Patiala News: ਈਟੀਓ ਨੇ ਕਿਹਾ ਕਿ ਇਸ ਵਾਰ ਬਿਜਲੀ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਘਾਟ ਨਹੀਂ ਹੈ ਤੇ ਕਿਸਾਨਾਂ ਦੇ ਨਾਲ-ਨਾਲ ਇੰਡਸਟਰੀ ਅਤੇ ਘਰੇਲੂ ਬਿਜਲੀ ਪੂਰੀ ਦਿੱਤੀ ਜਾ ਰਹੀ ਹੈ।
ETO Checking at PSPCL office: ਅੱਜ ਪਟਿਆਲਾ ਦੇ PSPCLਦੇ ਚੀਫ ਇੰਜੀਨੀਅਰ ਸਾਊਥ ਦੇ ਦਫਤਰ ‘ਚ ਬਿਜਲੀ ਮੰਤਰੀ ਹਰਭਜਨ ਸਿੰਘ ਏਟੀਓ ਨੇ ਅਚਨਚੇਤ ਚੈਕਿੰਗ ਕੀਤੀ। ਇਸ ਮੌਕੇ ਦਫਤਰ ਵਿੱਚ ਹਾਜ਼ਰ ਮੁਲਾਜ਼ਮਾਂ ਨਾਲ ਉਨ੍ਹਾਂ ਨੇ ਗੱਲਬਾਤ ਕੀਤੀ ਅਤੇ ਨਾਲ ਹੀ ਦਫਤਰੀ ਕੰਮ ਕਾਜ ਸਹੀ ਢੰਗ ਨਾਲ ਚਲਾਉਣ ਦੀ ਹਦਾਇਤ ਵੀ ਦਿੱਤੀ।
ਇਸ ਸਬੰਧੀ ਉਹਨਾਂ ਡਿਊਟੀ ‘ਤੇ ਹਾਜ਼ਰ ਮੁਲਾਜ਼ਮਾਂ ਦੇ ਹਾਜ਼ਰੀ ਰਜਿਸਟਰ ਵੀ ਚੈੱਕ ਕੀਤੇ। ਚੈਕਿੰਗ ਕਰਨ ਪਹੁੰਚੇ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਇਸ ਵਾਰ ਪੀਕ ਸੀਜ਼ਨ ‘ਚ ਬਿਜਲੀ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਘਾਟ ਨਹੀਂ ਹੈ ਅਤੇ ਕਿਸਾਨਾਂ ਦੇ ਨਾਲ-ਨਾਲ ਇੰਡਸਟਰੀ ਅਤੇ ਘਰੇਲੂ ਬਿਜਲੀ ਪੂਰੀ ਦਿੱਤੀ ਜਾ ਰਹੀ ਹੈ।
ਨਾਲ ਹੀ ਉਨ੍ਹਾਂ ਕਿਹਾ ਕਿ ਬਿਜਲੀ ਵਿਭਾਗ ਦੀਆਂ ਉੱਚ ਅਸਾਮੀਆਂ ਪੂਰੀਆਂ ਹਨ ਅਤੇ ਜੋ ਕੁਝ ਵੀ ਲੋੜੀਂਦੇ ਕਦਮ ਵਿਭਾਗ ਦੀ ਬਿਹਤਰੀ ਲਈ ਚੁੱਕਣ ਦੀ ਲੋੜ ਹੋਵੇਗੀ ਉਹ ਜ਼ਰ ਚੁੱਕੇ ਜਾਣਗੇ।