Google Pixel 10: ਕੀ ਤੁਹਾਨੂੰ ਮੋਬਾਈਲ ਖਰੀਦਣ ਸਮੇਂ ਲੱਖਾਂ ਰੁਪਏ ਖਰਚ ਕਰਨ ਦਾ ਹੈ ਸ਼ੌਂਕ ? ਕੀ iPHONE ਦੇ ਮੁਕਾਬਲੇ Google Pixel ਮਾਰਕੀਟ ’ਤੇ ਹੋ ਰਿਹਾ ਹਾਵੀ ?
ਮਨਵੀਰ ਰੰਧਾਵਾ ਦੀ ਰਿਪੋਰਟ
Google Pixel 10 in India: iPHONE ਨਾਲੋਂ ਜ਼ਿਆਦਾ Features ਵਾਲੀ Google Pixel 10 ਸੀਰੀਜ਼ ਹੁਣ ਟੈਕ ਯੂਜ਼ਰਜ਼ ਨੂੰ ਆਪਣਾ ਮੁਰੀਦ ਬਣਾਵੇਗੀ। ਗੂਗਲ ਨੇ ਪਿਛਲੇ ਸਾਲ ਅਗਸਤ ਵਿੱਚ ਆਪਣੇ ਸਾਰੇ ਨਵੇਂ Pixel 9 ਸੀਰੀਜ਼ ਦੇ ਸਮਾਰਟਫੋਨ ਲਾਂਚ ਕੀਤੇ ਪਰ ਇਸ ਵਾਰ ਗੂਗਲ ਰਿਕਾਰਡ ਤੋੜ ਸੇਲ ਕਰੇਗੀ ਇਸ ’ਤੇ ਸਸਪੈਂਸ ਬਰਕਰਾਰ ਹੈ। ਬ੍ਰਾਂਡ ਨੇ Pixel 10 ਸੀਰੀਜ਼ ਦੇ ਜਲਦੀ ਲਾਂਚ ਵੱਲ ਇਸ਼ਾਰਾ ਕੀਤਾ ਹੈ।
ਗੂਗਲ ਨੇ ਇੱਕ ਨਵੇਂ ਸੁਪਰ ਫੈਨਜ਼ ਈਵੈਂਟ ਦਾ ਐਲਾਨ ਕੀਤਾ ਹੈ ਜਿੱਥੇ ਯੂਜ਼ਰਜ਼ ਪ੍ਰੋਡੱਕਟ ਟੀਮ ਨਾਲ ਫੇਸ ਟੂ ਫੇਸ ਗੱਲ ਕਰ ਸਕਣਗੇ। ਜਦੋਂ ਕਿ ਸੁਪਰ ਫੈਨਜ਼ ਨੂੰ ਦਿੱਤੇ ਗਏ invitation ਵਿੱਚ ਆਉਣ ਵਾਲੇ Pixel ਡਿਜ਼ਾਈਨ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਜੇ ਨਵਾਂ Pixel ਪੈਂਟਹਾਊਸ ਇਸ ਸਾਲ ਦਾ ਸਪੈਸ਼ਲ ਪ੍ਰੀ-ਲਾਂਚ ਈਵੈਂਟ ਹੈ, ਤਾਂ Pixel 10 ਸੀਰੀਜ਼ ਦੇ ਉਮੀਦ ਤੋਂ ਪਹਿਲਾਂ ਲਾਂਚ ਹੋਣ ਦੀ ਪੂਰੀ ਉਮੀਦ ਹੈ।
Pixel 10 ’ਚ ਨਵਾਂ ਕੀ ?
