Pakistan Groom flying Note: ਸਸਤੀ ਸ਼ੋਹਰਤ ਹਾਸਿਲ ਕਰਨ ਲਈ ਬੰਦਾ ਕੀ ਨਹੀਂ ਕਰਦਾ? ਕਦੇ ਕੋਈ ਜੇਸੀਬੀ ’ਤੇ ਬੈਠ ਕੇ ਵਿਆਹ ਦੇ ਮੰਡਪ ‘ਚ ਆਉਂਦਾ ਹੈ। ਕਈ ਵਾਰ ਦੁਲਹਨ ਦੀ ਗੱਡੀ ਨੂੰ ਚਿਪਸ-ਕੁਰਕੁਰੇ ਦੇ ਪੈਕਟਾਂ ਨਾਲ ਸਜਾਇਆ ਜਾਂਦਾ ਹੈ। ਲਾਈਮਲਾਈਟ ‘ਚ ਆਉਣ ਲਈ ਲੋਕ ਅਜਿਹੇ ਅਜੀਬੋ-ਗਰੀਬ ਕੰਮ ਕਰਦੇ ਰਹਿੰਦੇ ਹਨ। ਉਨ੍ਹਾਂ ਦੇ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੇ ਹਨ।
ਇਸੇ ਤਰ੍ਹਾਂ ਦਾ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ‘ਚ ਇੱਕ ਪਿਤਾ ਨੇ ਆਪਣੇ ਪੁੱਤਰ ਦੇ ਵਿਆਹ ਲਈ ਇੱਕ ਜਹਾਜ਼ ਕਿਰਾਏ ‘ਤੇ ਲਿਆ। ਇਸ ਤੋਂ ਬਾਅਦ ਅਸਮਾਨ ‘ਚ ਉੱਡਦੇ ਇਸ ਜਹਾਜ਼ ਤੋਂ ਲਾੜੀ ਦੇ ਘਰ ‘ਤੇ ਲੱਖਾਂ ਰੁਪਏ ਦੀ ਵਰਖਾ ਕੀਤੀ ਗਈ। ਦਿਲਚਸਪ ਗੱਲ ਇਹ ਹੈ ਕਿ ਇਹ ਮਾਮਲਾ ਭਾਰਤ ਦਾ ਨਹੀਂ ਸਗੋਂ ਪਾਕਿਸਤਾਨ ਦਾ ਹੈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਦੇਖਿਆ ਜਾ ਰਿਹਾ ਹੈ। ਜਿਸ ‘ਤੇ ਲੋਕਾਂ ਵੱਲੋਂ ਵੱਖ-ਵੱਖ ਪ੍ਰਤੀਕਿਰਿਆਵਾਂ ਮਿਲ ਰਹੀਆਂ ਹਨ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਹਵਾਈ ਜਹਾਜ਼ ਲਾੜੀ ਦੇ ਘਰ ਲੱਖਾਂ ਰੁਪਏ ਦੀ ਨਕਦੀ ਦੀ ਵਰਖਾ ਕਰ ਰਿਹਾ ਹੈ। ਇਸ ਘਟਨਾ ਨੇ ਇੰਟਰਨੈੱਟ ਨੂੰ ਹੈਰਾਨ ਕਰਕੇ ਰੱਖ ਦਿੱਤਾ। ਕਈਆਂ ਨੇ ਦੌਲਤ ਦੇ ਬੇਮਿਸਾਲ ਪ੍ਰਦਰਸ਼ਨ ਦੀ ਆਲੋਚਨਾ ਕੀਤੀ, ਜਦੋਂ ਕਿ ਦੂਜਿਆਂ ਨੇ ਇਸ ਦੀ ਸ਼ਲਾਘਾ ਕੀਤੀ। ਸੋਸ਼ਲ ਮੀਡੀਆ ਐਕਸ ‘ਤੇ ਇੱਕ ਯੂਜ਼ਰ ਨੇ ਮਜ਼ਾਕ ਵਿਚ ਕਿਹਾ, ”ਲਾੜੇ ਦੇ ਪਿਤਾ ਨੇ ਆਪਣੇ ਬੇਟੇ ਦੇ ਵਿਆਹ ਲਈ ਜਹਾਜ਼ ਕਿਰਾਏ ‘ਤੇ ਲਿਆ ਤੇ ਲਾੜੀ ਦੇ ਘਰ ਲੱਖਾਂ ਰੁਪਏ ਬਰਸਾਏ। ਹੁਣ ਲੱਗਦਾ ਹੈ ਕਿ ਲਾੜਾ ਸਾਰੀ ਉਮਰ ਆਪਣੇ ਪਿਤਾ ਦਾ ਕਰਜ਼ ਮੋੜਦਾ ਰਹੇਗਾ।
ਇਹ ਮਾਮਲਾ ਪਾਕਿਸਤਾਨ ਦੇ ਸਿੰਧ ਸੂਬੇ ਦੇ ਹੈਦਰਾਬਾਦ ਸ਼ਹਿਰ ਦਾ ਹੈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਸ਼ੇਅਰ ਕਰਦੇ ਹੋਏ ਯੂਜ਼ਰ ਨੇ ਕੈਪਸ਼ਨ ‘ਚ ਲਿਖਿਆ- “ਲਾੜੀ ਦੇ ਪਿਤਾ ਦੀ ਫ਼ਰਮਾਈਸ਼… ਲਾੜੇ ਦੇ ਪਿਤਾ ਨੇ ਆਪਣੇ ਬੇਟੇ ਦੇ ਵਿਆਹ ਲਈ ਇੱਕ ਜਹਾਜ਼ ਕਿਰਾਏ ‘ਤੇ ਲਿਆ ਅਤੇ ਲਾੜੀ ਦੇ ਘਰ ‘ਤੇ ਲੱਖਾਂ ਰੁਪਏ ਖਰਚ ਕੀਤੇ।” ਇੱਥੇ ਦੇਖੋ ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ-