PBKS vs KKR Highlights: ਪੰਜਾਬ ਕਿੰਗਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਸਭ ਤੋਂ ਘੱਟ ਸਕੋਰ ਵਾਲੇ ਮੈਚ ਵਿੱਚ 16 ਦੌੜਾਂ ਨਾਲ ਹਰਾਇਆ। 111 ਦੌੜਾਂ ਬਣਾਉਣ ਤੋਂ ਬਾਅਦ ਵੀ ਪੰਜਾਬ ਜਿੱਤ ਗਿਆ।
PBKS vs KKR Highlights IPL 2025 Match 31: ਪੰਜਾਬ ਕਿੰਗਜ਼ ਨੇ IPL ਇਤਿਹਾਸ ਦੇ ਸਭ ਤੋਂ ਘੱਟ ਸਕੋਰ ਡਿਫੈਂਡ ਕੀਤਾ। ਪੰਜਾਬ ਨੇ ਮੰਗਲਵਾਰ ਨੂੰ ਮੁੱਲਾਂਪੁਰ ਦੇ ਮਹਾਰਾਜਾ ਯਾਦਵਿੰਦਰਾ ਸਿੰਘ ਸਟੇਡੀਅਮ ਵਿੱਚ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਸਿਰਫ਼ 111 ਦੌੜਾਂ ਹੀ ਬਣਾ ਸਕੀ। ਜਵਾਬ ਵਿੱਚ, ਕੇਕੇਆਰ 95 ਦੌੜਾਂ ‘ਤੇ ਆਲ ਆਊਟ ਹੋ ਗਈ।
ਪੰਜਾਬ ਵੱਲੋਂ ਯੁਜਵੇਂਦਰ ਚਾਹਲ ਨੇ 4 ਵਿਕਟਾਂ ਲੈ ਕੇ ਮੈਚ ਦਾ ਪਾਸਾ ਪਲਟ ਦਿੱਤਾ। ਮਾਰਕੋ ਜੈਨਸਨ ਨੇ 3 ਵਿਕਟਾਂ ਲਈਆਂ। ਪ੍ਰਭਸਿਮਰਨ ਸਿੰਘ ਨੇ 30 ਅਤੇ ਪ੍ਰਿਅੰਸ਼ ਆਰੀਆ ਨੇ 22 ਦੌੜਾਂ ਬਣਾਈਆਂ। ਕੋਲਕਾਤਾ ਵੱਲੋਂ ਹਰਸ਼ਿਤ ਰਾਣਾ ਨੇ 3 ਵਿਕਟਾਂ ਲਈਆਂ। ਵਰੁਣ ਚੱਕਰਵਰਤੀ ਅਤੇ ਸੁਨੀਲ ਨਾਰਾਇਣ ਨੇ 2-2 ਵਿਕਟਾਂ ਲਈਆਂ।
ਪੰਜਾਬ ਨੇ ਸਭ ਤੋਂ ਘੱਟ ਸਕੋਰ ਕੀਤਾ ਡਿਫੈਂਡ
ਪੰਜਾਬ ਨੇ 111 ਦੌੜਾਂ ਦਾ ਬਚਾਅ ਕੀਤਾ, ਜੋ ਕਿ ਆਈਪੀਐਲ ਵਿੱਚ ਕਿਸੇ ਟੀਮ ਵਲੋਂ ਰੱਖਿਆ ਗਿਆ ਸਭ ਤੋਂ ਘੱਟ ਸਕੋਰ ਹੈ। ਉਨ੍ਹਾਂ ਤੋਂ ਪਹਿਲਾਂ, 2009 ਵਿੱਚ, ਚੇਨਈ ਸੁਪਰ ਕਿੰਗਜ਼ ਨੇ ਪੰਜਾਬ ਕਿੰਗਜ਼ ਵਿਰੁੱਧ 116 ਦੌੜਾਂ ਦਾ ਬਚਾਅ ਕੀਤਾ ਸੀ। ਉਦੋਂ ਪੰਜਾਬ ਸਿਰਫ਼ 92 ਦੌੜਾਂ ਹੀ ਬਣਾ ਸਕਿਆ।
7 ਦੌੜਾਂ ਦੇ ਅੰਦਰ-ਅੰਦਰ ਡਿੱਗੀਆਂ 5 ਵਿਕਟਾਂ
ਦੋਵੇਂ ਸ਼ੁਰੂਆਤੀ ਬੱਲੇਬਾਜ਼ 7 ਦੌੜਾਂ ਦੇ ਸਕੋਰ ‘ਤੇ ਆਊਟ ਹੋ ਗਏ। ਕੁਇੰਟਨ ਡੀ ਕੌਕ 2 ਦੌੜਾਂ ਬਣਾ ਕੇ ਆਊਟ ਹੋ ਗਏ ਅਤੇ ਸੁਨੀਲ ਨਾਰਾਇਣ ਸਿਰਫ਼ 5 ਦੌੜਾਂ ਬਣਾ ਕੇ ਆਊਟ ਹੋ ਗਏ। 112 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਕੇਕੇਆਰ ਨੇ ਇੱਕ ਸਮੇਂ 3 ਵਿਕਟਾਂ ਦੇ ਨੁਕਸਾਨ ‘ਤੇ 72 ਦੌੜਾਂ ਬਣਾਈਆਂ।
ਇਸ ਤੋਂ ਬਾਅਦ, ਅੰਗਕ੍ਰਿਸ਼ ਰਘੂਵੰਸ਼ੀ ਦੇ ਆਊਟ ਹੋਣ ਨਾਲ ਸ਼ੁਰੂ ਹੋਇਆ ਸਿਲਸਿਲਾ ਰੁਕਿਆ ਨਹੀਂ ਅਤੇ ਕੋਲਕਾਤਾ ਦੀ ਟੀਮ ਨੇ ਸਿਰਫ਼ 7 ਦੌੜਾਂ ਦੇ ਅੰਦਰ 5 ਵਿਕਟਾਂ ਗੁਆ ਦਿੱਤੀਆਂ। ਇਸ ਘੱਟ ਸਕੋਰ ਵਾਲੇ ਮੈਚ ਵਿੱਚ, ਅੰਗਕ੍ਰਿਸ਼ ਰਘੁਵੰਸ਼ੀ ਅਤੇ ਕਪਤਾਨ ਅਜਿੰਕਿਆ ਰਹਾਣੇ ਨੇ 55 ਦੌੜਾਂ ਦੀ ਸਾਂਝੇਦਾਰੀ ਕਰਕੇ ਕੇਕੇਆਰ ਦੀ ਜਿੱਤ ਦੀਆਂ ਸੰਭਾਵਨਾਵਾਂ ਵਧਾਈਆਂ। ਰਘੂਵੰਸ਼ੀ ਮੈਚ ਵਿੱਚ ਕੋਲਕਾਤਾ ਲਈ ਸਭ ਤੋਂ ਵੱਧ 37 ਦੌੜਾਂ ਬਣਾਉਣ ਵਾਲੇ ਖਿਡਾਰੀ ਰਹੇ। ਦੂਜੇ ਪਾਸੇ, ਰਹਾਣੇ ਨੇ 17 ਦੌੜਾਂ ਬਣਾਈਆਂ।