ਚੰਡੀਗੜ੍ਹ:
ਪੰਜਾਬੀਆਂ ਦੇ ਮਨਪਸੰਦ ਖਾਣਿਆਂ ਵਿਚੋਂ ਇੱਕ, ਜੋ ਦੁਨੀਆ ਭਰ ‘ਚ ਮਸ਼ਹੂਰ ਹੈ, ਉਹ ਹੈ ਸਰੋਂ ਦਾ ਸਾਗ। ਇਹ ਸਿਰਫ ਸਵਾਦਸ਼ੀਲ ਹੀ ਨਹੀਂ, ਸਗੋਂ ਸਿਹਤ ਲਈ ਬੇਹੱਦ ਲਾਭਦਾਇਕ ਹੈ। ਸਰੋਂ ਦਾ ਸਾਗ ਪਰੰਪਰਾਗਤ ਤੌਰ ‘ਤੇ ਮੱਕੀ ਦੀ ਰੋਟੀ ਨਾਲ ਖਾਧਾ ਜਾਂਦਾ ਹੈ ਅਤੇ ਇਹ ਖਾਣਾ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹੋਰ ਰਾਜਾਂ ਵਿੱਚ ਖਾਸ ਮਸ਼ਹੂਰ ਹੈ।
ਸਰੋਂ ਦਾ ਸਾਗ ਸਿਰਫ ਸੁਆਦ ਦੇ ਕਰਕੇ ਹੀ ਨਹੀਂ ਸਗੋਂ ਇਸਦੇ ਗੁਣਾਂ ਕਰਕੇ ਵੀ ਪਸੰਦ ਕੀਤਾ ਜਾਂਦਾ ਹੈ। ਇਸ ਵਿੱਚ ਪ੍ਰੋਟੀਨ, ਫਾਈਬਰ, ਲੌ ਕੈਲੋਰੀਜ਼, ਕਾਰਬੋਹਾਈਡ੍ਰੇਟ, ਪੋਟਾਸ਼ੀਅਮ, ਵਿਟਾਮਿਨ A, C, D, B-12, ਮੈਗਨੀਸ਼ੀਅਮ, ਆਇਰਨ ਅਤੇ ਕੈਲਸ਼ੀਅਮ ਵਰਗੇ ਤੱਤ ਭਰਪੂਰ ਹੁੰਦੇ ਹਨ। ਇਹ ਸਿਰਫ ਸਰਦੀਆਂ ‘ਚ ਹੋਣ ਵਾਲੀਆਂ ਛੋਟੀਆਂ ਬਿਮਾਰੀਆਂ ਤੋਂ ਹੀ ਨਹੀਂ ਬਚਾਉਂਦਾ, ਸਗੋਂ ਕੈਂਸਰ, ਹਾਰਟ ਦੀ ਬਿਮਾਰੀਆਂ ਅਤੇ ਗਠੀਆ ਤੋਂ ਵੀ ਰਾਹਤ ਦਿੰਦਾ ਹੈ।
ਸਰੋਂ ਦੇ ਸਾਗ ਦੇ ਗੁਣ:
- ਹੱਡੀਆਂ ਦੀ ਮਜ਼ਬੂਤੀ: ਸਾਗ ਵਿੱਚ ਮੌਜੂਦ ਕੈਲਸ਼ੀਅਮ ਅਤੇ ਪੋਟਾਸ਼ੀਅਮ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ।
- ਅੱਖਾਂ ਦੀ ਸਿਹਤ: ਵਿਟਾਮਿਨਸ ਅੱਖਾਂ ਦੀ ਰੌਸ਼ਨੀ ਵਧਾਉਣ ‘ਚ ਸਹਾਇਕ ਹਨ।
- ਭਾਰ ਘਟਾਉਣਾ: ਸਾਗ ਪਾਚਨ ਕਿਰਿਆ ਨੂੰ ਸੁਧਾਰਦਾ ਹੈ ਅਤੇ ਭਾਰ ਘਟਾਉਣ ਲਈ ਮਦਦਗਾਰ ਹੈ।
- ਕੈਂਸਰ ਤੋਂ ਬਚਾਅ: ਸਾਗ ਵਿੱਚ ਮੌਜੂਦ ਤੱਤ ਕੈਂਸਰ ਕੋਸ਼ਿਕਾਵਾਂ ਨੂੰ ਵਧਣ ਨਹੀਂ ਦਿੰਦੇ।
- ਦਿਲ ਦੀ ਸਿਹਤ: ਇਹ ਕੋਲੇਸਟ੍ਰੋਲ ਕੰਟਰੋਲ ਕਰਕੇ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਘਟਾਉਂਦਾ ਹੈ।
- ਗਠੀਆ ਵਿੱਚ ਰਾਹਤ: ਐਂਟੀ-ਇੰਫਲੇਮਟਰੀ ਤੱਤ ਗਠੀਆ ਰੋਗ ਵਿੱਚ ਲਾਭਕਾਰੀ ਹਨ।
- ਤਣਾਅ ਘਟਾਉਣਾ: ਸਾਗ ਦਾ ਸੇਵਨ ਤਣਾਅ ਅਤੇ ਡਿਪ੍ਰੈਸ਼ਨ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ।
- ਚਮੜੀ ਦੀ ਸਿਹਤ: ਕੈਰੋਟੀਨ ਦੇ ਕਾਰਨ ਚਮੜੀ ਦੇ ਕੋਲੇਜ਼ਨ ਪੱਧਰ ਨੂੰ ਵਧਾਉਂਦਾ ਹੈ।
ਸਰਦੀਆਂ ਦੇ ਮੌਸਮ ‘ਚ ਸਰੋਂ ਦਾ ਸਾਗ ਮੱਕੀ ਦੀ ਰੋਟੀ ਨਾਲ ਖਾਣ ਦਾ ਸੁਆਦ ਨਾ ਸਿਰਫ ਮਨਪਸੰਦ ਹੈ, ਸਗੋਂ ਸਿਹਤ ਲਈ ਵੀ ਬੇਹੱਦ ਲਾਭਕਾਰੀ ਹੈ। ਸਵਾਦ ਅਤੇ ਸਿਹਤ ਦੇ ਅਨੰਦ ਲਈ ਇਸਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।