Education System in Punjab :- ਪੰਜਾਬ ਸਰਕਾਰ ਨੇ ਨਵੇਂ ਸ਼ੁਰੂ ਸੈਸ਼ਨ ਤੋਂ ਪਹਿਲਾਂ ਸਰਕਾਰੀ ਸਕੂਲਾਂ ਦੀਆਂ ਲਾਇਬ੍ਰੇਰੀਆਂ ਵਿੱਚ ਨਵੀਆਂ ਅਤੇ ਉੱਚ ਗੁਣਵੱਤਾ ਵਾਲੀਆਂ ਕਿਤਾਬਾਂ ਜੋੜਨ ਲਈ 15 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਹੈ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪ੍ਰਾਇਮਰੀ ਸਕੂਲਾਂ ਲਈ 5000 ਰੁਪਏ, ਮਿਡਲ ਸਕੂਲਾਂ ਲਈ 13,000 ਰੁਪਏ, ਜਦਕਿ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਲਈ 15,000 ਰੁਪਏ ਦੀ ਰਕਮ ਜਾਰੀ ਕੀਤੀ ਗਈ ਹੈ।
ਕਿਤਾਬਾਂ ਦੀ ਚੋਣ ਲਈ ਤਕਨੀਕੀ ਕਮੇਟੀ ਬਣੀ
ਸਕੂਲਾਂ ਵਿੱਚ ਉੱਚ-ਗੁਣਵੱਤਾ ਵਾਲੀਆਂ ਕਿਤਾਬਾਂ ਲੈਣ ਲਈ ਵਿਸ਼ੇਸ਼ ਮਾਹਿਰਾਂ ਦੀ ਇੱਕ ਰਾਜ ਪੱਧਰੀ ਕਮੇਟੀ ਬਣਾਈ ਗਈ ਹੈ। ਇਹ ਕਮੇਟੀ ਵਿਦਿਆਰਥੀਆਂ ਲਈ ਵਧੀਆ ਅਤੇ ਵੱਖ-ਵੱਖ ਵਿਧਾਵਾਂ ਦੀ ਪੜ੍ਹਨ-ਯੋਗ ਸਮੱਗਰੀ ਦੀ ਚੋਣ ਕਰੇਗੀ, ਜਿਸ ਨਾਲ ਉਹਨਾਂ ਦੀ ਬੌਧਿਕ ਅਤੇ ਅਕਾਦਮਿਕ ਤਰੱਕੀ ਨੂੰ ਹੋਰ ਵਧਾਇਆ ਜਾ ਸਕੇ।
ਪੰਜਾਬ ਸਿੱਖਿਆ ਮੰਤਰੀ ਕਰ ਰਹੇ ਨੇ ਸਕੂਲ ਦੌਰੇ
ਸਿੱਖਿਆ ਮੰਤਰੀ ਬੈਂਸ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ ਪੰਜਾਬ ਨੂੰ ਦੇਸ਼ ਵਿੱਚ ਸਿੱਖਿਆ ਪ੍ਰਣਾਲੀ ਦੇ ਮੋਹਰੇ ’ਤੇ ਲਿਆਂਦਾ ਹੈ। ਇਸੇ ਉਦੇਸ਼ ਹੇਠ ਉਹ ਆਪ ਸਕੂਲਾਂ ਦਾ ਦੌਰਾ ਕਰ ਰਹੇ ਹਨ, ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਗੱਲਬਾਤ ਕਰ ਰਹੇ ਹਨ, ਅਤੇ ਉਨ੍ਹਾਂ ਦੇ ਫੀਡਬੈਕ ਅਧਾਰਿਤ ਭਵਿੱਖ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ।
