Punjab Foundation founder Sukhi Chahal: IT ਉਦਯੋਗਪਤੀ, ਮੋਟੀਵੇਸ਼ਨਲ ਸਪੀਕਰ ਤੇ ਪੰਜਾਬ ਫਾਊਂਡੇਸ਼ਨ ਦੇ ਸੰਸਥਾਪਕ ਸੁੱਖੀ ਚਾਹਲ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਹੈ।
Sukhi Chahal Passes Away: ਅਮਰੀਕਾ ਦੇ ਕੈਲੀਫੋਰਨੀਆ ਦੇ ਰਹਿਣ ਵਾਲੇ IT ਉਦਯੋਗਪਤੀ, ਮੋਟੀਵੇਸ਼ਨਲ ਸਪੀਕਰ ਤੇ ਪੰਜਾਬ ਫਾਊਂਡੇਸ਼ਨ ਦੇ ਸੰਸਥਾਪਕ ਸੁੱਖੀ ਚਾਹਲ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਹੈ।
ਸੁੱਖੀ ਚਾਹਲ ਦਾ ਜਨਮ ਪੰਜਾਬ ਦੇ ਮਾਨਸਾ ‘ਚ ਹੋਇਆ ਸੀ ਤੇ ਉਨ੍ਹਾਂ ਨੇ 1988 ਤੋਂ 1992 ਤੱਕ ਲੁਧਿਆਣਾ ਦੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਤੋਂ ਪੜ੍ਹਾਈ ਕੀਤੀ। ਇਸ ਮਗਰੋਂ ਉਹ 1992 ਵਿੱਚ ਅਮਰੀਕਾ ਚਲੇ ਗਏ। ਉਨ੍ਹਾਂ ਦੇ ਭਾਰਤੀ ਸਰਕਾਰ ਤੇ ਅਮਰੀਕਾ ਦੇ ਬਿਜ਼ਨੈਸਮੈਨਾਂ ਨਾਲ ਡੂੰਘੇ ਸੰਬੰਧ ਰਹੇ।