ਫਰੀਦਕੋਟ ‘ਚ ਦਰਦਨਾਕ ਹਾਦਸਾ, ਫੌਜੀ ਟਰੱਕ ਹੇਠਾਂ ਆ ਕੇ ਦੋ ਵਿਦਿਆਰਥੀਆਂ ਦੀ ਮੌਤ, ਪਿੰਡ ‘ਚ ਸੋਗ ਦੀ ਲਹਿਰ

Faridkot road accident; ਫਰੀਦਕੋਟ ਸਾਦਿਕ ਰੋਡ ‘ਤੇ ਦੇਰ ਸ਼ਾਮ ਕਰੀਬ ਸਾਢੇ ਅੱਠ ਵਜੇ ਦਰਦਨਾਕ ਹਾਦਸੇ ਦੌਰਾਨ ਦੋ ਨੌਜਵਾਨ ਬੱਚਿਆਂ ਦੀ ਜਾਨ ਚਲੀ ਗਈ। ਟਿਊਸ਼ਨ ਪੜ੍ਹ ਕੇ ਬਾਈਕ ‘ਤੇ ਘਰ ਵਾਪਿਸ ਪਰਤ ਰਹੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਫੌਜੀ ਟਰੱਕ ਨੇ ਟੱਕਰ ਮਾਰ ਦਿੱਤੀ। ਪੁਲਿਸ ਨੇ ਫੌਜੀ ਟਰੱਕ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਅਗਲੇਰੀ ਜਾਂਚ […]
Jaspreet Singh
By : Updated On: 17 Feb 2026 15:29:PM
ਫਰੀਦਕੋਟ ‘ਚ ਦਰਦਨਾਕ ਹਾਦਸਾ, ਫੌਜੀ ਟਰੱਕ ਹੇਠਾਂ ਆ ਕੇ ਦੋ ਵਿਦਿਆਰਥੀਆਂ ਦੀ ਮੌਤ, ਪਿੰਡ ‘ਚ ਸੋਗ ਦੀ ਲਹਿਰ

Faridkot road accident; ਫਰੀਦਕੋਟ ਸਾਦਿਕ ਰੋਡ ‘ਤੇ ਦੇਰ ਸ਼ਾਮ ਕਰੀਬ ਸਾਢੇ ਅੱਠ ਵਜੇ ਦਰਦਨਾਕ ਹਾਦਸੇ ਦੌਰਾਨ ਦੋ ਨੌਜਵਾਨ ਬੱਚਿਆਂ ਦੀ ਜਾਨ ਚਲੀ ਗਈ। ਟਿਊਸ਼ਨ ਪੜ੍ਹ ਕੇ ਬਾਈਕ ‘ਤੇ ਘਰ ਵਾਪਿਸ ਪਰਤ ਰਹੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਫੌਜੀ ਟਰੱਕ ਨੇ ਟੱਕਰ ਮਾਰ ਦਿੱਤੀ। ਪੁਲਿਸ ਨੇ ਫੌਜੀ ਟਰੱਕ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਮੁਤਾਬਕ ਫਰੀਦਕੋਟ ਦੇ ਪਿੰਡ ਝੋਟੀ ਵਾਲਾ ਦੇ ਰਹਿਣ ਵਾਲੇ ਦੋ ਨੌਜਵਾਨ ਜੋ 12ਵੀਂ ਦੀ ਪੜਾਈ ਕਰ ਰਹੇ ਸਨ, ਦੇਰ ਸ਼ਾਮ ਫਰੀਦਕੋਟ ਤੋਂ ਟਿਊਸ਼ਨ ਪੜ੍ਹ ਕੇ ਬਾਇਕ ‘ਤੇ ਵਾਪਿਸ ਆਪਣੇ ਪਿੰਡ ਜਾ ਰਹੇ ਸਨ। ਜਦੋ ਉਹ ਫਰੀਦਕੋਟ ਸਾਦਿਕ ਰੋਡ ‘ਤੇ ਛਾਉਣੀ ਕੋਲ ਪਹੁੰਚੇ ਤਾਂ ਸਾਹਮਣੇ ਵਾਲੇ ਪਾਸੇ ਤੋਂ ਆ ਰਿਹਾ ਇੱਕ ਫੌਜੀ ਟਰੱਕ ਜੋ ਅਚਾਨਕ ਛਾਉਣੀ ਦੇ ਗੇਟ ਵੱਲ ਮੁੜ ਗਿਆ, ਜਿਸ ਕਾਰਨ ਦੋਨਾਂ ਨੌਜਵਾਨਾਂ ਦੀ ਬਾਇਕ ਫੌਜੀ ਟਰੱਕ ਦੀ ਚਪੇਟ ਵਿੱਚ ਆ ਗਈ।

