ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾਉਂਦਾ ਗੁਰਦਾਸਪੁਰ ਦਾ ਇਹ ਪ੍ਰਾਇਮਰੀ ਸਮਾਰਟ ਸਕੂਲ

ਐਨਆਰਆਈ ਅਤੇ ਪਿੰਡ ਤੇ ਟੀਚਰ ਦੇ ਕੋਲੋਂ ਰਾਸ਼ੀ ਇਕੱਠੀ ਕਰਕੇ ਸਕੂਲ ਨੂੰ ਦਿੱਤੀ ਗਈ ਇੱਕ ਨਵੀਂ ਨੁਹਾਰ। Gurdaspur beats private schools ; ਗੁਰਦਾਸਪੁਰ ਦੇ ਪਿੰਡ ਬਾਜੇ ਚੱਕ ਦੇ ਵਿੱਚ ਸਰਕਾਰੀ ਪ੍ਰਾਈਮਰੀ ਸਮਾਰਟ ਸਕੂਲ ਦੀ ਨੁਹਾਰ ਸਕੂਲ ਦੇ ਟੀਚਰ ਰਾਜਵਿੰਦਰ ਕੌਰ ਜਿਨਾਂ ਨੂੰ ਸ਼ੌਂਕ ਸੀ ਕਿ ਉਹ ਇਸ ਸਕੂਲ ਦੀ ਨੁਹਾਰ ਬਦਲਣਗੇ ਅਤੇ ਜਿਹੜੇ ਪਿੰਡ ਦੇ […]
ਮਨਵੀਰ ਰੰਧਾਵਾ
By : Updated On: 22 Apr 2025 17:24:PM
ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾਉਂਦਾ ਗੁਰਦਾਸਪੁਰ ਦਾ ਇਹ ਪ੍ਰਾਇਮਰੀ ਸਮਾਰਟ ਸਕੂਲ

ਐਨਆਰਆਈ ਅਤੇ ਪਿੰਡ ਤੇ ਟੀਚਰ ਦੇ ਕੋਲੋਂ ਰਾਸ਼ੀ ਇਕੱਠੀ ਕਰਕੇ ਸਕੂਲ ਨੂੰ ਦਿੱਤੀ ਗਈ ਇੱਕ ਨਵੀਂ ਨੁਹਾਰ।

Gurdaspur beats private schools ; ਗੁਰਦਾਸਪੁਰ ਦੇ ਪਿੰਡ ਬਾਜੇ ਚੱਕ ਦੇ ਵਿੱਚ ਸਰਕਾਰੀ ਪ੍ਰਾਈਮਰੀ ਸਮਾਰਟ ਸਕੂਲ ਦੀ ਨੁਹਾਰ ਸਕੂਲ ਦੇ ਟੀਚਰ ਰਾਜਵਿੰਦਰ ਕੌਰ ਜਿਨਾਂ ਨੂੰ ਸ਼ੌਂਕ ਸੀ ਕਿ ਉਹ ਇਸ ਸਕੂਲ ਦੀ ਨੁਹਾਰ ਬਦਲਣਗੇ ਅਤੇ ਜਿਹੜੇ ਪਿੰਡ ਦੇ ਲੋਕ ਬੱਚਿਆਂ ਨੂੰ ਪ੍ਰਾਈਵੇਟ ਸਕੂਲ ਦੇ ਵਿੱਚ ਭੇਜਣਾ ਪਸੰਦ ਕਰਦੇ ਹਨ ਤਾਂ ਕਿ ਉਹ ਇਸੇ ਸਰਕਾਰੀ ਸਕੂਲ ਦੇ ਵਿੱਚ ਬੱਚਿਆਂ ਨੂੰ ਪੜਾ ਸਕਣ ਅਤੇ ਵਧੀਆ ਭਵਿੱਖ ਬਣਾ ਸਕਣ।

