ਪੰਜਾਬ ਪੁਲਿਸ ਵੱਲੋਂ ਅੱਜ ਤੋਂ ਆਪ੍ਰੇਸ਼ਨ ਪ੍ਰਹਾਰ 2.0 ਸ਼ੁਰੂ, 12 ਹਜ਼ਾਰ ਪੁਲਿਸ ਮੁਲਾਜ਼ਮ, 2 ਹਜ਼ਾਰ ਟੀਮਾਂ ਫੀਲਡ ‘ਚ ਤਾਇਨਾਤ

Operation Prahar 2.0: ਡੀਜਪੀ ਗੌਰਵ ਯਾਦਵ ਦਾ ਕਹਿਣਾ ਹੈ ਕਿ ਪੰਜਾਬ ‘ਚ ਅਪਰਾਧੀਆਂ ਲਈ ਕੋਈ ਜਗ੍ਹਾ ਨਹੀਂ ਹੈ। ਜੋ ਨੌਜਵਾਨ ਗਲਤ ਰਸਤੇ ‘ਤੇ ਨਿਕਲ ਗਏ ਹਨ, ਜੇਕਰ ਉਹ ਸਰੇਂਡਰ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਪੂਰਾ ਮੌਕਾ ਦਿੱਤਾ ਜਾਵੇਗਾ। ਪੰਜਾਬ ਪੁਲਿਸ ਵੱਲੋਂ ਅੱਜ ਤੋਂ ਅਪਰਾਧੀਆਂ ਖਿਲਾਫ਼ ਆਪ੍ਰੇਸ਼ਨ ਪ੍ਰਹਾਰ 2.0 ਸ਼ੁਰੂ ਕੀਤਾ ਜਾਵੇਗਾ। ਇਹ ਆਪ੍ਰੇਸ਼ਨ ਅੱਜ […]
Jaspreet Singh
By : Updated On: 09 Feb 2026 08:38:AM
ਪੰਜਾਬ ਪੁਲਿਸ ਵੱਲੋਂ ਅੱਜ ਤੋਂ ਆਪ੍ਰੇਸ਼ਨ ਪ੍ਰਹਾਰ 2.0 ਸ਼ੁਰੂ, 12 ਹਜ਼ਾਰ ਪੁਲਿਸ ਮੁਲਾਜ਼ਮ, 2 ਹਜ਼ਾਰ ਟੀਮਾਂ ਫੀਲਡ ‘ਚ ਤਾਇਨਾਤ

Operation Prahar 2.0: ਡੀਜਪੀ ਗੌਰਵ ਯਾਦਵ ਦਾ ਕਹਿਣਾ ਹੈ ਕਿ ਪੰਜਾਬ ‘ਚ ਅਪਰਾਧੀਆਂ ਲਈ ਕੋਈ ਜਗ੍ਹਾ ਨਹੀਂ ਹੈ। ਜੋ ਨੌਜਵਾਨ ਗਲਤ ਰਸਤੇ ‘ਤੇ ਨਿਕਲ ਗਏ ਹਨ, ਜੇਕਰ ਉਹ ਸਰੇਂਡਰ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਪੂਰਾ ਮੌਕਾ ਦਿੱਤਾ ਜਾਵੇਗਾ।

ਪੰਜਾਬ ਪੁਲਿਸ ਵੱਲੋਂ ਅੱਜ ਤੋਂ ਅਪਰਾਧੀਆਂ ਖਿਲਾਫ਼ ਆਪ੍ਰੇਸ਼ਨ ਪ੍ਰਹਾਰ 2.0 ਸ਼ੁਰੂ ਕੀਤਾ ਜਾਵੇਗਾ। ਇਹ ਆਪ੍ਰੇਸ਼ਨ ਅੱਜ ਸਵੇਰ 8 ਵਜੇ ਤੋਂ ਲੈ ਕੇ ਅਗਲੇ 72 ਘੰਟਿਆਂ ਤੱਕ ਚਲੇਗਾ। ਇਸ ਵਾਰ ਫੋਕਸ ਮੋਸਟ ਵਾਂਟਡ ਅਪਰਾਧੀਆਂ ‘ਤੇ ਹੈ। ਇਸ ਵਾਰ ਸਾਰੇ ਸੀਨੀਅਰ ਅਧਿਕਾਰੀਆਂ ਨੂੰ ਜ਼ਿਲ੍ਹੇ ਅਲਾਟ ਕੀਤੇ ਗਏ ਹਨ। ਉਹ ਆਪ੍ਰੇਸ਼ਨ ਦੌਰਾਨ ਫੀਲਡ ‘ਚ ਮੌਜੂਦ ਰਹਿਣਗੇ। 12 ਹਜ਼ਾਰ ਪੁਲਿਸ ਮੁਲਾਜ਼ਮਾਂ ਦੀਆਂ 2 ਹਜ਼ਾਰ ਟੀਮਾਂ ਬਣਾਈਆਂ ਗਈਆਂ ਹਨ।