ਜਿਸ ਕਾਰਨ ਦੋਨੋ ਬੱਚੇ ਟਰੱਕ ਹੇਠ ਕੁਚਲੇ ਗਏ ਅਤੇ ਦੋਨਾਂ ਨੌਜਵਾਨਾਂ ਦੀ ਮੌਤ ਹੋ ਗਈ। ਦੋਨਾਂ ਬੱਚਿਆਂ ਦੀ ਪਹਿਚਾਣ ਹਰਸਾਂਝ ਸਿੰਘ ਅਤੇ ਧੀਰਜ਼ ਵੱਜੋਂ ਹੋਈ ਹੈ ਜੋ ਪਿੰਡ ਝੋਟਿਵਾਲਾ ਦੇ ਰਹਿਣ ਵਾਲੇ ਸਨ। ਫਿਲਹਾਲ ਪੁਲਿਸ ਵੱਲੋਂ ਦੋਨਾਂ ਬੱਚਿਆਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਫੌਜੀ ਟਰੱਕ ਨੂੰ ਵੀ ਕਬਜ਼ੇ ਚ ਲੈੱਕੇ ਅਗਲੀ ਕਾਰਵਾਈ ਆਰੰਭ ਕੀਤੀ ਗਈ ਹੈ। ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

ਇਸ ਮੌਕੇ ਪਿੰਡ ਦੇ ਸਰਪੰਚ ਪਰਮਜੀਤ ਸਿੰਘ ਨੇ ਦੱਸਿਆ ਕਿ ਪਰਿਵਾਰ ਦੇ ਦੋਨੋਂ ਬੱਚੇ ਇਕੱਲੇ-ਇਕੱਲੇ ਸਨ ਜੋ ਕਿ ਫਰੀਦਕੋਟ ਤੋਂ ਟਿਊਸ਼ਨ ਪੜ੍ਹ ਕੇ ਵਾਪਸ ਪਿੰਡ ਜਾ ਰਹੇ ਸਨ। ਉਹਨਾਂ ਦੱਸਿਆ ਕਿ ਮਿਲਟਰੀ ਟਰੱਕ ਵਾਲੇ ਦੀ ਪੂਰੀ ਗਲਤੀ ਹੈ ਕਿਉਂਕਿ ਉਸਨੇ ਟਰੱਕ ਮੋੜਨ ਤੋਂ ਪਹਿਲਾਂ ਸਾਹਮਣੇ ਨਹੀਂ ਦੇਖਿਆ ਜਿਸ ਦੇ ਕਾਰਨ ਇਹ ਹਾਦਸਾ ਵਾਪਰਿਆ। ਉਹਨਾਂ ਕਿਹਾ ਕਿ ਪਰਿਵਾਰ ਇਸ ਵਕਤ ਬਹੁਤ ਜਿਆਦਾ ਸਦਮੇ ਵਿੱਚ ਹੈ ਕਿਉਂਕਿ ਉਹਨਾਂ ਦੇ ਦੋਹਾਂ ਘਰਾਂ ਦੇ ਇਕੱਲੇ ਕੱਲੇ ਬੱਚੇ ਸਨ, ਜਿੰਨਾਂ ਦੀ ਅੱਜ ਮੌਤ ਹੋ ਚੁੱਕੀ ਹੈ।

Read Latest News and Breaking News at Daily Post TV, Browse for more News

Ad
Ad