Pahalgam Terrorist Attack, Protest in London: ਪਹਿਲਗਾਮ ਹਮਲੇ ਮਗਰੋਂ ਲੰਦਨ ‘ਚ ਪਾਕਿ ਅੰਬੈਸੀ ਦੇ ਬਾਹਰ ਭਾਰਤੀਆਂ ਨੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪਾਕਿਸਤਾਨੀ ਅਧਿਕਾਰੀ ਨੇ ਕੈਪਟਨ ਅਭਿਨੰਦਨ ਦੀ ਤਸਵੀਰ ਦਿਖਾ ਕੇ ਗਲਾ ਕੱਟਣ ਦਾ ਇਸ਼ਾਰਾ ਕੀਤਾ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
London Pakistan High Commission: ਪਹਿਲਗਾਮ ਅੱਤਵਾਦੀ ਹਮਲਾ ਤੋਂ ਬਾਅਦ ਸਾਰੇ ਦੇਸ਼ ‘ਚ ਗੁੱਸਾ ਹੈ। ਹਰ ਪਾਸੇ ਇਸ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਹੁਣ ਲੰਦਨ ‘ਚ ਵੀ ਭਾਰਤੀਆਂਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਲੰਡਨ ਵਿਚ ਪਾਕਿਸਤਾਨੀ ਹਾਈ ਕਮਿਸ਼ਨ ਦੇ ਬਾਹਰ ਪਹਿਲਗਾਮ ‘ਚ 26 ਲੋਕਾਂ ਦੇ ਕਤਲ ਦੇ ਵਿਰੁੱਧ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਇਸ ਦੌਰਾਨ, ਇੱਕ ਪਾਕਿਸਤਾਨੀ ਅਧਿਕਾਰੀ ਨੇ ਬੇਸ਼ਰਮੀ ਦੀਆਂਂ ਸਾਰੀਆਂਂ ਹੱਦਾਂ ਪਾਰ ਕਰ ਦਿੱਤੀਆਂ।
ਪਾਕਿਸਤਾਨੀ ਅਧਿਕਾਰੀ ਨੇ ਇਸ਼ਾਰਿਆਂ ‘ਚ ਗਲਾਂ ਵੱਡਣ ਦੀ ਧਮਕੀ ਦਿੱਤੀ। ਇੰਨਾ ਹੀ ਨਹੀਂ ਉਸ ਨੇ ਹੱਥ ‘ਚ ਭਾਰਤੀ ਕੈਪਟਨ ਅਭਿਨੰਦਨ ਦੀ ਤਸਵੀਰ ਫੜੀ ਹੋਈ ਸੀ, ਜਿਸ ਨੂੰ ਉਹ ਵਾਰ-ਵਾਰ ਦਿਖਾ ਰਿਹਾ ਸੀ। ਅਧਿਕਾਰੀ ਦੀ ਇਹ ਸ਼ਰਮਨਾਕ ਹਰਕਤ ਨੂੰ ਉੱਥੇ ਮੌਜੂਦ ਕਿਸੇ ਸਖ਼ਸ਼ ਨੇ ਕੈਮਰੇ ‘ਚ ਕੈਦ ਕਰ ਲਿਆ। ਜਿਸ ਦੀ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ।
ਲੰਡਨ ਵਿਚ ਪਾਕਿਸਤਾਨੀ ਅਧਿਕਾਰੀ ਦਾ ਸ਼ਰਮਨਾਕ ਇਸ਼ਾਰਾ
ਲੰਡਨ ਵਿਚ, ਭਾਰਤੀ ਲੋਕ ਪਾਕਿਸਤਾਨੀ ਅੰਬੈਸੀ ਦੇ ਬਾਹਰ ਪਹਿਲਗਾਮ ਹਮਲੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਸੀ, ਤਾਂ ਕਰਨਲ ਤੈਮੂਰ ਰਾਹਤ, ਜੋ ਕਿ ਬ੍ਰਿਟੇਨ ‘ਚ ਪਾਕਿਸਤਾਨ ਦਾ ਮਿਲਟ੍ਰੀ ਅਟੈਸ਼ੇ ਹੈ ਨੇ ਅੰਬੈਸੀ ਦੀ ਬਾਲਕਨੀ ‘ਚ ਆਕੇ ਭਾਰਤੀਆਂ ਨੂੰ ਕੈਪਟਨ ਦੀ ਫੋਟੋ ਦਿਖਾਈ ਅਤੇ ਗਲਾ ਵੱਡਣ ਦਾ ਇਸ਼ਾਰਾ ਕੀਤਾ।
ਦੱਸ ਦਈਏ ਕਿ ਵੱਡੀ ਗਿਣਤੀ ਵਿਚ ਭਾਰਤੀ ਲੰਡਨ ਵਿਚ ਪਾਕਿਸਤਾਨੀ ਦੂਤਾਵਾਸ ਦੇ ਬਾਹਰ ਇਕੱਠੇ ਹੋਏ ਅਤੇ ਉਨ੍ਹਾਂ ਦੇ ਹੱਥਾਂ ‘ਚ ਤਖ਼ਤੀਆਂ ਅਤੇ ਝੰਡੇ ਫੜੇ ਹੋਏ ਸੀ। ਇਸ ਦੇ ਨਾਲ, ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਪੀੜਤਾਂ ਲਈ ਨਿਆਂ ਦੀ ਮੰਗ ਕਰ ਰਹੇ ਸੀ।
ਤੈਮੂਰ ਵਲੋਂ ਕੀਤੀਆਂ ਇਹ ਹਰਕਤਾਂ ਦੱਸਦੀਆਂ ਹਨ ਕਿ ਪਾਕਿਸਤਾਨ ਅੱਤਵਾਦ ਦਾ ਮਜ਼ਬੂਤ ਸਮਰਥਕ ਹੈ।