Patiala Crime ; ਪਟਿਆਲਾ ‘ਚ ਪੰਜਵੀਂ ਕਲਾਸ ਦੀ ਬੱਚੀ ਨਾਲ Rape

12 ਸਾਲਾ ਬੱਚੀ ਨਾਲ ਬਲਾਤਕਾਰ, ਗਰਭਵਤੀ ਹੋਣ ਤੋਂ ਬਾਅਦ ਪਰਿਵਾਰ ਹੈਰਾਨ, ਆਟੋ ਚਾਲਕ ਗ੍ਰਿਫਤਾਰ Patiala Crime ; 12 ਸਾਲ ਦੀ ਬੱਚੀ ਨੂੰ ਆਟੋ ‘ਚ ਸਕੂਲ ਲਿਜਾਣ ਵਾਲੇ ਆਟੋ ਚਾਲਕ ਨੇ ਬਲਾਤਕਾਰ ਦਾ ਸ਼ਿਕਾਰ ਬਣਾਇਆ ਅਤੇ ਜਦੋਂ ਬੱਚੀ ਨੇ ਡਰ ਦੇ ਮਾਰੇ ਗੱਲ ਛੁਪਾ ਲਈ ਤਾਂ ਉਹ ਗਰਭਵਤੀ ਹੋ ਗਈ। ਜਦੋਂ ਪਰਿਵਾਰ ਨੂੰ ਇਸ ਗੱਲ ਦਾ […]
ਮਨਵੀਰ ਰੰਧਾਵਾ
By : Updated On: 31 Mar 2025 10:21:AM
Patiala Crime ; ਪਟਿਆਲਾ ‘ਚ ਪੰਜਵੀਂ ਕਲਾਸ ਦੀ ਬੱਚੀ ਨਾਲ Rape

12 ਸਾਲਾ ਬੱਚੀ ਨਾਲ ਬਲਾਤਕਾਰ, ਗਰਭਵਤੀ ਹੋਣ ਤੋਂ ਬਾਅਦ ਪਰਿਵਾਰ ਹੈਰਾਨ, ਆਟੋ ਚਾਲਕ ਗ੍ਰਿਫਤਾਰ

Patiala Crime ; 12 ਸਾਲ ਦੀ ਬੱਚੀ ਨੂੰ ਆਟੋ ‘ਚ ਸਕੂਲ ਲਿਜਾਣ ਵਾਲੇ ਆਟੋ ਚਾਲਕ ਨੇ ਬਲਾਤਕਾਰ ਦਾ ਸ਼ਿਕਾਰ ਬਣਾਇਆ ਅਤੇ ਜਦੋਂ ਬੱਚੀ ਨੇ ਡਰ ਦੇ ਮਾਰੇ ਗੱਲ ਛੁਪਾ ਲਈ ਤਾਂ ਉਹ ਗਰਭਵਤੀ ਹੋ ਗਈ। ਜਦੋਂ ਪਰਿਵਾਰ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਪਰਿਵਾਰ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਅਤੇ ਥਾਣਾ ਬਖਸ਼ੀਵਾਲਾ ਪੁਲਸ ਨੇ ਇਸ ਮਾਮਲੇ ‘ਚ ਸ਼ੁਭਮ ਕਨੌਜੀਆ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ।

ਇਸ ਸਬੰਧੀ ਥਾਣਾ ਬਖਸ਼ੀਵਾਲਾ ਦੇ ਐਸ.ਐਚ.ਓ. ਸਬ-ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਪੀੜਤ ਲੜਕੀ ਦੀ ਉਮਰ ਸਿਰਫ 12 ਸਾਲ ਹੈ ਅਤੇ ਉਹ ਸ਼ੁਭਮ ਕਨੌਜੀਆ ਨਾਲ ਆਟੋ ‘ਚ ਸਕੂਲ ਜਾਂਦੀ ਸੀ, ਫਿਰ 7 ਅਗਸਤ 2024 ਨੂੰ ਉਹ ਲੜਕੀ ਨੂੰ ਆਟੋ ‘ਚ ਬੈਠ ਕੇ ਖਾਲਸਾ ਨਗਰ, ਪਟਿਆਲਾ ਨੇੜੇ ਸੁੰਨਸਾਨ ਪਲਾਟ ‘ਚ ਲੈ ਗਿਆ, ਜਿੱਥੇ ਉਸ ਨੇ ਉਸ ਨਾਲ ਬਲਾਤਕਾਰ ਕੀਤਾ ਅਤੇ ਲੜਕੀ ਗਰਭਵਤੀ ਹੋ ਗਈ।

ਉਨ੍ਹਾਂ ਦੱਸਿਆ ਕਿ ਪੁਲੀਸ ਨੇ ਇਸ ਮਾਮਲੇ ਵਿੱਚ ਕੇਸ ਦਰਜ ਕਰਕੇ ਸ਼ੁਭਮ ਕਨੌਜੀਆ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਉਸ ਦਾ ਪੁਲਿਸ ਰਿਮਾਂਡ ਲੈ ਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

Read Latest News and Breaking News at Daily Post TV, Browse for more News

Ad
Ad