ਭਾਰਤ ਸਰਕਾਰ ਜੀਐਸਟੀ (ਗੁੱਡਸ ਐਂਡ ਸਰਵਿਸ ਟੈਕਸ) ਸਿਸਟਮ ਨੂੰ ਆਮ ਲੋਕਾਂ ਅਤੇ ਵਪਾਰੀ ਵਰਗ ਲਈ ਹੋਰ ਵੀ ਸੌਖਾ ਬਣਾਉਣ ਦੀ ਤਿਆਰੀ ‘ਚ ਹੈ।
GST Reforms: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 15 ਅਗਸਤ ਨੂੰ ਲਾਲ ਕਿਲ੍ਹੇ ਤੋਂ ਦੇਸ਼ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਜੀਐਸਟੀ ਢਾਂਚੇ ਵਿੱਚ ਜਲਦ ਵੱਡੇ ਬਦਲਾਵ ਕੀਤੇ ਜਾਣਗੇ।ਮੌਜੂਦਾ ਸਮੇਂ ਭਾਰਤ ਵਿੱਚ 5%, 12%, 18% ਅਤੇ 28% ਦੇ 4 ਟੈਕਸ ਸਲੈਬ ਲਾਗੂ ਹਨ।ਹੁਣ ਸਰਕਾਰ 12% ਅਤੇ 28% ਵਾਲੇ ਸਲੈਬ ਪੂਰੀ ਤਰ੍ਹਾਂ ਹਟਾਉਣ ਦੀ ਯੋਜਨਾ ਬਣਾ ਰਹੀ ਹੈ।
ਜੀਐਸਟੀ ਕੌਂਸਲ ਦੀ ਸਤੰਬਰ ਵਿੱਚ ਹੋਣ ਵਾਲੀ ਬੈਠਕ ‘ਚ ਇਸ ਫੈਸਲੇ ‘ਤੇ ਮੋਹਰ ਲਾਈ ਜਾ ਸਕਦੀ ਹੈ।
ਨਵਾਂ ਫਾਰਮੂਲਾ ਕੀ ਹੋਵੇਗਾ?
ਮੌਜੂਦਾ ਸਲੈਬ | ਨਵੀਂ ਤਜਵੀਜ਼ |
12% | 5% ਵਿੱਚ ਲਿਆਂਦੇ ਜਾਣਗੇ |
28% | ਵਸਤੂਆਂ ਨੂੰ 18% ਵਿੱਚ ਸ਼ਾਮਲ ਕੀਤਾ ਜਾਵੇਗਾ |
ਹੋ ਸਕਦੀਆਂ ਹਨ ਇਹ ਵਸਤੂਆਂ ਸਸਤੀ:
5% ਸਲੈਬ ‘ਚ ਆਉਣ ਵਾਲੀਆਂ (ਸਸਤੀਆਂ ਹੋਣ ਵਾਲੀਆਂ):
- ਸਾਬਣ, ਟੂਥਪੇਸਟ, ਟੂਥ ਪਾਊਡਰ, ਹੇਅਰ ਆਇਲ
- ਕੰਡੈਂਸਡ ਮਿਲਕ, ਫਰੋਜ਼ਨ ਸਬਜ਼ੀਆਂ, ਨਕਸ਼ੇ, ਗਲੋਬ
- ਕਮਪਿਊਟਰ, ਮੋਬਾਈਲ, ਵੈਕਿਊਮ ਕਲੀਨਰ, ਪਾਣੀ ਫਿਲਟਰ
- ਵਰਤਣ, ਆਯੁਰਵੈਦਿਕ ਦਵਾਈਆਂ, ਵੈਕਸੀਨ, ਖੇਤੀ ਮਸ਼ੀਨਰੀ
18% ‘ਚ ਲਿਆਂਦੀਆਂ ਜਾਣ ਵਾਲੀਆਂ (ਜੋ ਪਹਿਲਾਂ 28% ‘ਚ ਸਨ):
- ਏ.ਸੀ., ਫ੍ਰਿਜ, ਵਾਸ਼ਿੰਗ ਮਸ਼ੀਨ, ਟੀਵੀ
- ਕਾਰ, ਮੋਟਰਸਾਈਕਲ ਸੀਟ, ਇੰਸ਼ੋਰੈਂਸ
- ਰੇਜ਼ਰ, ਐਲਮੀਨੀਅਮ ਫੋਇਲ, ਪ੍ਰਿੰਟਰ
- ਚੀਨੀ ਸਰਪ, ਪ੍ਰੋਟੀਨ ਪਾਊਡਰ, ਟੈਂਪਰਡ ਗਲਾਸ
ਜੀਐਸਟੀ ਬਦਲਾਵ: ਆਮ ਆਦਮੀ ਲਈ ਸੌਖਾ ਟੈਕਸ ਸਿਸਟਮ
ਇਹ ਬਦਲਾਵ ਜਿੱਥੇ ਟੈਕਸ ਦੇ ਡੂੰਘੇ ਢਾਂਚੇ ਨੂੰ ਸਧਾਰਨ ਬਣਾਉਣਗੇ, ਉਥੇ ਹੀ ਆਮ ਲੋਕਾਂ ਅਤੇ ਵਪਾਰੀਆਂ ਨੂੰ ਵੀ ਮਾਨਸਿਕ ਅਤੇ ਆਰਥਿਕ ਰਾਹਤ ਮਿਲੇਗੀ।