Pakistani Army’s provocation near LoC in Rajouri ;- ਰਾਜੌਰੀ ‘ਚ ਨਿਯੰਤਰਣ ਰੇਖਾ ਦੇ ਕੋਲ ਪਾਕਿਸਤਾਨੀ ਸੈਨਿਕਾਂ ਨੇ ਕੱਲ ਭਾਰਤੀ ਜਵਾਨਾਂ ‘ਤੇ ਗੋਲੀਆਂ ਚਲਾਈਆਂ। ਦੇਸ਼ ਦੇ ਜਵਾਨ ਕੇਰੀ ਸੈਕਟਰ ‘ਚ ਗਸ਼ਤ ਕਰ ਰਹੇ ਸਨ, ਜਦੋਂ ਅਚਾਨਕ ਪਾਕਿਸਤਾਨੀ ਫੌਜ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਅਤੇ ਇੱਕ ਵਾਰ ਫਿਰ ਸੀਜ਼ਫਾਇਰ ਦੀ ਉਲੰਘਣਾ ਕੀਤੀ। ਹਾਲਾਂਕਿ, ਹੁਣ ਤਕ ਕਿਸੇ ਦੇ ਜਖ਼ਮੀ ਹੋਣ ਜਾਂ ਜਾਨੀ ਨੁਕਸਾਨ ਦੀ ਕੋਈ ਖ਼ਬਰ ਸਾਹਮਣੇ ਨਹੀਂ ਆਈ ਹੈ।
ਭਾਰਤੀ ਜਵਾਨਾਂ ਵੱਲੋਂ ਵੀ ਜਵਾਬੀ ਕਾਰਵਾਈ
ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਸ਼ਨੀਵਾਰ ਨੂੰ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ‘ਚ ਨਿਯੰਤਰਣ ਰੇਖਾ (LoC) ਪਾਰ ਇੱਕ ਜੰਗਲ ‘ਚ ਗਸ਼ਤ ਕਰ ਰਹੇ ਜਵਾਨਾਂ ‘ਤੇ ਪਾਕਿਸਤਾਨ ਵੱਲੋਂ ਗੋਲੀਬਾਰੀ ਕੀਤੀ ਗਈ। ਇਸ ‘ਤੇ ਭਾਰਤੀ ਜਵਾਨਾਂ ਨੇ ਵੀ ਤੁਰੰਤ ਜਵਾਬੀ ਕਾਰਵਾਈ ਕੀਤੀ। ਅਧਿਕਾਰੀਆਂ ਮੁਤਾਬਕ, ਇਸ ਗੋਲੀਬਾਰੀ ਦੌਰਾਨ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ, ਪਰ ਹਾਲਾਤ ‘ਤੇ ਪੂਰੀ ਤਰ੍ਹਾਂ ਨਿਗਰਾਨੀ ਰੱਖਣ ਲਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਘੁਸਪੈਠ ਦੀ ਕੋਸ਼ਿਸ਼
ਅਧਿਕਾਰੀਆਂ ਮੁਤਾਬਕ, ਭਾਰਤੀ ਜਵਾਨ ਕੇਰੀ ਸੈਕਟਰ ਦੇ ਇੱਕ ਸਰਹੱਦੀ ਪਿੰਡ ‘ਚ ਗਸ਼ਤ ਕਰ ਰਹੇ ਸਨ, ਜਦੋਂ ਸਰਹੱਦ ਪਾਰ ਇੱਕ ਜੰਗਲ ‘ਚ ਛੁਪੇ ਸ਼ੱਕੀ ਆਤੰਕਵਾਦੀਆਂ ਨੇ ਕੁਝ ਗੋਲੀਆਂ ਚਲਾਈਆਂ। ਇਹ ਘੁਸਪੈਠ ਦੀ ਫ਼ਿਰਾਕ ‘ਚ ਨਜ਼ਰ ਆ ਰਹੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਭਾਰਤੀ ਫੌਜ ਨੇ ਵੀ ਤੁਰੰਤ ਜਵਾਬੀ ਕਾਰਵਾਈ ਕਰਦੇ ਹੋਏ ਕੁਝ ਰਾਊਂਡ ਗੋਲਾਬਾਰੀ ਕੀਤੀ। ਇਸ ਤੋਂ ਬਾਅਦ ਖੇਤਰ ਵਿੱਚ ਸਖ਼ਤ ਨਿਗਰਾਨੀ ਰੱਖਣ ਲਈ ਘੁਸਪੈਠ-ਰੋਧੀ ਗ੍ਰਿਡ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ।
read also ;- Mahakumbh ‘ਚ ਫਿਰ ਲੱਗੀ ਅੱਗ, ਦੂਰੋਂ ਦਿਖਾਈ ਦਿੱਤੇ ਧੂੰਏਂ ਦੇ ਗੁਬਾਰ