Drug Action Punjab police; ਪੰਜਾਬ ਸਰਕਾਰ ਦੁਆਰਾ ਚਲਾਈ ਗਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪੰਜਾਬ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਦੱਸ ਦੇਈਏ ਕਿ ਪੁਲਿਸ ਨੇ ਕਾਰਵਾਈ ਕਰਦਿਆਂ ਹਰਿਆਣਾ ਦੀ ਨਸ਼ਾ ਸਮੱਗਲਰ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਸ ਸਬੰਧੀ ਲਹਿਰਾ ਗਾਗਾ ਦੇ DSP ਦੀਪਇੰਦਰ ਸਿੰਘ ਜੇਜੀ ਨੇ ਜਾਣਕਾਰੀ ਦਿੰਦਿਆ ਦੱਸਿਆ ਲਹਿਰਾ ਮੂਨਕ ਇਲਾਕੇ ਵਿੱਚ ਚਿੱਟੇ ਦੀ ਸਪਲਾਈ ਕਰਨ ਵਾਲੀ ਹਰਿਆਣੇ ਦੀ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ। ਇਸੇ ਤਰ੍ਹਾਂ ਹੀ ਇੱਕ ਮਹੀਨੇ ਵਿੱਚ ਐਨਡੀਪੀਐਸ ਦੇ 11 ਮੁਕਦਮੇ ਦਰਜ ਕੀਤੇ ਗਏ, ਜਿਨਾਂ ਵਿੱਚ 21 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਜੇਲ ਭੇਜਿਆ ਗਿਆ ਹੀ। ਇਸੇ ਤਰ੍ਹਾਂ ਚਾਰ ਮੁਕਦਮੇ ਆਬਕਾਰੀ ਐਕਟ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ, ਜਿਨਾਂ ਕੋਲੋਂ ਹੈਲੋ 200 ਲੀਟਰ ਲਾਹਨ,18 ਬੋਤਲਾਂ ਨਜਾਇਜ਼ ਸ਼ਰਾਬ , 94 ਸ਼ਰਾਬ ਠੇਕਾ ਦੇਸੀ ਬਰਾਮਦ ਕੀਤੀ ਹੈ।
ਇਸ ਮੌਕੇ ਲਹਿਰਾ ਗਾਗਾ ਦੇ ਨੇੜਲੇ ਪਿੰਡ ਭਟਾਲ ਕਲਾਂ ਅਤੇ ਭਟਾਲ ਡੇਰਾ ਦੇ ਸਰਪੰਚ ਨੇ ਲਹਿਰਾ ਗਾਗਾ ਪੁਲਿਸ ਦਾ ਧੰਨਵਾਦ ਕੀਤਾ। ਉਹਨਾਂ ਨੇ ਕਿਹਾ ਹੈ ਕਿ ਹਰਿਆਣੇ ਦੀ ਇਸ ਔਰਤ ਕੋਲੋਂ ਇਹ ਆਪਣੇ ਸਾਡੇ ਆਸ ਪਾਸ ਦੇ ਇਲਾਕੇ ਵਿੱਚ ਨਸ਼ਾ ਲਿਆਕੇ ਵੇਚਦੇ ਸੀ। ਅਸੀਂ ਲਹਿਰਾ ਗਾਗਾ ਪੁਲਿਸ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਨਾਂ ਨੇ ਸਾਨੂੰ ਨਸ਼ਿਆਂ ਤੋਂ ਨਿਜ਼ਾਤ ਦਵਾਉਣ ਦੇ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਹੈ।