Journalism Of Hope
BREAKING NEWS
ਡੀਏ ਬਕਾਇਆ ਮਾਮਲਾ: ਪੰਜਾਬ ਸਰਕਾਰ ਹਾਈਕੋਰਟ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ.....ਈਡੀ ਨੇ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਨੂੰ ਭੇਜਿਆ ਨਵਾਂ ਸੰਮਨ....ਐਥੇਨੌਲ ਲਈ ਮੱਕੀ ਦੀ ਮੰਗ ਵਧੀ, ਪੰਜਾਬ ’ਚ ਪੋਲਟਰੀ ਫੀਡ ਮਹਿੰਗੀ, ਅੰਡਿਆਂ ਦੀਆਂ ਕੀਮਤਾਂ ਵਧਣ ਦਾ ਵੀ ਖ਼ਦਸ਼ਾ.....ਡਿਊਟੀ ਦੌਰਾਨ ਪੰਜਾਬ ਪੁਲਿਸ ਦੇ ਕਾਂਸਟੇਬਲ ’ਤੇ ਜਾਨਲੇਵਾ ਹਮਲਾ....ਹਥਨੀਕੁੰਡ ਬੈਰਾਜ ’ਚ ਫੌਜ ਦੀ ਐਕਸਰਸਾਈਜ਼ ਦੌਰਾਨ ਵੱਡਾ ਹਾਦਸਾ, 2 ਜਵਾਨ ਲਾਪਤਾ.....SGPC ਦੀਆਂ 34 ਖਾਲੀ ਸੀਟਾਂ ’ਤੇ ਚੋਣਾਂ ਦੀ ਮੰਗ, ਹਾਈਕੋਰਟ ਵੱਲੋਂ ਕੇਂਦਰ ਨੂੰ ਨੋਟਿਸ.....

ਪੰਜਾਬ ਦੇ ਹੜ੍ਹ ਪੀੜਤਾਂ ‘ਤੇ ਬੋਲੇ ਬਾਲੀਵੁੱਡ ਅਦਾਕਾਰ ਸਲਮਾਨ ਖਾਨ; ਕਿਹਾ- ‘ਦੇਸ਼ ‘ਚ ਕਿਤੇ ਵੀ ਆਫਤ ਆਈ, ਪੰਜਾਬ ਨੇ ਕੀਤੀ ਮਦਦ, ਹੁਣ ਸਾਡੀ ਵਾਰੀ’

SALMAN KHAN: ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੇ ਆਪਣੇ ਟੀਵੀ ਸ਼ੋਅ ਬਿੱਗ ਬੌਸ ‘ਚ ਪੰਜਾਬ ‘ਚ ਆਈ ਹੜ੍ਹ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਹਮੇਸ਼ਾ ਦੇਸ਼ ਦੇ ਹਰ ਕੋਨੇ ‘ਚ ਆਫਤ ਆਉਣ ‘ਤੇ ਮਦਦ ਕਰਦਾ ਰਿਹਾ ਹੈ, ਪਰ ਅੱਜ ਖੁਦ ਪੰਜਾਬ ਮੁਸ਼ਕਲ ਹਾਲਾਤਾਂ ‘ਚ ਹੈ। ਇਸ ਲਈ ਸਾਨੂੰ ਅੱਗੇ ਵੱਧ ਕੇ […]
Nishant Malyan
By : Updated On: 08 Sep 2025 13:07:PM
ਪੰਜਾਬ ਦੇ ਹੜ੍ਹ ਪੀੜਤਾਂ ‘ਤੇ ਬੋਲੇ ਬਾਲੀਵੁੱਡ ਅਦਾਕਾਰ ਸਲਮਾਨ ਖਾਨ; ਕਿਹਾ- ‘ਦੇਸ਼ ‘ਚ ਕਿਤੇ ਵੀ ਆਫਤ ਆਈ, ਪੰਜਾਬ ਨੇ ਕੀਤੀ ਮਦਦ, ਹੁਣ ਸਾਡੀ ਵਾਰੀ’

SALMAN KHAN: ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੇ ਆਪਣੇ ਟੀਵੀ ਸ਼ੋਅ ਬਿੱਗ ਬੌਸ ‘ਚ ਪੰਜਾਬ ‘ਚ ਆਈ ਹੜ੍ਹ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਹਮੇਸ਼ਾ ਦੇਸ਼ ਦੇ ਹਰ ਕੋਨੇ ‘ਚ ਆਫਤ ਆਉਣ ‘ਤੇ ਮਦਦ ਕਰਦਾ ਰਿਹਾ ਹੈ, ਪਰ ਅੱਜ ਖੁਦ ਪੰਜਾਬ ਮੁਸ਼ਕਲ ਹਾਲਾਤਾਂ ‘ਚ ਹੈ। ਇਸ ਲਈ ਸਾਨੂੰ ਅੱਗੇ ਵੱਧ ਕੇ ਮਦਦ ਲਈ ਹੱਥ ਵਧਾਉਣਾ ਚਾਹੀਦਾ ਹੈ।

ਸਲਮਾਨ ਖਾਨ ਨੇ ਕਿਹਾ ਕਿ ਪੰਜਾਬ ਵਿੱਚ ਅੱਜ ਹੜ੍ਹ ‘ਤੇ ਹੜ੍ਹ ਆ ਰਹੇ ਹਨ ਅਤੇ ਸੂਬੇ ‘ਚ ਤਬਾਹੀ ਮਚੀ ਹੋਈ ਹੈ। ਜਿਨ੍ਹਾਂ ਕਿਸਾਨਾਂ ਨੇ ਸਾਡੇ ਲਈ ਅਨਾਜ ਉਗਾਉਣਾ ਹੈ, ਅੱਜ ਉਹਨਾਂ ਦੇ ਘਰ ਹੜ੍ਹ ਵਿੱਚ ਵਹਿ ਗਏ ਹਨ ਅਤੇ ਕਈਆਂ ਦੇ ਘਰ ਡਿੱਗ ਗਏ ਹਨ।

