ਜਪਾਨੀ ਪ੍ਰਧਾਨਮੰਤਰੀ ਨਾਲ ਬੁਲੇਟ ਟ੍ਰੇਨ ਦੀ ਸਵਾਰੀ ’ਤੇ ਨਿਕਲੇ PM ਮੋਦੀ, ਭਾਰਤੀ ਟ੍ਰੇਨ ਡਰਾਈਵਰਾਂ ਨਾਲ ਕੀਤੀ ਮੁਲਾਕਾਤ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਪਾਨ ਦੇ ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ੀਬਾ ਨੇ ਅੱਜ ਜਪਾਨ ਦੀ ਪ੍ਰਸਿੱਧ ਬੁਲੇਟ ਟ੍ਰੇਨ ਵਿੱਚ ਇਕੱਠੇ ਸਫਰ ਕੀਤਾ। ਦੋਹਾਂ ਨੇ ਟੋਕੀਓ ਤੋਂ ਸੈਂਡਾਈ ਤੱਕ ਟ੍ਰੇਨ ਰਾਹੀਂ ਯਾਤਰਾ ਕੀਤੀ, ਜੋ ਦੋਹਾਂ ਦੇ ਵਿਚਕਾਰ ਉੱਚ-ਸਤਰ ਦੇ ਸਾਥ ਅਤੇ ਭਾਰਤ-ਜਪਾਨ ਸਾਂਝ ਦੇ ਨਵੇਂ ਪੜਾਅ ਦੀ ਨਿਸ਼ਾਨਦੇਹੀ ਕਰਦਾ ਹੈ। ਇਸ ਦੌਰਾਨ, ਜਪਾਨੀ ਪ੍ਰਧਾਨ […]
Khushi
By : Updated On: 30 Aug 2025 11:04:AM

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਪਾਨ ਦੇ ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ੀਬਾ ਨੇ ਅੱਜ ਜਪਾਨ ਦੀ ਪ੍ਰਸਿੱਧ ਬੁਲੇਟ ਟ੍ਰੇਨ ਵਿੱਚ ਇਕੱਠੇ ਸਫਰ ਕੀਤਾ। ਦੋਹਾਂ ਨੇ ਟੋਕੀਓ ਤੋਂ ਸੈਂਡਾਈ ਤੱਕ ਟ੍ਰੇਨ ਰਾਹੀਂ ਯਾਤਰਾ ਕੀਤੀ, ਜੋ ਦੋਹਾਂ ਦੇ ਵਿਚਕਾਰ ਉੱਚ-ਸਤਰ ਦੇ ਸਾਥ ਅਤੇ ਭਾਰਤ-ਜਪਾਨ ਸਾਂਝ ਦੇ ਨਵੇਂ ਪੜਾਅ ਦੀ ਨਿਸ਼ਾਨਦੇਹੀ ਕਰਦਾ ਹੈ।

ਇਸ ਦੌਰਾਨ, ਜਪਾਨੀ ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ੀਬਾ ਨੇ ਭਾਰਤ ਦੇ ਉਹਨਾਂ ਟ੍ਰੇਨ ਡਰਾਈਵਰਾਂ ਨੂੰ ਵੀ ਮਿਲਿਆ, ਜੋ ਇਸ ਵੇਲੇ JR East (East Japan Railway Company) ਦੇ ਤਹਿਤ ਬੁਲੇਟ ਟ੍ਰੇਨ ਦੀ ਟ੍ਰੇਨਿੰਗ ਲੈ ਰਹੇ ਹਨ।

ਉਨ੍ਹਾਂ ਨੇ ਇਕ ਟਵੀਟ ਕਰਕੇ ਭਾਰਤੀ ਡਰਾਈਵਰਾਂ ਨੂੰ ਸੰਦੇਸ਼ ਦਿੱਤਾ, ਜਿਸ ਵਿੱਚ ਉਨ੍ਹਾਂ ਨੇ ਲਿਖਿਆ: “Greetings to the Indian train drivers currently training at JR East.”ਇਹ ਟਵੀਟ ਦੋਹਾਂ ਦੇਸ਼ਾਂ ਦੇ ਰੇਲ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਵੱਲ ਇਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ।

ਮੋਦੀ ਦੇ ਨਾਲ ਸੈਂਡਾਈ ਦੀ ਯਾਤਰਾ” – ਇਸ਼ੀਬਾ

ਟ੍ਰੇਨ ਸਫਰ ਦੌਰਾਨ, ਜਪਾਨੀ PM ਨੇ ਕਿਹਾ:“With Prime Minister Modi to Sendai. Continuing from last night, I will be with you in the car.”ਇਹ ਪਿੱਛਲੇ ਰਾਤ ਤੋਂ ਚੱਲ ਰਹੇ ਸੰਵਾਦ ਅਤੇ ਸਾਥ ਦੀ ਲੜੀ ਨੂੰ ਦਰਸਾਉਂਦਾ ਹੈ।

ਭਾਰਤ ਵਿੱਚ ਮੁੰਬਈ-ਅਹਿਮਦਾਬਾਦ ਬੁਲੇਟ ਟ੍ਰੇਨ ਪ੍ਰੋਜੈਕਟ ਦੀ ਤਿਆਰੀ ਵਿਚਾਲੇ, ਇਹ ਦੌਰਾ ਅਤੇ ਸਾਂਝੀ ਯਾਤਰਾ ਉੱਚ ਗਤੀ ਵਾਲੀ ਰੇਲ ਟੈਕਨੋਲੋਜੀ ਦੇ ਅਦਾਨ-ਪ੍ਰਦਾਨ ਨੂੰ ਹੋਰ ਮਜ਼ਬੂਤ ਕਰਨ ਦੀ ਦਿਸ਼ਾ ਵੱਲ ਵੱਡਾ ਕਦਮ ਮੰਨੀ ਜਾ ਰਹੀ ਹੈ। JR East ਦੁਆਰਾ ਟ੍ਰੇਨਿੰਗ ਲੈ ਰਹੇ ਡਰਾਈਵਰ ਭਵਿੱਖ ਵਿੱਚ ਭਾਰਤ ਦੀ ਬੁਲੇਟ ਟ੍ਰੇਨ ਚਲਾਉਣਗੇ।

Ad
Ad