ਉਨ੍ਹਾਂ ਨੇ ਅਧਿਆਪਕਾਂ ਨੂੰ ਉਤਸ਼ਾਹਤ ਕੀਤਾ ਕਿ ਵਿਦਿਆਰਥੀਆਂ ਨੂੰ ਅਗਲੇ ਇਮਤਿਹਨਾਂ ਤੋਂ ਬਾਅਦ ਵਾਧੂ ਪੜ੍ਹਾਈ ਲਈ ਤਿਆਰ ਕੀਤਾ ਜਾਵੇ। ਉਨ੍ਹਾਂ ਨੇ ਕਿਤਾਬਾਂ ਦੇ ਮਹੱਤਵ ’ਤੇ ਭੀ ਜ਼ੋਰ ਦਿੱਤਾ, ਜੋ ਵਿਦਿਆਰਥੀਆਂ ਨੂੰ ਸੱਭਿਆਚਾਰ, ਵਿਰਾਸਤ, ਅਤੇ ਵਿਸ਼ਵ ਵਿਸ਼ਿਆਂ ਦੀ ਸਮਝ ਦੇਣ ਵਿੱਚ ਮਦਦ ਕਰਦੀਆਂ ਹਨ।
ਇਨ੍ਹਾਂ ਜ਼ਿਲ੍ਹਿਆਂ ਨੂੰ ਜਾਰੀ ਕੀਤੀ ਗਈ ਰਕਮ:
- ਅੰਮ੍ਰਿਤਸਰ – 98.44 ਲੱਖ ਰੁਪਏ• ਬਰਨਾਲਾ – 24.99 ਲੱਖ ਰੁਪਏ• ਬਠਿੰਡਾ – 57.64 ਲੱਖ ਰੁਪਏ• ਫ਼ਰੀਦਕੋਟ – 33.33 ਲੱਖ ਰੁਪਏ
- ਫਤਿਹਗੜ੍ਹ ਸਾਹਿਬ – 51.22 ਲੱਖ ਰੁਪਏ• ਫ਼ਾਜ਼ਿਲਕਾ – 55.26 ਲੱਖ ਰੁਪਏ• ਫ਼ਿਰੋਜ਼ਪੁਰ – 61.51 ਲੱਖ ਰੁਪਏ
- ਗੁਰਦਾਸਪੁਰ – 113 ਲੱਖ ਰੁਪਏ• ਹੁਸ਼ਿਆਰਪੁਰ – 128.37 ਲੱਖ ਰੁਪਏ
- ਜਲੰਧਰ – 107.24 ਲੱਖ ਰੁਪਏ • ਕਪੂਰਥਲਾ – 61.44 ਲੱਖ ਰੁਪਏ
- ਲੁਧਿਆਣਾ – 123.87 ਲੱਖ ਰੁਪਏ• ਮਾਲੇਰਕੋਟਲਾ – 21.97 ਲੱਖ ਰੁਪਏ• ਮਾਨਸਾ – 41.59 ਲੱਖ ਰੁਪਏ
- ਮੋਗਾ – 50.41 ਲੱਖ ਰੁਪਏ• ਮੋਹਾਲੀ – 50.13 ਲੱਖ ਰੁਪਏ
- ਮੁਕਤਸਰ – 47.04 ਲੱਖ ਰੁਪਏ• ਪਠਾਨਕੋਟ – 39.83 ਲੱਖ ਰੁਪਏ
- ਪਟਿਆਲਾ – 97.58 ਲੱਖ ਰੁਪਏ• ਰੂਪਨਗਰ – 63.97 ਲੱਖ ਰੁਪਏ
- ਸੰਗਰੂਰ – 60.36 ਲੱਖ ਰੁਪਏ• ਤਰਣ ਤਾਰਨ – 62 ਲੱਖ ਰੁਪਏ
ਨਵੀਆਂ ਕਿਤਾਬਾਂ ਨਾਲ ਸਕੂਲ ਲਾਇਬ੍ਰੇਰੀਆਂ ਹੋਣਗੀਆਂ ਹੋਰ ਵਿਸ਼ਾਲ ਅਤੇ ਸਾਂਭ-ਸੰਭਾਲ
ਇਸ ਨਵੇਂ ਫੈਸਲੇ ਨਾਲ ਪੰਜਾਬ ਦੇ ਸਰਕਾਰੀ ਸਕੂਲਾਂ ਦੀਆਂ ਲਾਇਬ੍ਰੇਰੀਆਂ ਵਿੱਚ ਵਿਦਿਆਰਥੀਆਂ ਨੂੰ ਵਧੀਆ ਪੜ੍ਹਨ-ਲਿਖਣ ਦੀ ਸਹੂਲਤ ਮਿਲੇਗੀ। ਸਰਕਾਰ ਦਾ ਇਹ ਉਪਰਾਲਾ ਵਿਦਿਆਰਥੀਆਂ ਦੀ ਬੌਧਿਕ ਵਿਕਾਸ ਨੂੰ ਹੋਰ ਵਧਾਵੇਗਾ ਅਤੇ ਉਹਨਾਂ ਨੂੰ ਵਿਭਿੰਨ ਵਿਧਾਵਾਂ ਦੀ ਸਮਝ ਪ੍ਰਦਾਨ ਕਰੇਗਾ।
Read Also ;- Haryana Budget 2025 ;- ਹੋਲੀ ਤੋਂ ਇੱਕ ਦਿਨ ਪਹਿਲਾਂ ਆਵੇਗਾ ਹਰਿਆਣਾ ਬਜਟ, CM ਨਾਇਬ ਸਿੰਘ ਸੈਣੀ ਪਹਿਲੀ ਵਾਰ ਕਰਨਗੇ ਪੇਸ਼