Chandigarh ‘ਚ ਆਪਸ ‘ਚ ਭਿੜੇ ਪੁਲਿਸ ਕਰਮੀ, ਝਗੜੇ ਦੌਰਾਨ ਚਲਿਆ ਚਾਕੂ
Chandigarh Policeman Stabs Another Policeman; ਚੰਡੀਗੜ੍ਹ ਦੇ ਧਨਾਸ ਪੁਲਿਸ ਕੰਪਲੈਕਸ ਵਿੱਚ ਦੋ ਕਾਂਸਟੇਬਲਾਂ ਵਿਚਕਾਰ ਹੋਈ ਮਾਮੂਲੀ ਬਹਿਸ ਇੱਕ ਵੱਡੀ ਲੜਾਈ ਵਿੱਚ ਬਦਲ ਗਈ। ਇੱਕ ਪੁਲਿਸ ਵਾਲੇ ਨੇ ਦੂਜੇ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਹ ਜ਼ਖਮੀ ਹੋ ਗਿਆ।
ਕਾਂਸਟੇਬਲ ਦੀ ਭੈਣ, ਜੋ ਬਚਾਅ ਕਰਨ ਲਈ ਆਈ ਸੀ, ਨੇ ਦੋਸ਼ੀ ਨੂੰ ਕਾਲਰ ਤੋਂ ਫੜ ਲਿਆ ਅਤੇ ਉਸਦਾ ਸਾਹਮਣਾ ਕੀਤਾ। ਜਦੋਂ ਕਿ ਮੌਕੇ ‘ਤੇ ਮੌਜੂਦ ਲੋਕ ਘਟਨਾ ਦੀ ਵੀਡੀਓ ਬਣਾਉਂਦੇ ਰਹੇ, ਕਿਸੇ ਨੇ ਵੀ ਲੜਾਈ ਰੁਕਵਾਉਣ ਦੀ ਕੋਸ਼ਿਸ਼ ਨਹੀਂ ਕੀਤੀ।
ਕਾਂਸਟੇਬਲ ਦੀ ਭੈਣ ਬਚਾਅ ਲਈ ਦੌੜੀ
ਰਿਪੋਰਟਾਂ ਅਨੁਸਾਰ, ਸੋਮਵਾਰ ਨੂੰ ਧਨਾਸ ਪੁਲਿਸ ਕੰਪਲੈਕਸ ਵਿੱਚ ਕਾਂਸਟੇਬਲ ਅਮਿਤ ਅਤੇ ਸੁਭਾਸ਼ ਵਿਚਕਾਰ ਬਹਿਸ ਹੋ ਗਈ ਤੇ ਥੋੜ੍ਹੀ ਦੇਰ ਬਾਅਦ ਬਹਿਸ ਹੱਥੋਪਾਈ ‘ਚ ਬਦਲ ਗਈ।
ਝਗੜਾ ਦੇਖ ਕੇ, ਮਹਿਲਾ ਕਾਂਸਟੇਬਲ ਨੇਹਾ, ਜੋ ਕਿ ਪੁਲਿਸ ਦੀ ਵਰਦੀ ਪਹਿਨੀ ਹੋਈ ਸੀ, ਆਪਣੇ ਭਰਾ ਦੇ ਬਚਾਅ ਲਈ ਦੌੜੀ ਜਿਸਨੇ ਲੜਾਈ ਛਡਵਾਉਣ ਲਈ ਆਈ ਸੀ, ਪਰ ਉਸਤੋਂ ਪਹਿਲਾ ਹੀ ਅਮਿਤ ਨੇ ਸੁਭਾਸ਼ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।ਉਸਨੂੰ ਤੁਰੰਤ ਸੈਕਟਰ 16 ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਲੋਕ ਆਪਣੇ ਮੋਬਾਈਲ ਫੋਨਾਂ ਨਾਲ ਵੀਡੀਓ ਬਣਾਉਂਦੇ ਰਹੇ।
ਅਮਿਤ ਅਤੇ ਸੁਭਾਸ਼ ਵਿਚਕਾਰ ਲੜਾਈ ਦੇ ਸਮੇਂ, ਪੁਲਿਸ ਕੰਪਲੈਕਸ ਦੇ ਅੰਦਰ ਰਹਿਣ ਵਾਲੇ ਹੋਰ ਪੁਲਿਸ ਅਧਿਕਾਰੀ ਮੌਜੂਦ ਸਨ। ਪਰ ਕਿਸੇ ਨੇ ਵੀ ਲੜਾਈ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਲੜਾਈ ਦੇਖਣ ਵਾਲੇ ਬਹੁਤ ਸਾਰੇ ਲੋਕ ਖੜ੍ਹੇ ਸਨ ਅਤੇ ਆਪਣੇ ਮੋਬਾਈਲ ਫੋਨਾਂ ਨਾਲ ਵੀਡੀਓ ਬਣਾ ਰਹੇ ਸਨ। ਹਾਲਾਂਕਿ, ਸਾਰੰਗਪੁਰ ਪੁਲਿਸ ਸਟੇਸ਼ਨ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਡੀਐਸਪੀ ਸੈਂਟਰਲ ਦਲਬੀਰ ਸਿੰਘ ਦੇ ਅਨੁਸਾਰ, ਕਾਂਸਟੇਬਲ ਅਮਿਤ ਸੈਕਟਰ-26 ਪੁਲਿਸ ਲਾਈਨ ਵਿੱਚ ਤਾਇਨਾਤ ਹੈ, ਜਦੋਂ ਕਿ ਜ਼ਖਮੀ ਕਾਂਸਟੇਬਲ ਸੁਭਾਸ਼ ਜ਼ਿਲ੍ਹਾ ਅਦਾਲਤ ਵਿੱਚ ਤਾਇਨਾਤ ਹੈ। ਸੁਭਾਸ਼ ਦੀ ਭੈਣ, ਨੇਹਾ, ਪੁਲਿਸ ਸਟੇਸ਼ਨ 34 ਵਿੱਚ ਤਾਇਨਾਤ ਹੈ।