OmniHuman-1: New AI tool ;- ਚੀਨੀ ਕੰਪਨੀ ByteDance ਨੇ ਆਪਣੇ ਨਵੇਂ AI ਟੂਲ OmniHuman-1 ਦੀ ਸ਼ੁਰੂਆਤ ਕਰ ਦਿੱਤੀ ਹੈ, ਜੋ ਇਸ ਸਮੇਂ ਖੂਬ ਚਰਚਾ ਵਿਚ ਹੈ। DeepSeek ਤੋਂ ਬਾਅਦ, ਹੁਣ ਇਹ ਨਵਾਂ ਏਆਈ ਮਾਡਲ ਵੀਜ਼ੁਅਲ ਕਨਟੈਂਟ ਦੀ ਦੁਨੀਆ ਵਿੱਚ ਨਵਾਪਨ ਲਿਆਉਂਦਾ ਨਜ਼ਰ ਆ ਰਿਹਾ ਹੈ। TikTok ਦੀ ਪੈਰੈਂਟ ਕੰਪਨੀ ByteDance ਦੇ ਇਸ ਤਕਨੀਕੀ ਉੱਤਮ ਟੂਲ ਨੇ ਨਵੀਂ ਇਨੋਵੇਸ਼ਨ ਪੇਸ਼ ਕੀਤੀ ਹੈ।
OmniHuman-1 ਇੱਕ ਤਸਵੀਰ ਨੂੰ ਆਧਾਰ ਬਣਾ ਕੇ ਪੂਰੀ ਡਾਇਨੈਮਿਕ ਵੀਡੀਓ ਤਿਆਰ ਕਰਨ ਦੀ ਸਮਰਥਾ ਰੱਖਦਾ ਹੈ, ਜੋ ਕਿ ਡਿਜੀਟਲ ਮੀਡੀਆ ਅਤੇ ਕਰੀਏਟਿਵ ਇੰਡਸਟਰੀ ਲਈ ਇਕ ਵੱਡੀ ਉਪਲਬਧੀ ਹੈ।
“OmniHuman-1: AI tool ਜੋ ਡੀਪ ਫੇਕ ਤੇ ਵਿਜੁਅਲ ਇਨੋਵੇਸ਼ਨ ਵਿੱਚ ਲਿਆ ਰਿਹਾ ਬਦਲਾਅ
ਨਵੇਂ AI ਟੂਲ ਆਉਣ ਤੋਂ ਬਾਅਦ, ਸੋਸ਼ਲ ਮੀਡੀਆ ਤੇ ਡੀਪ ਫੇਕ ਵੀਡੀਓਜ਼ ਦੀ ਗਿਣਤੀ ਵਧਦੀ ਜਾ ਰਹੀ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਤਿਆਰ ਕੀਤੇ ਗਏ ਇਹ ਵੀਡੀਓਜ਼ ਇੰਨੇ ਹਕੀਕਤੀ ਲੱਗਦੇ ਹਨ ਕਿ ਅਸਲੀ ਅਤੇ ਨਕਲੀ ਵਿੱਚ ਫ਼ਰਕ ਕਰਨਾ ਔਖਾ ਹੋ ਗਿਆ ਹੈ। ਹੁਣ ByteDance ਨੇ ਆਪਣਾ ਨਵਾਂ AI ਟੂਲ OmniHuman-1 ਪੇਸ਼ ਕਰਕੇ ਨਵੀਂ ਇਨੋਵੇਸ਼ਨ ਲਿਆਈ ਹੈ। ਇਹ ਉੱਤਮ ਤਕਨੀਕ ਸਿਰਫ਼ ਇੱਕ ਤਸਵੀਰ ਤੋਂ ਪੂਰੀ ਵੀਡੀਓ ਤਿਆਰ ਕਰ ਸਕਦੀ ਹੈ। ਖਾਸ ਗੱਲ ਇਹ ਹੈ ਕਿ ਇਹ ਵੀਡੀਓ ਗੁਣਵੱਤਾ ਵਿੱਚ ਬੇਹੱਦ ਸ਼ਾਰਪ ਅਤੇ ਹੋਰ ਏਆਈ ਮਾਡਲਾਂ ਨਾਲੋਂ ਵਧੀਆ ਹੈ। ਡਿਵੈਲਪਰਾਂ ਮੁਤਾਬਕ, ਇਸ ਟੂਲ ਨੂੰ ਵਿਕਸਿਤ ਕਰਨ ਲਈ ਕਈ ਤਕਨੀਕੀ ਸਿਗਨਲ, ਜਿਵੇਂ ਕਿ ਆਡੀਓ, ਟੈਕਸਟ, ਅਤੇ ਪੋਜ਼, ਵਰਤੇ ਗਏ ਹਨ, ਜੋ ਇਸਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾਉਂਦੇ ਹਨ।
OmniHuman-1 AI ਟੂਲ ਘੱਟ ਡੇਟਾ ਨਾਲ ਵੀ ਅਸਲੀ ਵਰਗਾ ਵੀਡੀਓ ਤਿਆਰ ਕਰਨ ਦੀ ਸਮਰਥਾ ਰੱਖਦਾ ਹੈ। ਹੁਣ ਤੱਕ ਉਪਲਬਧ ਡੀਪਫੇਕ AI ਟੂਲ ਇੱਕ ਵੀਡੀਓ ਬਣਾਉਣ ਲਈ ਕਈ ਤਸਵੀਰਾਂ ਦੀ ਲੋੜ ਪੈਂਦੀ ਸੀ, ਪਰ ByteDance ਦੇ ਇਸ ਨਵੇਂ ਟੂਲ ਨੇ ਇਹ ਸੀਮਾਵਾਂ ਤੋੜ ਦਿੱਤੀਆਂ ਹਨ। OmniHuman-1 ਕੇਵਲ ਇੱਕ ਫੋਟੋ ਦੇ ਆਧਾਰ ’ਤੇ ਹਾਈ-ਕਵਾਲਟੀ ਵੀਡੀਓ ਤਿਆਰ ਕਰ ਸਕਦਾ ਹੈ, ਜੋ ਕਿ ਏਆਈ ਦੁਨੀਆ ਵਿੱਚ ਇੱਕ ਵੱਡੀ ਉਪਲਬਧੀ ਮੰਨੀ ਜਾ ਰਹੀ ਹੈ।
Read also ;- ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂਅ ‘ਤੇ ਠੱਗਣ ਵਾਲਿਆਂ ਖਿਲਾਫ਼ ਹੁਣ ਹੋਵੇਗੀ ਸਖ਼ਤੀ, ਪੰਜਾਬ ‘ਚ ਸਿਰਫ਼ 212 ਇਮੀਗ੍ਰੇਸ਼ਨ ਏਜੰਟ ਰਜਿਸਟਰਡ