ਡੀਜਪੀ ਗੌਰਵ ਯਾਦਵ ਦਾ ਕਹਿਣਾ ਹੈ ਕਿ ਪੰਜਾਬ ‘ਚ ਅਪਰਾਧੀਆਂ ਲਈ ਕੋਈ ਜਗ੍ਹਾ ਨਹੀਂ ਹੈ। ਜੋ ਨੌਜਵਾਨ ਗਲਤ ਰਸਤੇ ‘ਤੇ ਨਿਕਲ ਗਏ ਹਨ, ਜੇਕਰ ਉਹ ਸਰੇਂਡਰ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਪੂਰਾ ਮੌਕਾ ਦਿੱਤਾ ਜਾਵੇਗਾ।

ਆਪ੍ਰੇਸ਼ਨ ਪ੍ਰਹਾਰ 2.0 ਦੇ ਲਈ ਪੁਲਿਸ ਵੱਲੋਂ ਸਪੈਸ਼ਲਸ ਸਟ੍ਰੈਟਜੀ ਬਣਾਈ ਗਈ ਹੈ। ਸਾਰੇ ਜ਼ਿਲ੍ਹਿਆਂ ‘ਚ ਅਪਰਾਧੀਆਂ ਦੀ ਸੂਚੀ, ਹਾਟ-ਸਪਾਟ ਇਲਾਕੇ, ਅਪਰਾਧੀਆਂ ਦੇ ਕਰੀਬੀ ਤੇ ਮਦਦਗਾਰਾਂ ਦੀ ਲਿਸਟ ਤਿਆਰ ਕੀਤੀ ਗਈ ਹੈ। ਉਸ ਦੇ ਆਧਾਰ ‘ਤੇ ਹੀ ਇਹ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਡੀਜੀਪੀ ਦਾ ਕਹਿਣਾ ਹੈ ਕਿ ਅਪਰਾਧੀਆਂ ਨੂੰ ਗਲੋਰੀਫਾਈ ਨਹੀਂ ਹੋਣ ਦਿੱਤਾ ਜਾਵੇਗਾ।

ਅਪਰਾਧੀਆਂ ਨੇ ਜੋ ਕੰਮ ਕੀਤੇ ਹਨ, ਉਸ ਦੇ ਲਈ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇਗੀ। ਹਾਲਾਂਕਿ, ਜਦੋਂ ਪਹਿਲਾ ਆਪ੍ਰੇਸ਼ਨ ਪ੍ਰਹਾਰ ਚਲਾਇਆ ਗਿਆ ਸੀ, ਉਸ ਸਮੇਂ ਸ਼ਾਤਿਰ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਗਲਤ ਜਾਣਕਾਰੀ ਵਾਲੀਆਂ ਪੋਸਟਾਂ ਪਾ ਕੇ ਇਸ ਆਪ੍ਰੇਸ਼ਨ ਨੂੰ ਨਾਕਾਮ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਆਪ੍ਰੇਸ਼ਨ ਕਾਫ਼ੀ ਕਾਮਯਾਬ ਰਿਹਾ ਸੀ।

ਆਪ੍ਰੇਸ਼ਨ ਪ੍ਰਹਾਰ ਦੇ ਪਹਿਲਾ ਚਰਨ 20 ਜਨਵਰੀ ਨੂੰ ਸ਼ੁਰੂ ਹੋਇਆ ਸੀ। ਇਸ ਦੌਰਾਨ ਕੁੱਲ 12 ਹਜ਼ਾਰ ਤੋਂ ਵੱਧ ਲੋਕਾਂ ‘ਤੇ ਕਾਰਵਾਈ ਕੀਤੀ ਗਈ ਸੀ। ਇਸ ‘ਚ 5, 290 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦਕਿ 2,973 ਪ੍ਰਿਵੈਂਟਿਵ ਡਿਟੈਂਸ਼ਨ ‘ਚ ਲਏ ਗਏ ਸਨ। 5,413 ਲੋਕਾਂ ਨੂੰ ਪੁੱਛ-ਗਿੱਛ ਤੋਂ ਬਾਅਦ ਛੱਡ ਦਿੱਤਾ ਗਿਆ।

Read Latest News and Breaking News at Daily Post TV, Browse for more News

Ad
Ad