Punjab Governor Gulab Chand Kataria ;- ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅੱਜ ਲੁਧਿਆਣਾ ਪਹੁੰਚ ਰਹੇ ਹਨ, ਜਿੱਥੇ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਵਿੱਚ ਹੋਣ ਵਾਲੇ ਡਿਗਰੀ ਵੰਡ ਸਮਾਗਮ ‘ਚ ਸ਼ਾਮਲ ਹੋਣਗੇ। ਸਮਾਗਮ ਦੌਰਾਨ ਉਹ ਵਿਦਿਆਰਥੀਆਂ ਨੂੰ ਡਿਗਰੀਆਂ ਵੰਡਣ ਦੇ ਨਾਲ-ਨਾਲ ਉਨ੍ਹਾਂ ਨੂੰ ਉਤਸ਼ਾਹਤ ਵੀ ਕਰਨਗੇ।
ਬੁੱਢੇ ਨਾਲੇ ਪ੍ਰੋਜੈਕਟ ‘ਤੇ ਹੋਵੇਗਾ ਮੁਲਾਂਕਣ
ਡਿਗਰੀ ਵੰਡ ਸਮਾਗਮ ਤੋਂ ਬਾਅਦ, ਰਾਜਪਾਲ ਬੁੱਢਾ ਦਰਿਆ ਪ੍ਰੋਜੈਕਟ ਦਾ ਨਿਰੀਖਣ ਕਰਨਗੇ। ਇਸ ਦੌਰਾਨ, ਪ੍ਰੋਜੈਕਟ ਹੇਠ ਹੁਣ ਤੱਕ ਹੋਈ ਤਰੱਕੀ ਦੀ ਸਮੀਖਿਆ ਕਰਨ ਲਈ ਉਨ੍ਹਾਂ ਦੀ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਵੀ ਹੋਵੇਗੀ।
1 ਮਹੀਨਾ ਪਹਿਲਾਂ ਵੀ ਕੀਤਾ ਸੀ ਨਿਰੀਖਣ
ਇਸ ਤੋਂ ਪਹਿਲਾਂ, 1 ਮਹੀਨਾ ਪਹਿਲਾਂ, ਗੁਲਾਬ ਚੰਦ ਕਟਾਰੀਆ ਨੇ ਬੁੱਢਾ ਦਰਿਆ ਦੀ ਸਫਾਈ ਅਤੇ ਪ੍ਰੋਜੈਕਟ ਕਾਰਜਾਂ ਦਾ ਜਾਇਜ਼ਾ ਲਿਆ ਸੀ। ਉਸ ਸਮੇਂ ਉਨ੍ਹਾਂ ਨੇ ਇਹ ਐਲਾਨ ਕੀਤਾ ਸੀ ਕਿ ਹੁਣ ਬੁੱਢੇ ਦਰਿਆ ਸਬੰਧੀ ਬੈਠਕਾਂ ਚੰਡੀਗੜ੍ਹ ਵਿਖੇ ਰਾਜ ਭਵਨ ਦੀ ਬਜਾਏ, ਸੀਧੇ ਬੁੱਢੇ ਦਰਿਆ ‘ਤੇ ਹੀ ਹੋਣਗੀਆਂ।
ਇਸ ਐਲਾਨ ਤਹਿਤ, ਅੱਜ ਇਹ ਬੈਠਕ ਬੁੱਢੇ ਦਰਿਆ ‘ਤੇ ਹੋਣ ਜਾ ਰਹੀ ਹੈ, ਜਿਸ ‘ਚ ਵਿਧਾਇਕ, ਸੰਸਦ ਮੈਂਬਰ ਅਤੇ ਸੀਨੀਅਰ ਅਧਿਕਾਰੀ ਹਿਸਾ ਲੈਣਗੇ। ਕਟਾਰੀਆ ਨੇ ਪਿਛਲੀ ਮੀਟਿੰਗ ਦੌਰਾਨ ਇਹ ਵੀ ਕਿਹਾ ਸੀ ਕਿ ਪੰਜ ਮਹੀਨੇ ਤਕ ਇਹ ਮੀਟਿੰਗਾਂ ਨਿਰੰਤਰ ਹੋਣਗੀਆਂ, ਤਾਂ ਜੋ ਬੁੱਢੇ ਦਰਿਆ ਦੀ ਸਫਾਈ ਅਤੇ ਸੁਧਾਰ ਕਾਰਜਾਂ ਨੂੰ ਤੇਜ਼ੀ ਨਾਲ ਪੂਰਾ ਕੀਤਾ ਜਾ ਸਕੇ।
ਬੁੱਢੇ ਦਰਿਆ ਦੀ ਸਫਾਈ ਲਈ ਸਰਗਰਮ ਯੋਜਨਾ
ਰਾਜਪਾਲ ਦਾ ਇਹ ਦੌਰਾ ਬੁੱਢੇ ਦਰਿਆ ਦੀ ਸਫਾਈ ਅਤੇ ਤਰੱਕੀ ਯੋਜਨਾਵਾਂ ਨੂੰ ਹੋਰ ਤੇਜ਼ ਕਰਨ ਦੀ ਕੋਸ਼ਿਸ਼ ਦਾ ਹਿੱਸਾ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਇਹ ਪ੍ਰੋਜੈਕਟ ਪੰਜਾਬ ਲਈ ਬਹੁਤ ਮਹੱਤਵਪੂਰਨ ਹੈ, ਅਤੇ ਸਰਕਾਰ ਇਸ ਦੀ ਸਫਾਈ ਅਤੇ ਮੁੜ ਵਿਕਾਸ ਲਈ ਵਚਨਬੱਧ ਹੈ।
ਅੱਜ ਦੀ ਮੀਟਿੰਗ ਤੋਂ ਬਾਅਦ, ਬੁੱਢੇ ਦਰਿਆ ਦੀ ਸਫਾਈ ਅਤੇ ਵਿਕਾਸ ਨੂੰ ਹੋਰ ਬਿਹਤਰ ਬਣਾਉਣ ਲਈ ਨਵੇਂ ਫੈਸਲੇ ਲਏ ਜਾਣ ਦੀ ਉਮੀਦ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਇਹ ਮੀਟਿੰਗ ਬੁੱਢੇ ਦਰਿਆ ਨੂੰ ਪਰੀਵਰਤਨ ਕਰਣ ‘ਚ ਕਿੰਨੀ ਮਦਦਗਾਰ ਸਾਬਤ ਹੁੰਦੀ ਹੈ।