ਤਾਜ਼ਾ ਅੱਪਡੇਟਸ ਦੀ ਗੱਲ ਕਰੀਏ ਤਾਂ ਨਵੇਂ ਪਿਕਸਲ 10 ਲਈ TSMC ਟੈਂਸਰ G5 ਚਿੱਪ ਤਿਆਰ ਕਰੇਗਾ। ਇਹ ਸਭ ਤੋਂ ਵੱਧ ਸ਼ਾਨਦਾਰ ਤਬਦੀਲੀਆਂ ਚੋਂ ਇੱਕ ਹੋਵੇਗਾ ਜੋ ਫੋਨ ਨੂੰ ਪਾਵਰ ਦੇਵੇਗਾ ਅਤੇ ਇਸ ਤੋਂ ਇਲਾਵਾ, ਇੱਕ ਨਵਾਂ ਐਂਡਰਾਇਡ 16 ਵੀ ਜਲਦੀ ਲਾਂਚ ਹੋਣ ਲਈ ਤਿਆਰ ਹੈ। ਇਸ ਤੋਂ ਪਹਿਲਾਂ, ਜ਼ਿਆਦਾਤਰ ਪਿਕਸਲ ਅਕਤੂਬਰ ਵਿੱਚ ਲਾਂਚ ਕੀਤੇ ਗਏ ਸੀ ਪਰ ਇਸ ਵਾਰ ਇਹ ਸੰਭਵ ਹੈ ਕਿ ਲਾਂਚ ਅਗਸਤ ਤੋਂ ਪਹਿਲਾਂ ਹੋ ਸਕਦਾ ਹੈ। ਜੋ ਐਪਲ ਦੇ iPhone 17 ਨੂੰ ਪੂਰੀ ਤਰ੍ਹਾਂ ਨਾਲ ਟੱਕਰ ਦਵੇਗਾ।

ਗੂਗਲ ਪਿਕਸਲ 10 ਸੀਰੀਜ਼ ਪ੍ਰੋਸੈਸਰ
ਗੂਗਲ ਪਿਕਸਲ 10 ਸੀਰੀਜ਼ ਨੂੰ ਨਵਾਂ ਟੈਂਸਰ ਜੀ5 ਚਿੱਪ ਮਿਲੇਗਾ ਜੋ ਕਿ ਟੀਐਸਐਮਸੀ ਵਲੋਂ ਬਣਾਇਆ ਗਿਆ ਪਹਿਲਾ ਟੈਂਸਰ ਚਿੱਪ ਹੈ, ਜੋ ਆਪਣੀ 3nm N3E ਪ੍ਰੋਸੈਸਰ ਦੀ ਵਰਤੋਂ ਕਰਦਾ ਹੈ। ਚਿੱਪ ਵਿੱਚ ਇੱਕ ਕੋਰਟੇਕਸ-ਐਕਸ4 ਕੋਰ, 5 ਕੋਰਟੇਕਸ-ਏ725 ਕੋਰ ਅਤੇ 2 ਕੋਰਟੇਕਸ-ਏ520 ਕੋਰ ਹਨ। ਇਸ ਵਿੱਚ ਡਿਵਾਈਸ AI ਲਈ ਗੂਗਲ ਦਾ ਕਸਟਮ ਟੀਪੀਯੂ ਸ਼ਾਮਲ ਹੈ। ਇਹ TSMC ਦੀ InFO-POP ਪੈਕੇਜਿੰਗ ਦੀ ਵੀ ਵਰਤੋਂ ਕਰਦਾ ਹੈ ਅਤੇ ਸੈਮਸੰਗ ਵਲੋਂ ਬਣਾਏ ਗਏ ਹਿੱਸਿਆਂ ਨੂੰ MediaTek, Verisilicon, Chips & Media, ਅਤੇ Google ਦੇ ਆਪਣੇ ISP ਦੇ ਹਿੱਸਿਆਂ ਨਾਲ ਬਦਲਦਾ ਹੈ। ਇਹ ਬਦਲਾਅ Google ਨੂੰ ਹਾਰਡਵੇਅਰ ‘ਤੇ ਵਧੇਰੇ ਕੰਟ੍ਰੋਲ ਦਿੰਦਾ ਹੈ।
Google Pixel 10 ਕਲਰ ਆਪਸ਼ਨ
ਗੂਗਲ ਆਪਣੀ ਅਗਲੀ ਪਿਕਸਲ ਫੋਨ ਸੀਰੀਜ਼ ਦੇ ਚਾਰ ਮਾਡਲ ਕਈ ਰੰਗਾਂ ਵਿੱਚ ਲਾਂਚ ਕਰ ਸਕਦਾ ਹੈ। ਇਸ ਫੋਨ ਸੀਰੀਜ਼ ਦਾ ਸਟੈਂਡਰਡ ਮਾਡਲ ਪੀਲੇ ਰੰਗ ਦਾ ਹੋਵੇਗਾ, ਜਿਸਨੂੰ ‘ਲਿਮੋਨਸੈਲੋ’ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ, ਗੂਗਲ ਪਿਕਸਲ 10 ਨੂੰ ਨੀਲੇ, ਆਇਰਿਸ (purple) ਤੇ ਓਬਸੀਡੀਅਨ (black) ਕਲਰ ਆਪਸ਼ਨ ‘ਚ ਲਾਂਚ ਕਰ ਸਕਦਾ ਹੈ। ਇਨ੍ਹਾਂ ਦੋ ਫੋਨਾਂ ਤੋਂ ਇਲਾਵਾ, ਪਿਕਸਲ 10 ਪ੍ਰੋ ਅਤੇ ਪਿਕਸਲ 10 ਪ੍ਰੋ ਐਕਸਐਲ ਨੂੰ ਹਰੇ, ਸਲੇਟੀ ਅਤੇ ਸਟਰਲਿੰਗ (grey), ਪੋਰਸਿਲੇਨ (white) ਤੇ ਓਬਸੀਡੀਅਨ (black) ਕਲਰ ਆਪਸ਼ਨ ਵਿੱਚ ਲਾਂਚ ਕੀਤਾ ਜਾ ਸਕਦਾ ਹੈ।

Pixel 10 ਤੇ Pixel 10 Pro Fold ਦੀ ਕੀਮਤ
Android Headlines ਦੇ ਅਨੁਸਾਰ, Google ਆਉਣ ਵਾਲੇ ਸਾਲਾਂ ਵਿੱਚ ਹਰ ਸਾਲ ਅਗਸਤ ਦੇ ਮਹੀਨੇ ਵਿੱਚ ਚਾਰ Pixel ਸਮਾਰਟਫੋਨ ਲਾਂਚ ਕਰੇਗਾ। ਕੰਪਨੀ ਇਸ ਸਾਲ Pixel 10 Pro Fold ਨੂੰ ਬਾਜ਼ਾਰ ਵਿੱਚ ਲਾਂਚ ਕਰ ਸਕਦੀ ਹੈ। ਕੀਮਤ ਦੀ ਗੱਲ ਕਰੀਏ ਤਾਂ ਇਸਨੂੰ ਲਗਭਗ $1,600 ਵਿੱਚ ਲਾਂਚ ਕੀਤਾ ਜਾ ਸਕਦਾ ਹੈ। ਇਸਨੂੰ ਪਿਛਲੇ ਸਾਲ ਲਾਂਚ ਕੀਤੇ ਗਏ Pixel 9 Pro Fold ਨਾਲੋਂ ਲਗਭਗ $200 ਸਸਤਾ ਰੱਖਿਆ ਜਾ ਸਕਦਾ ਹੈ।
ਜੇਕਰ ਅਸੀਂ Pixel 10 ਸੀਰੀਜ਼ ਵਿੱਚ ਆਉਣ ਵਾਲੇ ਸਮਾਰਟਫੋਨ ਦੀ ਗੱਲ ਕਰੀਏ ਤਾਂ ਕੰਪਨੀ Pixel 10 ਅਤੇ Pixel 10 Pro ਨੂੰ Pixel 9 ਅਤੇ Pixel 9 Pro ਦੀ ਕੀਮਤ ‘ਤੇ ਲਾਂਚ ਕਰ ਸਕਦੀ ਹੈ। ਭਾਵ Pixel 10 ਨੂੰ $799 ਵਿੱਚ ਅਤੇ Pixel 10 Pro ਨੂੰ $999 ਵਿੱਚ ਲਾਂਚ ਕੀਤਾ ਜਾ ਸਕਦਾ ਹੈ। ਪਰ ਸੀਰੀਜ਼ ਦੇ ਟਾਪ ਵੇਰੀਐਂਟ ਯਾਨੀ Pixel 10 Pro XL ਦੀ ਕੀਮਤ $100 ਤੱਕ ਵਧ ਸਕਦੀ ਹੈ।