ਲੁਧਿਆਣਾ ‘ਚ ਮ੍ਰਿਤਕਾਂ ਦੇ ਨਾਂ ‘ਤੇ ਪੈਨਸ਼ਨ ਘਪਲਾ: 18,088 ਕੇਸ ਬੇਨਕਾਬ, 7 ਕਰੋੜ ਰਿਕਵਰ

Ludhiana pension scam; ਸਮਾਜ ਭਲਾਈ, ਔਰਤਾਂ ਅਤੇ ਬਾਲ ਵਿਕਾਸ ਵਿਭਾਗ ਵਿੱਚ ਲੁਧਿਆਣਾ ਜ਼ਿਲ੍ਹੇ ਵਿੱਚ 2020 ਤੋਂ 2025 ਤੱਕ ਦੇ ਪੰਜ ਸਾਲਾਂ ਵਿੱਚ ਫ਼ੌਤ ਹੋ ਚੁੱਕੇ ਵਿਧਵਾ, ਬੁਢਾਪਾ ਅਤੇ ਅੰਗਹੀਣ ਸਮੇਤ ਅਯੋਗ ਲਾਭਪਾਤਰੀਆਂ ਨੂੰ ਜਾਰੀ ਰਹੀਆਂ ਪੈਨਸ਼ਨਾਂ ਦੇ 18,088 ਕੇਸ ਪਛਾਣੇ ਗਏ ਸਨ, ਜਿਨ੍ਹਾਂ ਵਿੱਚ ਕਰੀਬ 7 ਕਰੋੜ ਰੁਪਏ ਦੀ ਰਿਕਵਰੀ ਕੀਤੀ ਜਾ ਚੁੱਕੀ ਹੈ। ਮ੍ਰਿਤਕਾਂ […]
Jaspreet Singh
By : Updated On: 20 Feb 2026 10:30:AM
ਲੁਧਿਆਣਾ ‘ਚ ਮ੍ਰਿਤਕਾਂ ਦੇ ਨਾਂ ‘ਤੇ ਪੈਨਸ਼ਨ ਘਪਲਾ: 18,088 ਕੇਸ ਬੇਨਕਾਬ, 7 ਕਰੋੜ ਰਿਕਵਰ

Ludhiana pension scam; ਸਮਾਜ ਭਲਾਈ, ਔਰਤਾਂ ਅਤੇ ਬਾਲ ਵਿਕਾਸ ਵਿਭਾਗ ਵਿੱਚ ਲੁਧਿਆਣਾ ਜ਼ਿਲ੍ਹੇ ਵਿੱਚ 2020 ਤੋਂ 2025 ਤੱਕ ਦੇ ਪੰਜ ਸਾਲਾਂ ਵਿੱਚ ਫ਼ੌਤ ਹੋ ਚੁੱਕੇ ਵਿਧਵਾ, ਬੁਢਾਪਾ ਅਤੇ ਅੰਗਹੀਣ ਸਮੇਤ ਅਯੋਗ ਲਾਭਪਾਤਰੀਆਂ ਨੂੰ ਜਾਰੀ ਰਹੀਆਂ ਪੈਨਸ਼ਨਾਂ ਦੇ 18,088 ਕੇਸ ਪਛਾਣੇ ਗਏ ਸਨ, ਜਿਨ੍ਹਾਂ ਵਿੱਚ ਕਰੀਬ 7 ਕਰੋੜ ਰੁਪਏ ਦੀ ਰਿਕਵਰੀ ਕੀਤੀ ਜਾ ਚੁੱਕੀ ਹੈ। ਮ੍ਰਿਤਕਾਂ ਦੀ ਪਛਾਣ ਲਈ ਕੋਈ ਪੁਖ਼ਤਾ ਕਾਰਜ ਪ੍ਰਣਾਲੀ ਦੀ ਘਾਟ ਕਾਰਨ ਮੌਤ ਹੋਣ ਬਾਅਦ ਵੀ ਪੈਨਸ਼ਨਾਂ ਜਾਰੀ ਰਹਿਣ ਸਦਕਾ ਵਿਭਾਗ ਨੂੰ ਕਰੋੜਾਂ ਰੁਪਏ ਦਾ ਚੂਨਾ ਲੱਗਿਆ ਸੀ।

ਆਂਗਣਵਾੜੀ ਵਰਕਰਾਂ ਵੱਲੋਂ ਘਰ-ਘਰ ਜਾ ਕੇ ਕੀਤੇ ਸਰਵੇਖਣ ਅਨੁਸਾਰ ਪਿਛਲੇ ਸਾਲ ਜੁਲਾਈ ਤੱਕ ਇਹ ਰਕਮ ਵਧ ਕੇ 12.20 ਕਰੋੜ ਰੁਪਏ ਤੱਕ ਪਹੁੰਚ ਗਈ ਸੀ। ਬਾਕੀ ਰਹਿੰਦੀ ਰਕਮ ਦੀ ਵਸੂਲੀ ਲਈ ਵਿਭਾਗ ਵੱਲੋਂ ਯਤਨ ਜਾਰੀ ਹਨ। ਕੌਮੀਕ੍ਰਿਤ ਬੈਂਕ ਦੇ ਇਕ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਬਜ਼ੁਰਗ ਦੀ ਮੌਤ ਬਾਅਦ ਵੀ ਪਰਿਵਾਰਕ ਮੈਂਬਰ ਵਿਭਾਗ ਨੂੰ ਸੂਚਿਤ ਕਰਨ ਦੀ ਬਜਾਏ ਏ ਟੀ ਐੱਮ ਰਾਹੀਂ ਪੈਨਸ਼ਨ ਕਢਵਾਉਂਦੇ ਰਹੇ ਅਤੇ ਕਈ ਪੈਨਸ਼ਨ ਖਾਤਿਆਂ ਤੋਂ ਲੋਕਾਂ ਨੇ ਸਕੂਟਰ ਜਾਂ ਮੋਟਰਸਾਈਕਲ ਵੀ ਖ਼ਰੀਦ ਰੱਖੇ ਸਨ ਅਤੇ ਬਜ਼ੁਰਗ ਦੀ ਮੌਤ ਬਾਅਦ ਵੀ ਬੈਂਕ ਲੋਨ ਦੀਆਂ ਕਿਸ਼ਤਾਂ ਮੋੜਦੀ ਰਹੀ।

