ਫਰੀਦਕੋਟ ‘ਚ ਦੇਸ਼ਵਿਆਪੀ ਹੜਤਾਲ ਦੌਰਾਨ ਕੇਂਦਰ ਖ਼ਿਲਾਫ਼ ਪ੍ਰਦਰਸ਼ਨ, ਭਾਰਤ-ਅਮਰੀਕਾ ਟਰੇਡ ਸਮਝੌਤੇ ‘ਤੇ ਕਿਸਾਨ ਆਗੂਆਂ ਦੇ ਤਿੱਖੇ ਹਮਲੇ

Faridkot strike farmer protest; ਅੱਜ ਜਿਥੇ ਦੇਸ਼ ਭਰ ਵਿਚ ਟਰੇਡ ਯੂਨੀਅਨਾਂ ਦੇ ਸੱਦੇ ਤੇ ਦੇਸ਼ ਵਿਆਪੀ ਹੜਤਾਲ ਕਰ ਕੇਂਦਰ ਦੀਆਂ ਨੀਤੀਆਂ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ ਉਥੇ ਹੀ ਫਰੀਦਕੋਟ ਵਿਚ ਵੀ ਵੱਖ ਵੱਖ ਸੰਘਰਸ਼ੀਲ ਜਥੇਬੰਦੀਆਂ ਅਤੇ ਐਸਕੇਐਮ ਦੀਆ ਭਾਈਵਾਲ ਕਿਸਾਨ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ।ਇਸ ਮੌਕੇ ਗੱਲਬਾਤ ਕਰਦਿਆਂ ਐਸਕੇਐਮ ਦੇ ਆਗੂ […]
Jaspreet Singh
By : Updated On: 12 Feb 2026 14:57:PM
ਫਰੀਦਕੋਟ ‘ਚ ਦੇਸ਼ਵਿਆਪੀ ਹੜਤਾਲ ਦੌਰਾਨ ਕੇਂਦਰ ਖ਼ਿਲਾਫ਼ ਪ੍ਰਦਰਸ਼ਨ, ਭਾਰਤ-ਅਮਰੀਕਾ ਟਰੇਡ ਸਮਝੌਤੇ ‘ਤੇ ਕਿਸਾਨ ਆਗੂਆਂ ਦੇ ਤਿੱਖੇ ਹਮਲੇ

Faridkot strike farmer protest; ਅੱਜ ਜਿਥੇ ਦੇਸ਼ ਭਰ ਵਿਚ ਟਰੇਡ ਯੂਨੀਅਨਾਂ ਦੇ ਸੱਦੇ ਤੇ ਦੇਸ਼ ਵਿਆਪੀ ਹੜਤਾਲ ਕਰ ਕੇਂਦਰ ਦੀਆਂ ਨੀਤੀਆਂ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ ਉਥੇ ਹੀ ਫਰੀਦਕੋਟ ਵਿਚ ਵੀ ਵੱਖ ਵੱਖ ਸੰਘਰਸ਼ੀਲ ਜਥੇਬੰਦੀਆਂ ਅਤੇ ਐਸਕੇਐਮ ਦੀਆ ਭਾਈਵਾਲ ਕਿਸਾਨ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ।ਇਸ ਮੌਕੇ ਗੱਲਬਾਤ ਕਰਦਿਆਂ ਐਸਕੇਐਮ ਦੇ ਆਗੂ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕੇਂਦਰ ਸਰਕਾਰ ਤੇ ਤਿੱਖੇ ਸਬਦੀ ਹਮਲੇ ਕੀਤੇ। ਉਹਨਾਂ ਭਾਰਤ ਅਮਰੀਕਾ ਟਰੇਡ ਸਮਝੌਤੇ ਤੇ ਕੇਂਦਰ ਸਰਕਾਰ ਨੂੰ ਘੇਰਦਿਆ ਕਿਹਾ ਕਿ ਜਿਹੜੀ ਭਾਰਤ ਸਰਕਾਰ ਪਾਕਿਸਤਾਨ ਖਿਲਾਫ ਅਪ੍ਰੇਸ਼ਨ ਸੰਧੂਰ ਕਰਨ ਦੀਆ ਗੱਲਾਂ ਕਰਦੀ ਸੀ ਅੱਜ ਉਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂਗ ਵਿਚ ਟਰੰਪ ਨੇ ਸੰਧੂਰ ਭਰਿਆ ਹੈ। ਉਹਨਾਂ ਕਿਹਾ ਕਿ ਭਾਰਤ ਸਰਕਾਰ ਨੇ ਪੂਰੀ ਤਰਾਂ ਅਮਰੀਕਾ ਅੱਗੇ ਗੋਡੇ ਟੇਕੇ ਹੋਏ ਹਨ ਜਿਸ ਦੇ ਚਲਦੇ ਨਰਿੰਦਰ ਮੋਦੀ ਨੂੰ ਅਜਿਹੇ ਸਮਝੌਤੇ ਤੇ ਸਾਇਨ ਕਰਨੇ ਪਏ ਜਿਸ ਤਹਿਤ ਭਾਰਤ ਤੋਂ ਖ੍ਰੀਦੇ ਜਾਣ ਵਾਲੇ ਸਮਾਨ ਤੇ ਤਾਂ ਅਮਰੀਕਾ ਮਨਚਾਹਿਆ ਟੈਕਸ ਲਗਾਵੇਗਾ ਪਰ ਅਮਰੀਕਾ ਤੋਂ ਭਾਰਤ ਆਉਣ ਵਾਲੇ ਉਤਪਾਦਾਂ ਤੇ ਭਾਰਤ ਇਕ ਪੈਸੇ ਦਾ ਵੀ ਟੈਰਫ ਨਹੀਂ ਲਗਾ ਸਕੇਗਾ ਜੋ ਦੇਸ਼ ਦੇ ਲੋਕਾਂ ਦੀ ਸਿੱਧੀ ਸਿੱਧੀ ਲੁੱਟ ਹੋਵੇਗੀ। ਇਸ ਨਾਲ ਦੇਸ਼ ਅੰਦਰ ਵਪਾਰੀ ਤੇ ਕਿਸਾਨ ਦਾ ਲੱਕ ਟੁੱਟੇਗਾ ਅਤੇ ਦੇਸ ਨੂੰ ਵੱਡਾ ਆਰਥਿਕ ਘਾਟਾ ਚੁੱਕਣਾਂ ਪਵੇਗਾ। ਉਹਨਾਂ ਕਿਹਾ ਕਿ ਜਿਸ ਤਰਾਂ ਚੱਲ ਰਿਹਾ ਇਸ ਤੋਂ ਪ੍ਰਤੀਤ ਹੁੰਦਾ ਹੈ ਕਿ ਭਾਰਤ ਦਾ ਪ੍ਰਧਾਨ ਮੰਤਰੀ ਟਰੰਪ ਹੈ ਮੋਦੀ ਨਹੀ ਕਿਉਕਿ ਟਰੰਪ ਦੀ ਮੰਨਜੂਰੀ ਤੋਂ ਬਿਨਾਂ ਭਾਰਤ ਕਿਸੇ ਵੀ ਦੇਸ਼ ਤੋਂ ਕੋਈ ਚੀਜ ਨਹੀ ਸਕਦਾ, ਜਿਸ ਤਰਾਂ ਦੇ ਨਾਲ ਹਾਲ ਹੀ ਦੇ ਵਿਚ ਹੋਏ ਸਮਝੌਤੇ ਤਹਿਤ ਭਾਰਤ ਹੁਣ ਰਸ਼ੀਆ ਤੋਂ ਤੇਲ ਨਹੀਂ ਖ੍ਰੀਦ ਸਕੇਗਾ। ਉਹਨਾਂ ਕਿਹਾ ਕਿ ਕੇਂਦਰ ਦੀਆਂ ਇਹਨਾਂ ਨੀਤੀਆਂ ਦੇ ਖਿਲਾਫ ਅੱਜ ਦੇਸ਼ ਦੇ ਕੋਨੇ ਕੋਨੇ ਤੋਂ ਸੰਘਰਸ਼ ਉਠ ਰਿਹਾ ਹੈ ਅਤੇ ਆਂਉਣ ਵਾਲੇ ਦਿਨਾਂ ਵਿਚ ਇਕ ਵੱਡਾ ਦੇਸ਼ ਵਿਆਪੀ ਸੰਘਰਸ਼ ਅੰਗੜਾਈ ਲੈ ਰਿਹਾ।

ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੇ ਬੀਤੇ ਕੱਲ੍ਹ ਆਏ ਬਿਆਨ ਬਾਰੇ ਬੋਲਦਿਆ ਉਹਨਾਂ ਕਿਹਾ ਕਿ ਖੇਤੀ ਕਾਨੂੰਨਾਂ ਬਾਰੇ ਵੀ ਇਹ ਆਹੀ ਸਭ ਕਹਿੰਦੇ ਸੀ। ਉਹਨਾ ਕਿਹਾ ਕਿ ਜਾਖੜ ਕੁਝ ਮਰਜੀ ਕਰ ਲਵੇ ਇਹ ਮੁੱਖ ਮੰਤਰੀ ਨਹੀਂ ਬਣ ਸਕਦਾ, ਉਹਨਾਂ ਕਿਹਾ ਕਿ ਜਿਸ ਤਰਾਂ ਨਾਲ ਬੀਜੇਪੀ ਕੰਮ ਕਰ ਰਹੀ ਹੈ ਲਗਦਾ ਮਲੋਟ ਵਰਗੇ ਕਾਂਡ ਅੱਗੇ ਵੀ ਵੇਖਣ ਨੰੁ ਮਿਲਣ ਉਹਨਾਂ ਕਿਹਾ ਕਿ ਮਲੋਟ ਵਿਚ ਤਾਂ ਇਕ ਨੇਤਾ ਦੇ ਕੱਪੜੇ ਕਿਸਾਨਾਂ ਨੇ ਪਾੜੇ ਸਨ ਪਰ ਟਰੰਪ ਨੇ ਤਾਂ ਮੋਦੀ ਨੂੰ ਪੂਰੀ ਦੁਨੀਆ ਵਿਚ ਨੰਗਾ ਕੀਤਾ ਹੈ।ਉਹਨਾਂ ਸੁਨੀਲ ਜਾਖੜ ਨੂੰ ਚੇਤਾਵਨੀ ਦਿੰਦਿਆ ਕਿਹਾ ਕਿ ਉਹ ਬੀਜੇਪੀ ਦਾ ਦੂਜਾ ਹਰਜੀਤ ਗਰੇਵਾਲ ਬਨਣ ਦੀ ਕੋਸਿਸ ਨਾਂ ਕਰੇ।

Read Latest News and Breaking News at Daily Post TV, Browse for more News

Ad
Ad