ਕੁਝ ਇਸ ਤਰੀਕੇ ਦੇ ਨਾਲ ਕਰਨ ਦਾ ਜਨੂਨ ਸੀ ਤੇ ਟੀਚਰ ਰਾਜਵਿੰਦਰ ਕੌਰ ਨੇ ਜਦੋਂ ਸਕੂਲ ਦੀ ਕਮਾਨ ਸੰਭਾਲੀ ਤਾਂ ਉਸ ਵਕਤ ਸਕੂਲ ਦੇ ਹਾਲਾਤ ਕੁਝ ਹੋਰ ਹੀ ਬਿਆਨ ਕਰਦੇ ਸੀ ਪਰ ਉਹਨਾਂ ਨੇ ਇਹ ਥਾ ਲਿਆ ਸੀ ਕਿ ਸਕੂਲ ਦੀ ਨੁਹਾਰ ਬਦਲਣਗੇ ਅਤੇ ਬੱਚਿਆਂ ਨੂੰ ਇਸ ਸਕੂਲ ਦੇ ਵਿੱਚ ਪੜ੍ਹਨ ਆਉਣ ਦੇ ਲਈ ਖਿੱਚਦਾ ਕੇਂਦਰ ਬਣਾਣਗੇ।

ਗੱਲਬਾਤ ਕਰਦੇ ਹੋਏ ਰਾਜਵਿੰਦਰ ਕੌਰ ਨੇ ਦੱਸਿਆ ਕਿ ਉਹ ਜਦੋਂ ਇਸ ਫੂਲ ਦੇ ਵਿੱਚ ਆਏ ਸੀ ਤਾਂ ਉਹਨਾਂ ਨੇ ਸਕੂਲ ਦੀ ਨੁਹਾਰ ਹੀ ਨਹੀਂ ਬਦਲੀ ਬਲਕਿ ਬੱਚਿਆਂ ਦੀ ਪੜ੍ਹਾਈ ਦੇ ਨਾਲ ਸੰਬੰਧਿਤ ਕਈ ਅਜਿਹੀਆਂ ਚੀਜ਼ਾਂ ਸਕੂਲ ਦੇ ਵਿੱਚ ਸਥਾਪਿਤ ਕੀਤੀਆਂ ਜਿਸ ਦੇ ਲਈ ਸਰਕਾਰੀ ਗਰਾਂਡ ਦੇ ਨਾਲ ਨਾਲ ਉਹਨਾਂ ਨੂੰ ਥਾਣੇ ਸੀ ਕਿ ਉਹ ਆਪਣੇ ਪੱਧਰ ਤੇ ਆਪਣੇ ਪਰਿਵਾਰਿਕ ਮੈਂਬਰਾਂ ਦੇ ਸਹਿਯੋਗ ਦੇ ਨਾਲ ਨਾਲ ਪਿੰਡ ਤੋਂ ਵੀ ਰਾਸ਼ੀ ਇਕੱਠੀ ਕਰਕੇ ਉਹਨਾਂ ਨੇ ਸਕੂਲ ਦੀ ਬਿਲਡਿੰਗ ਦੀ ਉਸਾਰੀ ਦੇ ਲਈ ਲਗਵਾਈ।

ਅੱਜ ਜਦੋਂ ਦੂਰ ਤੋਂ ਹੀ ਸਕੂਲ ਦੀ ਦਿੱਖਵਾਲ ਨਜ਼ਰ ਮਾਰੀਏ ਤਾਂ ਇੰਜ ਪ੍ਰਤੀਤ ਹੁੰਦਾ ਇਹ ਕਿ ਕੋਈ ਪ੍ਰਾਈਵੇਟ ਸਕੂਲ ਹੀ ਹੈ ਬਲਕਿ ਪ੍ਰਾਈਵੇਟ ਸਕੂਲ ਤੋਂ ਵੀ ਵਧੀਆ ਇਹ ਸਕੂਲ ਦੀ ਦਿੱਖ ਹੈ।ਬੱਚਿਆਂ ਦੇ ਵਿੱਚ ਡਿਸਿਪਲਨ ਅਤੇ ਬੱਚਿਆਂ ਦੀ ਐਕਟਿਵਨੈਸ ਦੇਖਣ ਲਾਇਕ ਹੈ।

Read Latest News and Breaking News at Daily Post TV, Browse for more News

Ad
Ad