ਬਲਾਕ ਸੁਧਾਰ ਦੀ ਸੀ ਡੀ ਪੀ ਓ ਰਵਿੰਦਰਪਾਲ ਕੌਰ ਅਨੁਸਾਰ ‘ਸਾਡੇ ਬਜ਼ੁਰਗ, ਸਾਡਾ ਮਾਣ’ ਮੁਹਿੰਮ ਤਹਿਤ ਮ੍ਰਿਤਕ ਲਾਭਪਾਤਰੀਆਂ ਦੀ ਪਛਾਣ ਸੰਭਵ ਹੋਈ ਹੈ ਅਤੇ ਹੁਣ ਅਜਿਹੀਆਂ ਪੈਨਸ਼ਨਾਂ ’ਤੇ ਬਰੇਕ ਲਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬੈਂਕ ਖਾਤਿਆਂ ਤੋਂ ਸਿੱਧੀ ਰਿਕਵਰੀ ਕਰ ਕੇ ਅਤੇ ਰਕਮ ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾਂ ਕਰਵਾਈ ਜਾਂਦੀ ਹੈ।

ਵਿਭਾਗ ਵੱਲੋਂ ਭਵਿੱਖ ਵਿੱਚ ਅਜਿਹੀ ਨਮੋਸ਼ੀ ਅਤੇ ਵਿੱਤੀ ਨੁਕਸਾਨ ਤੋਂ ਬਚਣ ਲਈ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਗਏ ਹਨ। ਸੂਬੇ ਭਰ ਵਿੱਚ ਸਾਲ 2025 ਵਿੱਚ ਰਿਕਵਰੀ ਵਧ ਕੇ 173.91 ਕਰੋੜ ਤੱਕ ਪਹੁੰਚ ਗਈ ਹੈ। ਵਿਭਾਗੀ ਸੂਤਰਾਂ ਅਨੁਸਾਰ ਇਸ ਮਾਮਲੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਜ਼ਿਲ੍ਹਾ ਸੰਗਰੂਰ ਸਭ ਤੋਂ ਅੱਗੇ ਰਿਹਾ ਹੈ ਜਿੱਥੇ 7,888 ਲਾਭਪਾਤਰੀਆਂ ਤੋਂ 21.46 ਕਰੋੜ, ਅੰਮ੍ਰਿਤਸਰ 17,851 ਤੋਂ 10.54 ਕਰੋੜ ਰੁਪਏ, ਬਰਨਾਲਾ 6,770 ਤੋਂ 4.27 ਕਰੋੜ, ਬਠਿੰਡਾ 19,590 ਤੋਂ 3.44 ਕਰੋੜ, ਫ਼ਤਿਹਗੜ੍ਹ ਸਾਹਿਬ 5,984 ਤੋਂ 2.10 ਕਰੋੜ, ਫ਼ਰੀਦਕੋਟ 6,081 ਤੋਂ 3.39 ਕਰੋੜ, ਫ਼ਿਰੋਜ਼ਪੁਰ 7,024 ਤੋਂ 7.00 ਕਰੋੜ, ਗੁਰਦਾਸਪੁਰ 13,799 ਤੋਂ 15.85 ਕਰੋੜ, ਹੁਸ਼ਿਆਰਪੁਰ 12,317 ਤੋਂ 13.34 ਕਰੋੜ, ਜਲੰਧਰ 20,434 ਤੋਂ 4.40 ਕਰੋੜ, ਕਪੂਰਥਲਾ 7,729 ਤੋਂ 4.15 ਕਰੋੜ, ਸ੍ਰੀ ਮੁਕਤਸਰ ਸਾਹਿਬ 11,991 ਤੋਂ 2.41 ਕਰੋੜ, ਮੋਗਾ 10,054 ਤੋਂ 14.42 ਕਰੋੜ, ਮਾਨਸਾ 8,260 ਤੋਂ 2.70 ਕਰੋੜ, ਐੱਸ.ਬੀ.ਐੱਸ. ਨਗਰ (ਨਵਾਂਸ਼ਹਿਰ) 12,204 ਤੋਂ 3.65 ਕਰੋੜ, ਪਠਾਨਕੋਟ 2,918 ਤੋਂ 3.05 ਕਰੋੜ, ਪਟਿਆਲਾ 24,316 ਤੋਂ 10.61 ਕਰੋੜ, ਰੂਪਨਗਰ 4,751 ਤੋਂ 1.15 ਕਰੋੜ, ਐੱਸ ਏ ਐੱਸ ਨਗਰ (ਮੁਹਾਲੀ): 4,808 ਤੋਂ 1.59 ਕਰੋੜ, ਤਰਨਤਾਰਨ: 11,186 ਤੋਂ 10.06 ਕਰੋੜ ਰਿਕਵਰੀ ਕੀਤੀ ਜਾ ਚੁੱਕੀ ਹੈ।

Read Latest News and Breaking News at Daily Post TV, Browse for more News

Ad
Ad