ਹਾਂ ਕਿਹਾ ਕਿ ਕੋਟਕਪੂਰਾ ਹਲਕੇ ਵਿੱਚ ਵਿਕਾਸ ਦੇ ਲਗਾਤਾਰ ਕਾਰਜ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹੋਰ ਪ੍ਰੋਜੈਕਟਾਂ ਦੇ ਨਾਲ-ਨਾਲ ਛੱਪੜਾਂ ਨੂੰ ਸਾਫ ਕਰਵਾ ਕੇ ਬਰਸਾਤੀ ਪਾਣੀ ਦੀ ਸਟੋਰੇਜ ਲਈ ਵੀ ਕੰਮ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਡੇ ਵੱਡੇ ਪ੍ਰੋਜੈਕਟਾਂ ਤੇ ਕੰਮ ਕਰਕੇ ਸੂਬੇ ਦਾ ਬਹੁਪੱਖੀ ਵਿਕਾਸ ਕਰ ਰਹੀ ਹੈ।
ਉਨ੍ਹਾਂ ਕੋਟਕਪੁਰਾ ਨਿਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਕੂੜਾ ਕਰਕਟ ਖੁੱਲੇ ਵਿੱਚ ਨਾ ਸੁੱਟਣ ਤਾਂ ਜੋ ਸੀਵਰੇਜ ਵਿੱਚ ਕਿਸੇ ਵੀ ਕਿਸਮ ਦਾ ਕਚਰਾ ਨਾ ਫਸੇ। ਉਨ੍ਹਾਂ ਕਿਹਾ ਕਿ ਸੀਵਰੇਜ ਦੀ ਸਮੱਸਿਆ ਤੋਂ ਨਿਜਾਤ ਪਾਉਣ ਲਈ ਪੁਰਾਣੀਆਂ ਲਾਈਨਾਂ ਨੂੰ ਬਦਲਣਾ, ਨਵੇਂ ਸੀਵਰੇਜ ਪ੍ਰੋਜੈਕਟ ਸ਼ੁਰੂ ਕਰਨਾ, ਅਤੇ ਟ੍ਰੀਟਮੈਂਟ ਪਲਾਂਟਾਂ ਨਾਲ ਜੋੜਨਾ ਜ਼ਰੂਰੀ ਹੈ।
ਸਪੀਕਰ ਸੰਧਵਾਂ ਨੇ ਇਹ ਵੀ ਦੱਸਿਆ ਕਿ ਰਜਬਾਹੇ ਦੀ ਰੀ-ਲਾਈਨਿੰਗ ਦਾ 12.50 ਕਰੋੜ ਦੇ ਪ੍ਰੋਜੈਕਟ ਦਾ ਕੰਮ ਵੀ ਜਲਦ ਸ਼ੁਰੂ ਕੀਤਾ ਜਾਵੇਗਾ । ਉਨ੍ਹਾਂ ਦੱਸਿਆ ਕਿ ਸੂਆ ਟੁੱਟਣ ਕਾਰਨ ਇਲਾਕੇ ਵਿੱਚ ਸਬਜ਼ੀਆਂ ਅਤੇ ਹੋਰ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚਦਾ ਸੀ। ਇਸ ਮਹੱਤਵਪੂਰਨ ਪ੍ਰੋਜੈਕਟ ਦੇ ਸ਼ੁਰੂ ਹੋਣ ਨਾਲ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਪਾਣੀ ਪ੍ਰਬੰਧਨ ਪ੍ਰਣਾਲੀ ਹੋਰ ਮਜ਼ਬੂਤ ਬਣੇਗੀ। ਇਹ ਉਪਰਾਲਾ ਹਲਕੇ ਦੀ ਖੇਤੀਬਾੜੀ ਅਤੇ ਆਰਥਿਕਤਾ ਨੂੰ ਮਜ਼ਬੂਤੀ ਦੇਣ ਵੱਲ ਇਕ ਅਹਿਮ ਕਦਮ ਸਾਬਤ ਹੋਵੇਗਾ।