Chandigarh ਦੇ ਸੈਕਟਰ-9 ਵਿੱਚ ਪ੍ਰਾਪਰਟੀ ਡੀਲਰ ਦਾ ਦਿਨ ਦਿਹਾੜੇ ਕਤਲ, Gym ਬਾਹਰ 12 ਗੋਲੀਆਂ ਮਾਰ ਕੇ ਹੱਤਿਆ
Punjab crime news: Chandigarh ਦੇ ਪੌਸ਼ ਇਲਾਕੇ ਸੈਕਟਰ-9 ਵਿੱਚ ਬੁੱਧਵਾਰ ਨੂੰ ਦਿਨ ਦਿਹਾੜੇ ਇੱਕ ਪ੍ਰਾਪਰਟੀ ਡੀਲਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਮਿਲੀ ਜਾਣਕਾਰੀ ਮੁਤਾਬਕ, ਮ੍ਰਿਤਕ ਜਿੰਮ ਤੋਂ ਬਾਹਰ ਨਿਕਲ ਕੇ ਆਪਣੀ ਫਾਰਚੂਨਰ ਗੱਡੀ ਵਿੱਚ ਬੈਠਣ ਲੱਗਾ ਸੀ ਕਿ ਇਸ ਦੌਰਾਨ ਮੋਟਰਸਾਈਕਲ ‘ਤੇ ਸਵਾਰ ਹਮਲਾਵਰਾਂ ਨੇ ਉਸ ‘ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਕਰੀਬ 12 ਗੋਲੀਆਂ ਚਲਾਈਆਂ ਗਈਆਂ, ਜੋ ਉਸਦੇ ਪੇਟ, ਛਾਤੀ ਅਤੇ ਬਾਂਹ ‘ਚ ਲੱਗੀਆਂ। ਗੋਲੀਬਾਰੀ ਤੋਂ ਬਾਅਦ ਉਹ ਡਰਾਈਵਰ ਸੀਟ ‘ਤੇ ਹੀ ਢਹਿ ਪਿਆ
ਇਸ ਤੋਂ ਬਾਅਦ, ਉਸਦੇ ਸਾਥੀਆਂ ਨੇ ਤੁਰੰਤ ਉਸਨੂੰ ਉਸੇ ਫਾਰਚੂਨਰ ਵਿੱਚ ਪੀਜੀਆਈ (ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ) ਲਿਜਾਇਆ। ਹਾਲਾਂਕਿ, ਉਸਦਾ ਬਹੁਤ ਜ਼ਿਆਦਾ ਖੂਨ ਵਹਿ ਗਿਆ ਸੀ ਅਤੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਗਈ। ਪ੍ਰਾਪਰਟੀ ਡੀਲਰ ਦੇ ਪੇਟ, ਛਾਤੀ ਅਤੇ ਬਾਂਹ ‘ਤੇ ਗੋਲੀਆਂ ਲੱਗੀਆਂ ਸਨ।
ਇਸ ਦੌਰਾਨ, ਗੈਂਗਸਟਰ ਲੱਕੀ ਪਟਿਆਲ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ। ਉਸਨੇ ਸੋਸ਼ਲ ਮੀਡੀਆ ‘ਤੇ ਘਟਨਾ ਸੰਬੰਧੀ ਇੱਕ ਬਿਆਨ ਪੋਸਟ ਕੀਤਾ।
ਮ੍ਰਿਤਕ ਪ੍ਰਾਪਰਟੀ ਡੀਲਰ ਦੀ ਪਛਾਣ ਚਰਨਪ੍ਰੀਤ ਸਿੰਘ (31) ਵਜੋਂ ਹੋਈ ਹੈ, ਜੋ ਕਿ ਕੁੱਬਹੇੜੀ ਪਿੰਡ (ਮੁੱਲਾਂਪੁਰ) ਦਾ ਰਹਿਣ ਵਾਲਾ ਹੈ। ਚੰਡੀਗੜ੍ਹ ਪ੍ਰਸ਼ਾਸਨ ਅਤੇ ਚੰਡੀਗੜ੍ਹ ਐਸਐਸਪੀ ਦੇ ਦਫ਼ਤਰ ਉਸ ਜਗ੍ਹਾ ਤੋਂ ਸਿਰਫ਼ ਦੋ ਤੋਂ ਤਿੰਨ ਮਿੰਟ ਦੀ ਦੂਰੀ ‘ਤੇ ਸਥਿਤ ਹਨ ਜਿੱਥੇ ਇਹ ਘਟਨਾ ਵਾਪਰੀ ਸੀ। ਪ੍ਰਾਪਰਟੀ ਡੀਲਰ ਨੂੰ ਪਹਿਲਾਂ ਵੀ ਧਮਕੀਆਂ ਮਿਲੀਆਂ ਸਨ।