ਇਸ਼ਤਿਹਾਰ

ਸਲਮਾਨ ਨੇ ਕਿਹਾ- ਇਹ ਕੌਮ ਸੋਸ਼ਲ ਸਰਵਿਸ ਲਈ ਜਾਣੀ ਜਾਂਦੀ ਹੈ
ਸਲਮਾਨ ਖਾਨ ਨੇ ਅੱਗੇ ਕਿਹਾ- ਇਹ ਕੌਮ ਸੋਸ਼ਲ ਸਰਵਿਸ ਲਈ, ਲੰਗਰ ਲਈ ਅਤੇ ਬਿਨਾਂ ਕਿਸੇ ਸਵਾਰਥ ਦੇ ਲੋਕਾਂ ਦੀ ਮਦਦ ਕਰਨ ਲਈ ਜਾਣੀ ਜਾਂਦੀ ਹੈ। ਕਿੰਨੇ ਸੌ ਸਾਲਾਂ ਤੋਂ ਇਸ ਕੌਮ ਨੇ ਲੋਕਾਂ ਨੂੰ ਖਾਣਾ ਵੰਡਿਆ ਹੈ। ਕੋਈ ਵੀ ਆਇਆ, ਸਭ ਨੂੰ ਲੰਗਰ ਖਿਲਾਇਆ ਹੈ।

ਕਦੇ ਵੀ ਕਿਸੇ ਨੂੰ ਨਿਰਾਸ਼ ਨਹੀਂ ਕੀਤਾ ਅਤੇ ਨਾ ਹੀ ਕਿਸੇ ਨੂੰ ਭੁੱਖੇ ਪੇਟ ਵਾਪਸ ਜਾਣ ਦਿੱਤਾ। ਹੁਣ ਸਾਡੀ ਵਾਰੀ ਹੈ ਆਪਣਾ ਹਿੱਸਾ ਪਾਉਣ ਦੀ। ਪੰਜਾਬ ਦੇ ਕਈ ਗਾਇਕਾਂ ਨੇ ਵੱਡੇ ਹਿੱਸੇ ਦਾ ਦਾਨ ਕੀਤਾ ਹੈ। ਅਸੀਂ ਵੀ ਇਥੋਂ ਪੰਜਾਬ ਦੇ ਹੜ੍ਹ ਪੀੜਤਾਂ ਲਈ ਮਦਦ ਦੀ ਕੋਸ਼ਿਸ਼ ਕਰ ਰਹੇ ਹਾਂ।

ਕਲਾਕਾਰਾਂ ਦਾ ਵੱਧਦਾ ਸਹਿਯੋਗ
ਬਾਲੀਵੁੱਡ ਅਤੇ ਪੌਲੀਵੁੱਡ ਦੇ ਕਈ ਕਲਾਕਾਰ ਪੰਜਾਬ ਲਈ ਅੱਗੇ ਆ ਰਹੇ ਹਨ। ਬਾਲੀਵੁੱਡ ਅਦਾਕਾਰ ਸੋਨੂ ਸੂਦ, ਅਕਸ਼ੈ ਕੁਮਾਰ, ਸੰਜੇ ਦੱਤ, ਰਣਦੀਪ ਹੁੱਡਾ, ਕਪਿਲ ਸ਼ਰਮਾ, ਦਿਲਜੀਤ ਦੋਸਾਂਝ, ਐਮੀ ਵਿਰਕ, ਅਰਜੁਨ ਢਿੱਲੋਂ, ਰੇਸ਼ਮ ਸਿੰਘ ਅਨਮੋਲ, ਮਨਕੀਰਤ ਔਲਖ ਅਤੇ ਸੁਨੰਦਾ ਸ਼ਰਮਾ ਵਰਗੇ ਸਿਤਾਰੇ ਹੜ੍ਹ ਪੀੜਤਾਂ ਦੀ ਮਦਦ ਕਰ ਚੁੱਕੇ ਹਨ।
ਪੰਜਾਬ ਵਿੱਚ ਮਚੀ ਇਸ ਤਬਾਹੀ ਨੇ ਹਰ ਕਿਸੇ ਨੂੰ ਹਿਲਾ ਕੇ ਰੱਖ ਦਿੱਤਾ ਹੈ, ਪਰ ਸੋਨੂ ਸੂਦ ਵਰਗੇ ਕਲਾਕਾਰਾਂ ਦੀ ਮੌਜੂਦਗੀ ਅਤੇ ਉਹਨਾਂ ਦਾ ਸਹਿਯੋਗ ਪ੍ਰਭਾਵਿਤ ਪਰਿਵਾਰਾਂ ਲਈ ਵੱਡੀ ਰਾਹਤ ਅਤੇ ਉਮੀਦ ਦੀ ਕਿਰਨ ਸਾਬਤ ਹੋ ਰਿਹਾ ਹੈ। ਇਸ ਤੋਂ ਇਲਾਵਾ ਕਈ ਸਮਾਜ ਸੇਵੀ ਸੰਸਥਾਵਾਂ ਵੀ ਵੱਧ ਚੜ੍ਹੇ ਕੇ ਲੋਕਾਂ ਦੀ ਸੇਵਾ ਕਰ ਰਹੇ ਹਨ।

Read Latest News and Breaking News at Daily Post TV, Browse for more News

Ad
Ad

Punjab District News